10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬਸੀ ਪਠਾਣਾਂ ’ਚ ਡਿਵਾਈਡਰ ’ਤੇ ਰਿਫ਼ਲੈਕਟਰ, ਲਾਈਟਾਂ ਨਾ ਹੋਣ ਕਰਕੇ ਮਹੀਨੇ ’ਚ ਤੀਜਾ ਹਾਦਸਾ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ

ਬਸੀ ਪਠਾਣਾਂ, 9 ਨਵੰਬਰ (ਰਾਜਿੰਦਰ ਸ਼ਰਮਾ, ਐਚ. ਐਸ..

Ad Position 21
No active advertisement
ਬਸੀ ਪਠਾਣਾਂ-ਮੋਰਿੰਡਾ ਰੋਡ ’ਤੇ ਊਸ਼ਾ ਮਾਤਾ ਮੰਦਿਰ ਨੇੜੇ ਡਿਵਾਈਡਰ ਨਾਲ ਟਕਰਾਏ ਵਾਹਨ ਦਾ ਦ੍ਰਿਸ਼। ਤਸਵੀਰ: ਰਾਜਿੰਦਰ ਸ਼ਰਮਾ 10-11-2026
ਬਸੀ ਪਠਾਣਾਂ, 9 ਨਵੰਬਰ (ਰਾਜਿੰਦਰ ਸ਼ਰਮਾ, ਐਚ. ਐਸ..ਗੌਤਮ)-ਬਸੀ ਪਠਾਣਾਂ-ਮੋਰਿੰਡਾ-ਫ਼ਤਹਿਗੜ੍ਹ ਸਾਹਿਬ ਮੁੱਖ ਮਾਰਗ ’ਤੇ ਬਣੇ ਡਿਵਾਈਡਰ ਕਾਰਨ ਰੋਜ਼ਾਨਾ ਹਾਦਸੇ ਹੋਣ ਦਾ ਸਿਲਸਿਲਾ ਜਾਰੀ ਹੈ, ਬੀਤੀ ਦਿਨੀਂ ਸ੍ਰੀ ਊਸ਼ਾ ਮਾਤਾ ਮੰਦਰ ਨੇੜੇ ਇਕ ਵਾਰ ਫਿਰ ਸੜਕ ਤੇ ਬਣੇ ਡਿਵਾਈਡਰ ਕਾਰਨ ਇਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ’ਚ ਵਾਹਨ ਚਾਲਕ ਵਾਲ-ਵਾਲ ਬਚ ਗਿਆ, ਪਰ ਵਾਹਨ ਦਾ ਭਾਰੀ ਨੁਕਸਾਨ ਹੋ ਗਿਆ। ਜਿਸ ਕਰਕੇ ਇਕ ਵਾਰ ਫਿਰ ਇਹ ਡਿਵਾਈਡਰ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਿਤ ਹੋ ਰਿਹਾ ਹੈ, ਕਿਉਂਕਿ ਇਸ ਡਿਵਾਈਡਰ ਤੇ ਕੋਈ ਰਿਫ਼ਲੈਕਟਰ ਜਾਂ ਕੋਈ ਸਿਗਨਲ ਲਾਈਟ ਨਾ ਹੋਣ ਕਰਕੇ ਮਹੀਨੇ ’ਚ ਇਹ ਤੀਜਾ ਹਾਦਸਾ ਵਾਪਰਿਆ ਹੈ ਤੇ ਸਿਵਲ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਇਸ ਡਿਵਾਈਡਰ ’ਤੇ ਨਾ ਤਾਂ ਕੋਈ ਰਿਫ਼ਲੈਕਟਰ ਲੱਗਾ ਹੈ ਤੇ ਨਾ ਹੀ ਰੌਸ਼ਨੀ ਦਾ ਕੋਈ ਢੁਕਵਾਂ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਇਸ ਡਿਵਾਈਡਰ ’ਤੇ ਰੌਸ਼ਨੀ ਨਾ ਹੋਣ ਕਰਕੇ ਰਾਤ ਸਮੇਂ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਵਾਹਨ ਚਾਲਕਾਂ ’ਤੇ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਹੱਲ ਕਰਕੇ ਬਿਨਾਂ ਦੇਰੀ ਕੀਤੇ ਡਿਵਾਈਡਰ ’ਤੇ ਚਮਕਦਾਰ ਰਿਫ਼ਲੈਕਟਰ, ਚੇਤਾਵਨੀ ਬੋਰਡ ਅਤੇ ਰੌਸ਼ਨੀ ਲਈ ਲਾਈਟਾਂ ਲਗਾਈਆਂ ਜਾਣ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਭਵਨ ਵਿਵਾਦ, ਤਰਖਾਣ ਮਾਜਰਾ ਦੇ ਹੱਕ ’ਚ ਨਿੱਤਰੇ ਸ਼ਮਸ਼ੇਰ ਸਿੰਘ ਦੂਲੋਂ, ਪੁਲਿਸ ਕਾਰਵਾਈ ’ਤੇ ਚੁੱਕੇ ਸਵਾਲ ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ
Ad Position 24