06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਐੱਮ.ਜੀ. ਅਸ਼ੋਕਾ ਗਰਲਜ਼ ਸਕੂਲ ਦੀਵਾਲੀ ਨੂੰ ਸਮਰਪਿਤ ‘ਫਨ ਫੇਅਰ ਫੇਸਟ 2026’ ਮਨਾਇਆ

ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਬਲਜਿੰਦਰ ਸਿੰਘ)-ਐੱਮ. ਜੀ.

Ad Position 21
No active advertisement
ਐੱਮ.ਜੀ. ਅਸ਼ੋਕਾ ਗਰਲਜ਼ ਸਕੂਲ ਵਿਚ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ‘ਫਨ ਫੇਅਰ ਫੇਸਟ 2026’ ਦੀ ਸ਼ੁਰੂਆਤ ਕਰਵਾਉਂਦੇ ਹੋਏ ਟਰੱਸਟ ਅਹੁਦੇਦਾਰ ਤੇ ਸਕੂਲ ਪ੍ਰਬੰਧਕ। ਤਸਵੀਰ ਕਰਨ 07-11-2026
ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਬਲਜਿੰਦਰ ਸਿੰਘ)-ਐੱਮ.ਜੀ. ਅਸ਼ੋਕਾ ਗਰਲਜ਼ ਸਕੂਲ ਸਰਹਿੰਦ ਵਿਚ ਅਸ਼ੋਕਾ ਐਜੂਕੇਸ਼ਨਲ ਟਰੱਸਟ ਦੀ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ‘ਫਨ ਫੇਅਰ ਫੇਸਟ 2026’ ਬੜੇ ਉਤਸ਼ਾਹ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸੀ.ਏ. ਰਾਜੀਵ ਦੱਤਾ, ਸਕੱਤਰ ਸੁਰਿੰਦਰ ਭਾਰਦਵਾਜ, ਕੈਸ਼ੀਅਰ ਸੁਭਾਸ਼ ਸੂਦ, ਮੈਨੇਜਰ ਰਾਜੀਵ ਅਗਰਵਾਲ, ਪ੍ਰੋਫੈਸਰ ਅਸ਼ੋਕ ਸੂਦ, ਟਰੱਸਟ ਮੈਂਬਰ ਸੁਮੀਤ ਮੋਦੀ, ਤਰਸੇਮ ਖੁੱਲਰ, ਪ੍ਰੋਫੈਸਰ ਐਨ.ਕੇ. ਸੂਦ, ਸੀ.ਏ. ਮਨੀਸ਼ ਮੈਂਗੀ ਅਤੇ ਪ੍ਰਿੰਸੀਪਲ ਅੰਜੂ ਕੌੜਾ ਨੇ ਸ਼ਮਾ ਰੌਸ਼ਨ ਕਰਕੇ ਕੀਤੀ। ਫੇਟ ਦੀ ਸ਼ੁਰੂਆਤ ਗਣੇਸ਼ ਵੰਦਨਾ ਅਤੇ ਸ਼ਬਦ ਨਾਲ ਹੋਈ। ਇਸ ਉਪਰੰਤ ਵਿਦਿਆਰਥਣਾਂ ਵਲੋਂ ਡਾਂਸ, ਗਿੱਧਾ ਅਤੇ ਭੰਗੜੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰਿੰਸੀਪਲ ਅੰਜੂ ਕੌੜਾ ਨੇ ਦੱਸਿਆ ਕਿ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥਣਾਂ ਨੇ ਆਪਣੀ ਮਿਹਨਤ ਨਾਲ ਪੈਸੇ ਇਕੱਠੇ ਕਰਕੇ ਸਟਾਰਟਅੱਪ ਪ੍ਰੋਗਰਾਮ ਅਧੀਨ ਵੱਖ-ਵੱਖ ਸਟਾਲ ਲਗਾਏ। ਇਸ ਦੌਰਾਨ ਉਨ੍ਹਾਂ ਨੇ ਮੇਲੇ ਦੀ ਸਜਾਵਟ, ਚੀਜ਼ਾਂ ਦੀ ਖਰੀਦ-ਵੇਚ, ਗਾਹਕਾਂ ਨਾਲ ਤਾਲਮੇਲ ਬਣਾਉਣ ਅਤੇ ਬਿਜ਼ਨਸ ਚਲਾਉਣ ਦਾ ਤਜਰਬਾ ਸਿੱਖਿਆ। ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਵਿਦਿਆਰਥਣਾਂ ਨੇ ਅਧਿਆਪਕਾਂ ਦੇ ਸਹਿਯੋਗ ਨਾਲ ਰੰਗ-ਬਰੰਗੀਆਂ ਮੋਮਬਤੀਆਂ, ਦੀਵੇ, ਪੇਂਟਿੰਗਾਂ, ਪੱਖੀਆਂ ਅਤੇ ਮਟਕੇ ਤਿਆਰ ਕੀਤੇ। ਉਨ੍ਹਾਂ ਸਟੇਜ ਦੀ ਸਜਾਵਟ ਸਮੇਤ ਸਕੂਲ ਦੇ ਵੱਖ-ਵੱਖ ਹਿੱਸਿਆਂ ਨੂੰ ਆਪਣੇ ਹੱਥਾਂ ਨਾਲ ਸਜਾ ਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਫੇਟ ਦਾ ਮੁੱਖ ਆਕਰਸ਼ਨ ਲਾਈਵ ਸਟੇਜ ਰਿਹਾ, ਜਿਸ ਵਿਚ ਮਾਪਿਆਂ ਨੇ ਵੀ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਪ੍ਰੋਗਰਾਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਇਸ ਮੌਕੇ ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸੀ.ਏ. ਰਾਜੀਵ ਦੱਤਾ, ਉਪ ਪ੍ਰਧਾਨ ਪ੍ਰੋ : ਅਸ਼ੋਕ ਸੂਦ ਅਤੇ ਸਕੱਤਰ ਸੁਰਿੰਦਰ ਭਾਰਦਵਾਜ ਨੇ ਵਿਦਿਆਰਥਣਾਂ ਨੂੰ ਪ੍ਰਦੂਸ਼ਣ ਰਹਿਤ ਅਤੇ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਕੈਸ਼ੀਅਰ ਸੁਭਾਸ਼ ਸੂਦ ਤੇ ਮੈਨੇਜਰ ਰਾਜੀਵ ਅਗਰਵਾਲ ਨੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥਣਾਂ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਪ੍ਰਸੰਸਾ ਕੀਤੀ। ਫੇਟ ਦੌਰਾਨ ਲੱਕੀ ਡਰਾਅ ਨੂੰ ਲੈ ਕੇ ਬੱਚਿਆਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਸੀਨੀਅਰ ਸਿਟੀਜ਼ਨ ਸੰਸਥਾ ਦੇ ਪ੍ਰਧਾਨ ਰਾਮ ਨਾਥ ਸ਼ਰਮਾ, ਅਨਿਲ ਅਤਰੀ, ਕੁਲਦੀਪ ਸ਼ਰਮਾ, ਕੇ. ਆਰ. ਬਾਲੀ, ਟਰੱਸਟ ਮੈਂਬਰ ਦਵਿੰਦਰ ਵਰਮਾ, ਨਰੇਸ਼ ਘਈ, ਵਰੁਣ ਮੈਂਗੀ, ਪ੍ਰਿੰਸੀਪਲ ਮਲਕੀਤ, ਅਮਿਤ ਸ਼ਰਮਾ, ਜਸਵਿੰਦਰ ਕੌਰ, ਸਾਬਕਾ ਪ੍ਰਿੰਸੀਪਲ ਰਾਜ ਕੁਮਾਰ, ਮਹੇਸ਼ ਗੌਤਮ ਅਤੇ ਸਲੇਸ਼ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਦਾਨਵੀਰ ਸੱਜਣ ਸੰਜੇ ਸੂਦ ਅਤੇ ਬਲਵਿੰਦਰ ਗੁਪਤਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਬੋਹਾ ਅਤੇ ਸਾਰੇ ਖ਼ਰੀਦ ਕੇਂਦਰਾਂ ’ਚ ਲੱਗੇ ਝੋਨੇ ਦੇ ਅੰਬਾਰ ਵਧੇਰੇ ਕਿਸਾਨ 10-12 ਦਿਨਾਂ ਤੋਂ ਮੰਡੀ ’ਚ ਫਸੇ ਅਗਲੀ ਖ਼ਬਰ ਸੁਖਵਿੰਦਰ ਸਿੰਘ ਸੁੱਖੀ ਰੱਖੜਾ ਨੇ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ ’ਚ ਕਰਵਾਏ ਸਖੀਆਂ ਮਿਲਣੀ ਸਮਾਗਮਾਂ ’ਚ ਕੀਤੀ ਸ਼ਿਰਕ...
Ad Position 24