10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਬਾਸਮਤੀ ਦੇ ਭਾਅ ’ਚ ਚੋਖਾ ਉਛਾਲ, ਕਾਸ਼ਤਕਾਰ ਕਿਸਾਨਾਂ ਦੇ ਚਿਹਰੇ ਖਿੜੇ ਚੰਗੇ ਭਾਅ ਮਿਲਣ ਨਾਲ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ

ਫ਼ਤਹਿਗੜ੍ਹ ਸਾਹਿਬ, 10 ਨਵੰਬਰ (ਸੁਰਜੀਤ ਸਿੰਘ ਸਾਹੀ)-ਪੰਜਾਬ ਦੀਆਂ ਮੰਡੀਆਂ ਵਿਚ ਇਸ ਵਾਰ ਬਾਸਮਤੀ ਦੇ ਭਾਅ ਵਿਚ ਆਏ ਚੋਖੇ ਉਛਾਲ ਨੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਾਸਮਤੀ ਦੀਆਂ ਪ੍ਰਮੁੱਖ ਕਿਸਮਾਂ ਦੇ ਭਾਅ ਵਿਚ ਕਾਫ਼ੀ ਤੇਜ਼ੀ ਆਉਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਵਧੀਆ ਮੁੱਲ ਮਿਲ ਰਿਹਾ ਹੈ।

Ad Position 21
No active advertisement
ਮੰਡੀ ਵਿਚ ਬਾਸਮਤੀ ਦੀ ਖਰੀਦ ਦਾ ਇੰਤਜ਼ਾਰ ਕਰਦਾ ਹੋਇਆ ਕਿਸਾਨ। ਤਸਵੀਰ: ਸਾਹੀ 11-11-2026
ਫ਼ਤਹਿਗੜ੍ਹ ਸਾਹਿਬ, 10 ਨਵੰਬਰ (ਸੁਰਜੀਤ ਸਿੰਘ ਸਾਹੀ)-ਪੰਜਾਬ ਦੀਆਂ ਮੰਡੀਆਂ ਵਿਚ ਇਸ ਵਾਰ ਬਾਸਮਤੀ ਦੇ ਭਾਅ ਵਿਚ ਆਏ ਚੋਖੇ ਉਛਾਲ ਨੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਾਸਮਤੀ ਦੀਆਂ ਪ੍ਰਮੁੱਖ ਕਿਸਮਾਂ ਦੇ ਭਾਅ ਵਿਚ ਕਾਫ਼ੀ ਤੇਜ਼ੀ ਆਉਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਵਧੀਆ ਮੁੱਲ ਮਿਲ ਰਿਹਾ ਹੈ। ਖ਼ਾਸ ਕਰਕੇ 1509, 1121, 1401, 1847 ਤੇ 1718 ਵਰਗੀਆਂ ਬਾਸਮਤੀ ਕਿਸਮਾਂ ਦੇ ਭਾਅ ਵਿਚ ਆਏ ਵਾਧੇ ਨੂੰ ਕਿਸਾਨ ਖੇਤੀਬਾੜੀ ਲਈ ਰਾਹਤ ਭਰੀ ਖ਼ਬਰ ਮੰਨ ਰਹੇ ਹਨ। ਪਿੰਡ ਜਲਵੇੜੀ ਧੂੰਮੀ ਦੇ ਅਗਾਂਹਵਧੂ ਕਿਸਾਨ ਅਮਨਦੀਪ ਸਿੰਘ, ਪਵਨਦੀਪ ਸਿੰਘ ਦਾਲੋਮਾਜਰਾ, ਜਗਜੋਤ ਸਿੰਘ ਸਾਧੂਗੜ੍ਹ ਤੇ ਬਲਜੀਤ ਸਿੰਘ ਜਲਵੇੜੀ ਗਹਿਲਾਂ ਜੋ ਪਿਛਲੇ ਕਈ ਸਾਲਾਂ ਤੋਂ ਵੱਡੇ ਰਕਬੇ ’ਤੇ ਬਾਸਮਤੀ ਦੀ ਖੇਤੀ ਕਰ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਨੌਜਵਾਨ ਕਿਸਾਨਾਂ ਦਾ ਇਕ ਗਰੁੱਪ ਬਣਾਇਆ ਹੋਇਆ ਹੈ ਤੇ ਉਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਲੁਧਿਆਣਾ ਤੇ ਪਟਿਆਲੇ ਦੀਆਂ ਮੰਡੀਆਂ ਵਿਚ ਮਿਲ ਰਹੇ ਭਾਅ ਬਾਰੇ ਬਾਸਮਤੀ ਦੀ ਕਾਸ਼ਤ ਕਰ ਰਹੇ ਕਿਸਾਨਾਂ ਨਾਲ ਮੰਡੀਆਂ ਵਿਚ ਚੱਲ ਰਹੇ ਮੌਜੂਦਾ ਰੇਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਇਨ੍ਹਾਂ ਕਿਸਾਨਾਂ ਵਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਪੂਸਾ 1509 ਬਾਸਮਤੀ ਦਾ ਭਾਅ ਪਿਛਲੇ ਸਾਲ ਦੇ ਲਗਭਗ 2800 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ ਇਸ ਵਾਰ 4170 ਤੋਂ 4530 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਿਆ ਹੈ। ਇਸੇ ਤਰ੍ਹਾਂ ਪੂਸਾ 1121 ਦੇ ਭਾਅ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਇਹ ਕਿਸਮ 3400 ਤੋਂ 3500 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਸੀ, ਜਦਕਿ ਇਸ ਵਾਰ ਇਸ ਦੇ ਭਾਅ ਲਗਪਗ 4650 ਰੁਪਏ ਤੋਂ 5225 ਰੁਪਏ ਅਤੇ ਕੁਝ ਮੰਡੀਆਂ ਵਿਚ ਇਸ ਤੋਂ ਵੀ ਉੱਪਰ ਪਹੁੰਚ ਰਹੇ ਹਨ। ਡੀ. ਪੀ 1401 ਦਾ ਭਾਅ 4390 ਤੋਂ 5245 ਰੁਪਏ, ਕਿਸਮ 1718 ਦਾ ਭਾਅ 4570 ਤੋਂ 4850 ਰੁਪਏ, ਕਿਸਮ 1847 ਦਾ ਭਾਅ 3890 ਰੁਪਏ ਤੋਂ 4320 ਰੁਪਏ ਅਤੇ ਸੁਪਰ 52 ਕਿਸਮ ਦਾ ਭਾਅ 3690 ਰੁਪਏ ਤੋਂ 4150 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀ ਬਾਸਮਤੀ ਦੀ ਫ਼ਸਲ ਜ਼ਿਆਦਾਤਰ ਨੇੜਲੀਆਂ ਮੰਡੀਆਂ ਰਾਜਪੁਰਾ, ਪਾਤੜਾਂ ਤੇ ਖੰਨਾ ਮੰਡੀਆਂ ਵਿਚ ਹੀ ਵੇਚਣ ਨੂੰ ਤਰਜੀਹ ਦਿੰਦੇ ਹਨ। ਖੇਤੀਬਾੜੀ ਮਾਹਿਰਾਂ ਅਤੇ ਵਪਾਰਕ ਹਲਕਿਆਂ ਅਨੁਸਾਰ ਬਾਸਮਤੀ ਦੇ ਭਾਅ ਵਿਚ ਇਸ ਵਾਧੇ ਪਿੱਛੇ ਕੌਮਾਂਤਰੀ ਬਾਜ਼ਾਰ ਵਿਚ ਭਾਰਤੀ ਬਾਸਮਤੀ ਦੀ ਮੰਗ, ਖ਼ਾਸ ਕਰਕੇ ਮੱਧ ਪੂਰਬੀ ਦੇਸ਼ਾਂ ਵਲੋਂ ਕੀਤੀ ਜਾਂਦੀ ਖ਼ਰੀਦ ਦਾ ਅਹਿਮ ਯੋਗਦਾਨ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਸ ਸਾਲ ਬਾਸਮਤੀ ਦੀ ਕਾਸ਼ਤ ਹੇਠ ਰਕਬਾ ਵਧ ਕੇ ਲਗਪਗ 6.80 ਲੱਖ ਹੈਕਟੇਅਰ ਹੋ ਗਿਆ ਹੈ, ਜਦਕਿ ਪਿਛਲੇ ਸਾਲ ਇਹ ਰਕਬਾ ਇਸ ਤੋਂ ਘੱਟ ਸੀ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਡੀਜ਼ਲ, ਖਾਦਾਂ, ਕੀਟਨਾਸ਼ਕਾਂ, ਖੇਤੀ ਮਸ਼ੀਨਰੀ ਤੇ ਮਜ਼ਦੂਰੀ ਦੇ ਖ਼ਰਚੇ ਲਗਾਤਾਰ ਵਧ ਰਹੇ ਹਨ, ਇਸ ਲਈ ਬਾਸਮਤੀ ਦੇ ਭਾਅ ਵਿਚ ਹੋਏ ਵਾਧੇ ਨੂੰ ਸਿਰਫ਼ ਮੁਨਾਫ਼ਾ ਨਹੀਂ ਸਗੋਂ ਖੇਤੀ ਲਾਗਤਾਂ ਦੀ ਭਰਪਾਈ ਦੇ ਨਜ਼ਰੀਏ ਤੋਂ ਵੀ ਦੇਖਿਆ ਜਾਣਾ ਚਾਹੀਦਾ ਹੈ। ਕੁੱਲ ਮਿਲਾ ਕੇ ਬਾਸਮਤੀ ਦੇ ਭਾਅ ਵਿਚ ਆਇਆ ਇਹ ਉਛਾਲ ਪੰਜਾਬ ਦੀ ਕਿਸਾਨੀ ਲਈ ਸੁਖਦਾਈ ਸੰਕੇਤ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਲੈ ਕੇ ਅਮਲੋਹ ਅਨਾਜ ਮੰਡੀ ਵਿਚ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ ਵਾਸੀਆਂ ਦੀ ਹਰ ਸਮੱਸਿਆ ਤੋਂ ਸੁਖਬੀਰ ਨੂੰ ਜਾਣੂੰ ਕਰਵਾਇਆ ਜਾਵੇਗਾ-ਰਾਜੂ ਖੰਨਾ
Ad Position 24