17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਗੋਪਾਸ਼ਟਮੀ ਮੌਕੇ ਕਰਵਾਇਆ ਹਵਨ-ਯੱਗ

ਮੰਡੀ ਗੋਬਿੰਦਗੜ੍ਹ, 17 ਨਵੰਬਰ (ਇਕਬਾਲਦੀਪ ਸੰਧੂ)-ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਲੋਂ ਗੋਪਾਸ਼ਟਮੀ ਦਾ ਪਵਿੱਤਰ ਤਿਉਹਾਰ ਗਊਸ਼ਾਲਾ ਦੇ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਵਨ-ਯੱਗ ਕਰਵਾਇਆ ਗਿਆ ਅਤੇ ਗਊ ਮਾਤਾ ਸਮੇਤ ਵੱਛੇ ਦੀ ਵਿਧੀਵਤ ਪੂਜਾ ਕੀਤੀ ਗਈ।

Ad Position 21
No active advertisement
ਮੰਡੀ ਗੋਬਿੰਦਗੜ੍ਹ ਵਿਚ ਗੋਪਾਅਸ਼ਟਮੀ ਮੌਕੇ ਪੂਜਾ ਕਰਦੇ ਨਾਰਾਇਣ ਸਿੰਗਲਾ ਪ੍ਰਕਾਸ਼ ਚੰਦ ਗਰਗ, ਯੋਗਰਾਜ ਸਿੰਗਲਾ ਤੇ ਹੋਰ। ਅਜੀਤ ਤਸਵੀਰ 18-11-2026
ਮੰਡੀ ਗੋਬਿੰਦਗੜ੍ਹ, 17 ਨਵੰਬਰ (ਇਕਬਾਲਦੀਪ ਸੰਧੂ)-ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਲੋਂ ਗੋਪਾਸ਼ਟਮੀ ਦਾ ਪਵਿੱਤਰ ਤਿਉਹਾਰ ਗਊਸ਼ਾਲਾ ਦੇ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਵਨ-ਯੱਗ ਕਰਵਾਇਆ ਗਿਆ ਅਤੇ ਗਊ ਮਾਤਾ ਸਮੇਤ ਵੱਛੇ ਦੀ ਵਿਧੀਵਤ ਪੂਜਾ ਕੀਤੀ ਗਈ। ਇਸ ਧਾਰਮਿਕ ਸਮਾਗਮ ਦੌਰਾਨ ਆਚਾਰੀਆ ਪੰਡਿਤ ਗੰਗਾ ਪ੍ਰਸਾਦ ਸ਼ਾਸਤਰੀ ਅਤੇ ਮੰਦਰ ਦੇ ਪੁਜਾਰੀ ਪੰਡਿਤ ਜਤਿੰਦਰ ਵਸ਼ਿਸ਼ਟ ਵਲੋਂ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਮੁੱਖ ਯਜਮਾਨ ਨਾਰਾਇਣ ਸਿੰਗਲਾ, ਕ੍ਰਿਸ਼ਨ ਸਿੰਗਲਾ, ਪਰਸ਼ੋਤਮ ਮਿੱਤਲ, ਸੁਸ਼ੀਲ ਮਿੱਤਲ, ਸੁਰੇਸ਼ ਗੁਪਤਾ, ਤਾਰਾ ਚੰਦ ਅਗਰਵਾਲ, ਸਤਪਾਲ ਗੋਇਲ, ਪੰਕਜ ਗੋਇਲ, ਪ੍ਰੇਮ ਸ਼ਰਮਾ ਅਤੇ ਨਰਿੰਦਰ ਭਾਟੀਆ ਸਮੇਤ ਹੋਰ ਸ਼ਰਧਾਲੂਆਂ ਤੋਂ ਸ੍ਰੀ ਗਣੇਸ਼ ਪੂਜਨ, ਨਵਗ੍ਰਹਿ ਪੂਜਨ, ਜੋਤ ਪੂਜਨ ਅਤੇ ਕੰਨਿਆ ਪੂਜਨ ਕਰਵਾਇਆ ਗਿਆ। ਇਸ ਮੌਕੇ ਆਚਾਰੀਆ ਪੰਡਿਤ ਗੰਗਾ ਪ੍ਰਸਾਦ ਸ਼ਾਸਤਰੀ ਨੇ ਗੋਪਾਸ਼ਟਮੀ ਦੇ ਧਾਰਮਿਕ ਮਹੱਤਵ ਬਾਰੇ ਦੱਸਿਆ। ਇਸ ਦੌਰਾਨ ਅਮਰੀਕ ਸਿੰਘ ਅਤੇ ਸਤਨਾਮ ਸਿੰਘ ਦੇ ਪਰਿਵਾਰ ਵਲੋਂ ਹਲਵੇ ਦਾ ਲੰਗਰ ਲਗਾਇਆ ਗਿਆ। ਗਊਸ਼ਾਲਾ ਵਲੋਂ ਫਲਾਂ ਅਤੇ ਮਠਿਆਈ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਸਮਾਗਮ ਦੇ ਅੰਤ ਵਿਚ ਪਹੁੰਚੇ ਪ੍ਰਭੂ ਪ੍ਰੇਮੀਆਂ ਨੂੰ ਲਾਇਨਜ ਕਲੱਬ ਦੇ ਰਾਜੂ ਗੁਪਤਾ ਪਰਿਵਾਰ ਵਲੋਂ ਪੂਰੀ, ਛੋਲੇ ਅਤੇ ਹਲਵੇ ਦਾ ਲੰਗਰ ਸ਼ਰਧਾ ਨਾਲ ਛਕਾਇਆ ਗਿਆ। ਇਸ ਮੌਕੇ ਪ੍ਰਧਾਨ ਨਾਰਾਇਣ ਸਿੰਗਲਾ, ਜਨਰਲ ਸਕੱਤਰ ਸੁਸ਼ੀਲ ਮਿੱਤਲ, ਖਜ਼ਾਨਚੀ ਤਾਰਾ ਚੰਦ ਅਗਰਵਾਲ, ਕ੍ਰਿਸ਼ਨ ਸਿੰਗਲਾ, ਪਰਸ਼ੋਤਮ ਮਿੱਤਲ, ਸਤਪਾਲ ਗੋਇਲ, ਸੁਰੇਸ਼ ਬਾਂਸਲ, ਕ੍ਰਿਸ਼ਨ ਮਹਾਵਰ, ਵਿਮਲ ਗਰਗ, ਯੋਗਰਾਜ ਸਿੰਗਲਾ, ਸੁਗੰਧ ਸਿੰਗਲਾ, ਪੰਕਜ ਗੋਇਲ, ਪ੍ਰਕਾਸ਼ ਚੰਦ ਗਰਗ, ਗੁਰਦਿਤਾ ਮੱਲ ਨਾਗਪਾਲ, ਰਾਜ ਕੁਮਾਰ ਨਾਗਪਾਲ, ਨਿਸ਼ਾ ਗੋਇਲ, ਸੰਤੋਸ਼ ਰਾਣੀ ਗੋਇਲ, ਮਿੱਠੂ ਸਿੰਗਲਾ , ਠਾਕੁਰ ਕੇ.ਪੀ. ਸਿੰਘ, ਸੋਨੂੰ ਰੌਣੀ, ਵਿਜੇ ਕੁਮਾਰ, ਨਰਿੰਦਰ ਭਾਟੀਆ, ਰਾਜੀਵ ਰਤਨ, ਸੰਜੇ ਗਰਗ, ਸਤਨਾਮ ਸਿੰਘ, ਅਮਰੀਕ ਸਿੰਘ, ਅਨਿਲ ਮਹਿੰਦਿਰੱਤਾ, ਅਜੈ ਨੰਦਾ, ਰਜਿੰਦਰ ਠੇਕੇਦਾਰ, ਮੋਹਿੰਦਰ ਮਿੱਤਲ, ਨੀਰਜ ਮਿੱਤਲ, ਸ਼੍ਰੇਯ ਮਿੱਤਲ, ਮਨੋਜ ਅਗਰਵਾਲ, ਮੀਨਾਕਸ਼ੀ ਅਗਰਵਾਲ, ਸੰਤੋਸ਼ ਰਾਣੀ ਭਾਰਤੀ, ਦਿਨੇਸ਼ ਕੁਮਾਰ, ਮੁਰਾਰੀ ਜਿੰਦਲ, ਸੀ.ਏ. ਵਿਨੈ ਸੋਫਤ, ਓਮ ਸੈਨ, ਅਸ਼ੋਕ ਕਪਲਿਸ਼, ਮਾਮ ਚੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਮੰਡੀਆਂ ਵਿਚੋਂ ਝੋਨੇ ਦੀ ਖ਼ਰੀਦ ਬੰਦ ਕਰਨ ਦੇ ਨਾਦਰਸ਼ਾਹੀ ਫ਼ਰਮਾਨ ਵਾਪਸ ਲਵੇ-ਬੀ.ਕੇ.ਯੂ ਏਕਤਾ ਸਿੱਧੂਪੁਰ ਅਗਲੀ ਖ਼ਬਰ ਦੁਕਾਨਾਂ ਤੇ ਖਾਣ-ਪੀਣ ਦੀਆਂ ਵਸਤਾਂ ਨਾਲ ਤੰਬਾਕੂ ਪਦਾਰਥ ਨਾ ਵੇਚੇ ਜਾਣ-ਡਾ. ਬੇਦੀ
Ad Position 24