02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਦੀ ਦੂਜੀ ਜਨਰਲ ਬਾਡੀ ਮੀਟਿੰਗ ਕਸੌਲੀ ’ਚ ਹੋਈ

ਮੰਡੀ ਗੋਬਿੰਦਗੜ੍ਹ, 2 ਨਵੰਬਰ (ਇਕਬਾਲਦੀਪ ਸੰਧੂ)- ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਦੀ ਦੂਜੀ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼ ਦੇ ਕਸੌਲੀ ਦੇ ਹੋਟਲ ਰਮਾਡਾ ਵਿਖੇ ਹੋਈ। ਲਗਪਗ 70 ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 03-11-2026
ਮੰਡੀ ਗੋਬਿੰਦਗੜ੍ਹ, 2 ਨਵੰਬਰ (ਇਕਬਾਲਦੀਪ ਸੰਧੂ)- ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਦੀ ਦੂਜੀ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼ ਦੇ ਕਸੌਲੀ ਦੇ ਹੋਟਲ ਰਮਾਡਾ ਵਿਖੇ ਹੋਈ। ਲਗਪਗ 70 ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੀਟਿੰਗ ਦੌਰਾਨ ਕਲੱਬ ਸਕੱਤਰ ਸੰਜੀਵ ਭਾਟੀਆ ਨੇ ਪ੍ਰੋਜੈਕਟਰ ਰਾਹੀਂ ਕਲੱਬ ਦੇ ਹੁਣ ਤੱਕ ਦੇ ਸਮਾਜ ਸੇਵਾ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਵੱਖ-ਵੱਖ ਸੇਵਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਤੇ ਕਲੱਬ ਦੀਆਂ ਪ੍ਰਾਪਤੀਆਂ ਤੇ ਭਵਿੱਖ ਦੀਆਂ ਯੋਜਨਾਵਾਂ ’ਤੇ ਚਾਨਣਾ ਪਾਇਆ। ਤਿਲਕ ਰਾਜ ਸੋਫਤ ਇਸ ਜਨਰਲ ਬਾਡੀ ਮੀਟਿੰਗ ਦੇ ਪ੍ਰੋਜੈਕਟ ਇੰਚਾਰਜ ਸਨ ਅਤੇ ਅਭਿਨ ਗੋਇਲ ਸਹਿ-ਪ੍ਰੋਜੈਕਟਰ ਸਨ। ਮੀਟਿੰਗ ਦੌਰਾਨ ਮੈਂਬਰਾਂ ਨੂੰ ਭਵਿੱਖ ਦੇ ਸਮਾਜ ਸੇਵਾ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਾਰੇ ਮੈਂਬਰਾਂ ਨੇ ਇਨ੍ਹਾਂ ਯੋਜਨਾਵਾਂ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ ਤੇ ਸਮਾਜ ਸੇਵਾ ਦੇ ਖੇਤਰ ਵਿਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਸੰਕਲਪ ਲਿਆ। ਕਲੱਬ ਦੇ ਪ੍ਰਧਾਨ ਮਨੋਜ ਹਸੀਜਾ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿਚ ਕਲੱਬ ਦੁਆਰਾ ਕਰਵਾਏ ਜਾਣ ਵਾਲੇ ਹਰ ਸੇਵਾ ਪ੍ਰੋਜੈਕਟ ਵਿਚ ਸਰਗਰਮੀ ਨਾਲ ਹਿੱਸਾ ਲੈਣ, ਤਾਂ ਜੋ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਅਤੇ ਸੇਵਾ ਕਾਰਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਗੋਪਾਲ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਉਹ 1990 ਵਿਚ ਕਲੱਬ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਵੀ ਇੰਨੀ ਸ਼ਾਨਦਾਰ ਅਤੇ ਉਤਸ਼ਾਹੀ ਜਨਰਲ ਬਾਡੀ ਮੀਟਿੰਗ ਨਹੀਂ ਦੇਖੀ। ਉਨ੍ਹਾਂ ਇਸ ਸਮਾਗਮ ਦੀ ਪ੍ਰਸ਼ੰਸਾ ਕਰਦਿਆਂ ਇਸਨੂੰ ਕਲੱਬ ਦੀ ਏਕਤਾ, ਆਪਸੀ ਸਹਿਯੋਗ ਤੇ ਸਮਾਜ ਸੇਵਾ ਪ੍ਰਤੀ ਸਮਰਪਣ ਦਾ ਪ੍ਰਤੀਕ ਦੱਸਿਆ। ਮੀਟਿੰਗ ਵਿਚ ਪ੍ਰਧਾਨ ਮਨੋਜ ਹਸੀਜਾ, ਸਕੱਤਰ ਸੰਜੀਵ ਭਾਟੀਆ, ਖਜ਼ਾਨਚੀ ਅੰਕੁਸ਼ ਗੋਇਲ, ਪੀ.ਆਰ.ਓ. ਹਰਜਿੰਦਰ ਧੀਮਾਨ, ਯੋਗੇਸ਼ ਨਾਨੂ, ਸੰਯੁਕਤ ਸਕੱਤਰ ਪੁਨੀਤ ਮਹਾਵਰ, ਸੰਯੁਕਤ ਖਜ਼ਾਨਚੀ ਮੋਹਿਤ ਵਧਵਾ, ਅਜੈ ਗੋਇਲ, ਧਰਮਿੰਦਰ ਕੁਮਾਰ ਬੌਬੀ, ਸੰਜੀਵ ਕੁਮਾਰ, ਸ਼ੇਰ ਸਿੰਘ, ਲਾਲ ਸਿੰਘ, ਵਰਿਸ਼ਮਾ ਲਾਲੀ, ਗੁਰਜੀਤ ਸਿੰਘ ਲਾਲੀ, ਗੁਰਜੀਤ ਸਿੰਘ ਵੀਰਤਾ, ਅਮਿਤ ਸਿੰਘ ਹੈਪੀ, ਰਵਿੰਦਰ ਕੁਮਾਰ, ਵਿਨੋਦ ਭਾਂਬਰੀ, ਵਿਜੇ ਮੋਦਗਿਲ, ਹਰੀਸ਼ ਵਰਮਾ, ਅਤਿਨ ਗੋਇਲ, ਅਜੈ ਗਰਗ, ਪਵਨ ਅਰੋੜਾ, ਸ਼ਵਿੰਦਰ ਵਰਮਾ, ਸੰਨੀ ਸਾਗਰ, ਮੋਹਿਤ ਵਰਮਾ, ਰਾਜੇਸ਼ ਅਰੋੜਾ, ਰਾਕੇਸ਼ ਜਿੰਦਲ, ਅਮਿਤ ਗਰਗ, ਵਿਵੇਕ ਸਿੰਗਲਾ, ਸੁਨੀਲ ਕੁਮਾਰ, ਸੌਰਵ, ਦਿਨੇਸ਼ ਮੀਤ ਤੇ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ . ਆਈ . ਐਮ . ਟੀ . ਨੇ ‘ ਨਸ਼ਿਆਂ ਵਿਰੁੱਧ ਜੰਗ ’ ਵਿਸ਼ੇ ’ ਤੇ ਨਸ਼ਾ ਛੁਡਾਊ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮਨਪ੍ਰੀਤ ਸਿੰਘ ਦਿਓਲ ਇੰਸਪੈਕਟਰ ਤੋਂ ਪਦ ਉੱਨਤ ਹੋ ਕੇ ਬਣੇ ਡੀ . ਐੱਸ . ਪੀ .
Ad Position 24