ਡਾ. ਸੁਖਜੋਤ ਸਿੰਘ ਨੇ ਪ੍ਰਿਯੰਕ ਖੜਗੇ ਨਾਲ ਕੀਤੀ ਮੁਲਾਕਾਤ
ਨੌਜਵਾਨਾਂ ਦੀ ਰਾਜਨੀਤੀ ਵਿਚ ਭਾਗੀਦਾਰੀ ਅਤੇ ਬਸੀ ਪਠਾਣਾਂ ਦੇ ਵਿਕਾਸ ਸੰਬੰਧੀ ਹੋਈ ਅਹਿਮ ਚਰਚਾ
ਬਸੀ ਪਠਾਣਾਂ, 4 ਨਵੰਬਰ (ਰਾਜਿੰਦਰ ਸ਼ਰਮਾ)-ਹਲਕਾ ਬਸੀ ਪਠਾਣਾਂ ਦੇ ਯੂਥ ਕਾਂਗਰਸ ਆਗੂ ਡਾ. ਸੁਖਜੋਤ ਸਿੰਘ ਵਲੋਂ ਕਰਨਾਟਕ ਸਰਕਾਰ ਵਿਚ ਗ੍ਰਹਿ ਮੰਤਰੀ ਪ੍ਰਿਯੰਕ ਖੜਗੇ ਜੋ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਪੁੱਤਰ ਹਨ, ਨਾਲ ਇਕ ਅਹਿਮ ਮੁਲਾਕਾਤ ਕੀਤੀ।
ਬਸੀ ਪਠਾਣਾਂ, 4 ਨਵੰਬਰ (ਰਾਜਿੰਦਰ ਸ਼ਰਮਾ)-ਹਲਕਾ ਬਸੀ ਪਠਾਣਾਂ ਦੇ ਯੂਥ ਕਾਂਗਰਸ ਆਗੂ ਡਾ. ਸੁਖਜੋਤ ਸਿੰਘ ਵਲੋਂ ਕਰਨਾਟਕ ਸਰਕਾਰ ਵਿਚ ਗ੍ਰਹਿ ਮੰਤਰੀ ਪ੍ਰਿਯੰਕ ਖੜਗੇ ਜੋ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਪੁੱਤਰ ਹਨ, ਨਾਲ ਇਕ ਅਹਿਮ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੌਜਵਾਨਾਂ ਦੀ ਰਾਜਨੀਤੀ ਵਿਚ ਵਧੇਰੇ ਭਾਗੀਦਾਰੀ, ਨਵੀਂ ਲੀਡਰਸ਼ਿਪ ਨੂੰ ਮੌਕੇ ਦੇਣ ਅਤੇ ਦੇਸ਼ ਦੇ ਸਰਵਪੱਖੀ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੁਲਾਕਾਤ ਦੌਰਾਨ ਡਾ. ਸੁਖਜੋਤ ਸਿੰਘ ਨੇ ਕਿਹਾ ਕਿ ਦੇਸ਼ ਦੀ ਵੱਡੀ ਨੌਜਵਾਨ ਆਬਾਦੀ ਨੂੰ ਰਾਜਨੀਤੀ ਅਤੇ ਨੀਤੀ ਨਿਰਮਾਣ ਵਿਚ ਵਧੇਰੇ ਮੌਕੇ ਮਿਲਣੇ ਚਾਹੀਦੇ ਹਨ, ਕਿਉਂਕਿ ਨੌਜਵਾਨਾਂ ਦੀ ਸੋਚ ਅਤੇ ਊਰਜਾ ਦੇਸ਼ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਉਨ੍ਹਾਂ ਪ੍ਰਿਯੰਕ ਖੜਗੇ ਨਾਲ ਹਲਕਾ ਬਸੀ ਪਠਾਣਾਂ ਦੇ ਵਿਕਾਸ ਅਤੇ ‘ਬਿਹਤਰ ਬਸੀ ਪਠਾਣਾਂ’ ਮੁਹਿੰਮ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਹੋਏ ਇੰਡੀਅਨ ਯੂਥ ਕਾਂਗਰਸ ਦੀ ਕੌਮੀ ਸ਼ਹਿਰੀ ਮੁਹਿੰਮ ਆਈ.ਵਾਈ.ਸੀ. ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਇਸ ਦਾ ਮਕਸਦ ਸ਼ਹਿਰੀ ਸਮੱਸਿਆਵਾਂ ਨੂੰ ਉਜਾਗਰ ਕਰਕੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣਾ ਤੇ ਨੌਜਵਾਨਾਂ ਨੂੰ ਸਮਾਜਿਕ ਤੇ ਰਾਜਨੀਤਿਕ ਗਤੀਵਿਧੀਆਂ ਨਾਲ ਜੋੜਨਾ ਹੈ। ਡਾ. ਸੁਖਜੋਤ ਸਿੰਘ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਅਤੇ ਨੌਜਵਾਨਾਂ ਨੂੰ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿਚ ਭਾਗੀਦਾਰ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਮੁਲਾਕਾਤ ਦੌਰਾਨ ਨੌਜਵਾਨ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਅਤੇ ਵਿਕਾਸਮਈ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ।