06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨਸ਼ੇ ਬਣਾਉਣ ਵਾਲੀਆ ਫ਼ੈਕਟਰੀਆਂ ਨੂੰ ਮਿਲ ਰਹੀ ਹਕੂਮਤੀ ਸਰਪ੍ਰਸਤੀ ਦੀ ਹੋਵੇ ਜਾਂਚ-ਇਮਾਨ ਸਿੰਘ ਮਾਨ

ਫਤਹਿਗੜ੍ਹ ਸਾਹਿਬ, 6 ਨਵੰਬਰ (ਸੁਰਜੀਤ ਸਿੰਘ ਸਾਹੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਮੰਗ ਕੀਤੀ ਹੈ ਕਿ ਭਾਰਤ ਨਾਲ ਹੋਣ ਵਾਲੇ ਕੌਮਾਂਤਰੀ ਵਪਾਰਕ ਸਮਝੌਤਿਆਂ ਵਿਚ ਨਸ਼ੀਲੀਆਂ ਦਵਾਈਆਂ, ਫ਼ੈਕਟਰੀਆਂ ਵਿਚ ਬਣਦੇ ਨਸ਼ਿਆਂ ਤੇ ਇਨ੍ਹਾਂ ਨੂੰ ਬਣਾਉਣ ਲਈ ਵਰਤੇ ਜਾਂਦੇ ਕੈਮੀਕਲਾਂ ਦੀ ਸਖ਼ਤ ਜਾਂਚ ਅਤੇ ਨਿਗਰਾਨੀ ਲਾਜ਼ਮੀ ਕੀਤੀ ਜਾਵੇ। ਮਾਨ ਨੇ ਕਿਹਾ ਕਿ ਅੱਜ ਨਸ਼ਿਆਂ ਦਾ ਕਾਰੋਬਾਰ ਬਦਲ ਚੁੱਕਾ ਹੈ ਤੇ ਨਸ਼ੇ ਬਣਾਉਣ ਲਈ ਹੁਣ ਸਿਰਫ਼ ਅਫ਼ੀਮ ਜਾਂ ਹੋਰ ਫ਼ਸਲਾਂ ਦੀ ਖੇਤੀ ਦੀ ਲੋੜ ਨਹੀਂ ਰਹੀ।

Ad Position 21
No active advertisement
ਅਜੀਤ ਡੈਸਕ 07-11-2026
ਫਤਹਿਗੜ੍ਹ ਸਾਹਿਬ, 6 ਨਵੰਬਰ (ਸੁਰਜੀਤ ਸਿੰਘ ਸਾਹੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਮੰਗ ਕੀਤੀ ਹੈ ਕਿ ਭਾਰਤ ਨਾਲ ਹੋਣ ਵਾਲੇ ਕੌਮਾਂਤਰੀ ਵਪਾਰਕ ਸਮਝੌਤਿਆਂ ਵਿਚ ਨਸ਼ੀਲੀਆਂ ਦਵਾਈਆਂ, ਫ਼ੈਕਟਰੀਆਂ ਵਿਚ ਬਣਦੇ ਨਸ਼ਿਆਂ ਤੇ ਇਨ੍ਹਾਂ ਨੂੰ ਬਣਾਉਣ ਲਈ ਵਰਤੇ ਜਾਂਦੇ ਕੈਮੀਕਲਾਂ ਦੀ ਸਖ਼ਤ ਜਾਂਚ ਅਤੇ ਨਿਗਰਾਨੀ ਲਾਜ਼ਮੀ ਕੀਤੀ ਜਾਵੇ। ਮਾਨ ਨੇ ਕਿਹਾ ਕਿ ਅੱਜ ਨਸ਼ਿਆਂ ਦਾ ਕਾਰੋਬਾਰ ਬਦਲ ਚੁੱਕਾ ਹੈ ਤੇ ਨਸ਼ੇ ਬਣਾਉਣ ਲਈ ਹੁਣ ਸਿਰਫ਼ ਅਫ਼ੀਮ ਜਾਂ ਹੋਰ ਫ਼ਸਲਾਂ ਦੀ ਖੇਤੀ ਦੀ ਲੋੜ ਨਹੀਂ ਰਹੀ। ਫ਼ੈਕਟਰੀਆਂ ਵਿਚ ਬਹੁਤ ਤਾਕਤਵਰ ਨਸ਼ੇ ਘੱਟ ਖ਼ਰਚੇ ’ਤੇ ਤਿਆਰ ਕੀਤੇ ਜਾ ਸਕਦੇ ਹਨ ਤੇ ਇਨ੍ਹਾਂ ਦੀ ਸਪਲਾਈ ਕੈਮੀਕਲ ਕੰਪਨੀਆਂ, ਦਵਾਈਆਂ ਬਣਾਉਣ ਵਾਲੀਆਂ ਫ਼ੈਕਟਰੀਆਂ, ਥੋਕ ਵਪਾਰੀਆਂ ਅਤੇ ਹੋਰ ਸਪਲਾਈ ਦੇ ਰਸਤਿਆਂ ਰਾਹੀਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ–ਬੱਦੀ ਰਸਤੇ ਤੋਂ ਹਾਲ ਹੀ ਵਿੱਚ ਵੱਡੀ ਗਿਣਤੀ ਵਿੱਚ ਨਸ਼ੀਲੀਆਂ ਦਵਾਈਆਂ ਦੀਆਂ ਗੋਲੀਆਂ ਬਿਨਾਂ ਲੋੜੀਂਦੇ ਕਾਗ਼ਜ਼ਾਂ ਦੇ ਫੜੀਆਂ ਜਾਣਾ ਇਸ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਕਿ ਕੀ ਜਾਂਚ ਏਜੰਸੀਆਂ ਦੇ ਦਬਾਅ, ਸਿਆਸੀ ਚੰਦਿਆਂ ਅਤੇ ਕੰਪਨੀਆਂ ਨੂੰ ਮਿਲਣ ਵਾਲੀ ਰਾਹਤ ਜਾਂ ਫ਼ਾਇਦਿਆਂ ਵਿਚਕਾਰ ਕੋਈ ਸਬੰਧ ਹੈ? ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਰੱਗ ਇੰਸਪੈਕਟਰ ਡਾ. ਨੇਹਾ ਸ਼ੋਰੀ ਅਤੇ ਨਸ਼ਿਆਂ ਵਿਰੁੱਧ ਲੜ ਰਹੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਹੋਣਾ ਬਹੁਤ ਚਿੰਤਾ ਵਾਲੀ ਗੱਲ ਹੈ। ਈਮਾਨ ਸਿੰਘ ਮਾਨ ਨੇ ਅੱਗੇ ਕਿਹਾ ਕਿ ਸਿਰਫ਼ ਛੋਟੇ ਕੈਮਿਸਟ ਜਾਂ ਨਸ਼ਾ ਵੇਚਣ ਵਾਲੇ ਨੂੰ ਫੜਨਾ ਕਾਫ਼ੀ ਨਹੀਂ, ਦਵਾਈ ਕਿੱਥੇ ਬਣੀ, ਕਿਸ ਕੰਪਨੀ ਨੇ ਬਣਾਈ, ਕਿੰਨੀ ਬਣਾਈ, ਕਿਸ ਨੂੰ ਵੇਚੀ ਅਤੇ ਅਖੀਰ ਕਿੱਥੇ ਪਹੁੰਚੀ? ਇਸ ਸਾਰੇ ਹਿਸਾਬ ਦੀ ਜਾਂਚ ਹੋਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਤਲਵਾਰਬਾਜ਼ੀ ’ਚ ਲੁਹਾਰ ਮਾਜਰਾ ਸਕੂਲ ਦੇ ਵਿਦਿਆਰਥੀ ਨੇ ਚਾਂਦੀ ਦਾ ਤਗਮਾ ਕੀਤਾ ਹਾਸਿਲ ਅਗਲੀ ਖ਼ਬਰ ਪੀ.ਆਈ.ਐਮ.ਟੀ ਵਿਖੇ ’ਰਵਾਇਤ’ ਤਹਿਤ ਆਯੋਜਿਤ ਦੀਵਾਲੀ ਪ੍ਰਦਰਸ਼ਨੀ
Ad Position 24