13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਅੱਖਾਂ ਦੇ ਮੁਫ਼ਤ ਚੈਕ-ਅੱਪ ਕੈਂਪ ਦੌਰਾਨ 201 ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਚੁਣਿਆ

ਬਸੀ ਪਠਾਣਾਂ , 13 ਨਵੰਬਰ ( ਐਚ . ਐਸ .

Ad Position 21
No active advertisement
ਅਜੀਤ ਡੈਸਕ 14-11-2026
ਬਸੀ ਪਠਾਣਾਂ , 13 ਨਵੰਬਰ ( ਐਚ . ਐਸ . ਗੌਤਮ , ਰਾਜਿੰਦਰ ਸ਼ਰਮਾ )- ਮੇਹਰ ਬਾਬਾ ਚੈਰੀਟੇਬਲ ਟਰੱਸਟ ਬਸੀ ਪਠਾਣਾਂ ਵਲੋਂ ਬੇਬੋ ਟੈਕਨਾਲੋਜੀ ਦੇ ਸਹਿਯੋਗ ਨਾਲ ਐਮ . ਬੀ . ਸੀ . ਟੀ . ਕਮਿਊਨਿਟੀ ਡਿਵੈਲਪਮੈਂਟ ਸੈਂਟਰ ਵਿਖੇ 42 ਵਾਂ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਲਗਾਇਆ ਗਿਆ । ਅੱਜ ਦੇ ਇਸ ਕੈਂਪ ਵਿਚ ਪਟਿਆਲਾ ਤੋਂ ਡਾ : ਜੀ . ਐਸ . ਰੰਧਾਵਾ ਦੀ ਅਗਵਾਈ ਹੇਠ ਡਾ . ਜਿੰਦਲ ਨੇ ਨੇੜਲੇ ਪਿੰਡਾਂ ਤੋਂ ਆਏ ਹੋਏ 716 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ , ਜਿੰਨ੍ਹਾਂ ਵਿਚੋਂ 201 ਮੋਤੀਆ ਬਿੰਦ ਦੇ ਮਰੀਜ਼ ਪਾਏ ਗਏ । ਇਨ੍ਹਾਂ ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ ਡਾ : ਰੰਧਾਵਾ ਵਲੋਂ ਰੰਧਾਵਾ ਅੱਖਾਂ ਦੇ ਹਸਪਤਾਲ ਅਤੇ ਲੇਸਿਕ ਸੈਂਟਰ ਪਟਿਆਲਾ ਵਿਖੇ ਕੀਤੇ ਜਾਣਗੇ । ਮੇਹਰ ਬਾਬਾ ਚੈਰੀਟੇਬਲ ਟਰੱਸਟ ਵਲੋਂ ਸਾਲ ਵਿਚ 2 ਵਾਰ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਲਗਾਇਆ ਜਾਂਦਾ ਹੈ । ਟਰੱਸਟ ਹੁਣ ਤੱਕ 4,406 ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ ਕਰਵਾ ਚੁੱਕਾ ਹੈ । ਅੱਜ ਦੇ ਇਸ ਕੈਂਪ ਵਿਚ ਟਰੱਸਟ ਦੇ ਟਰੱਸਟੀ ਐਲਫੇਰਡ ਸਿੰਘ ਮੇਜੀ , ਟਰੱਸਟੀ ਠਾਕੁਰ ਸਿੰਘ ਮੇਜੀ , ਬੇਬੋ ਟੈਕਨਾਲੋਜੀ ਤੋਂ ਸੂਚੀ ਸ਼ਰਮਾ ਅਤੇ ਅੰਸ਼ੁਲ ਵਿਸ਼ੇਸ ਤੌਰ ਤੇ ਮੌਜੂਦ ਸਨ । ਇਨ੍ਹਾਂ ਤੋਂ ਇਲਾਵਾ ਅਮਰਜੀਤ ਸਿੰਘ ਵਜੀਰਾਬਾਦ , ਕੁਲਵੰਤ ਸਿੰਘ ਫ਼ਤਹਿਗੜ੍ਹ ਨਿਊਆ , ਬਲਦੇਵ ਸਿੰਘ ਸਾਬਕਾ ਸਰਪੰਚ ਦਮਹੇੜੀ , ਨਾਜ਼ਰ ਸਿੰਘ ਜਿੰਦਲਪੁਰ , ਹਰਭਜਨ ਸਿੰਘ ਜੱਲੋਵਾਲ ਮੌਜੂਦ ਸਨ । ਟਰੱਸਟ ਵਲੋਂ ਦਵਾਈਆਂ ਮੁਫ਼ਤ ਵੰਡੀਆਂ ਗਈਆਂ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ‘ਹਲੇਮੀ ਰਾਜ ਦਾ ਸੰਕਲਪ ਅਤੇ ਸਿੱਖ ਇਤਿਹਾਸ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਨ... ਅਗਲੀ ਖ਼ਬਰ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਪਾਵਨ ਸਰੀਰ ਨੂੰ ‘ਜਲ ਪ੍ਰਵਾਹ’ ਲਈ ਸੰਗਤਾਂ ਵਲੋਂ ਵਿਦਾਇਗੀ
Ad Position 24