18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭਜਨ ਗਾਇਕਾ ਆਸ਼ੂ ਸਤੀਜਾ ਦੇ ਭਜਨਾਂ ’ਤੇ ਰਾਧਾ-ਕ੍ਰਿਸ਼ਨ ਦੀ ਭਗਤੀ ਵਿਚ ਝੂਮੀ ਸੰਗਤ

ਮੰਡੀ ਗੋਬਿੰਦਗੜ੍ਹ, 18 ਨਵੰਬਰ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਸ੍ਰੀ ਰਾਧਾ ਅਸ਼ਟਮੀ ਮੰਡਲ ਵਲੋਂ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਗੋਪਾਸ਼ਟਮੀ ਮਹਾਂਉਤਸਵ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਦੇ ਪੁਜਾਰੀ ਆਚਾਰੀਆ ਪੰਡਿਤ ਜਤਿੰਦਰ ਵਸ਼ਿਸ਼ਟ ਵਲੋਂ ਸ਼ਸ਼ੀ ਸਿੰਗਲਾ ਅਤੇ ਰਾਧਾ ਅਸ਼ਟਮੀ ਮੰਡਲ ਦੀਆਂ ਮਹਿਲਾਵਾਂ ਤੋਂ ਵਿਧੀਵਤ ਤੌਰ ’ਤੇ ਸ੍ਰੀ ਰਾਧਾ-ਕ੍ਰਿਸ਼ਨ ਅਤੇ ਗਊ ਮਾਤਾ ਦੀ ਪੂਜਾ ਕਰਵਾਈ ਗਈ।

Ad Position 21
No active advertisement
ਮੰਡੀ ਗੋਬਿੰਦਗੜ੍ਹ ਵਿਚ ਕੀਰਤਨ ਕਰਦੀ ਆਸ਼ੂ ਸਤੀਜਾ ਅਤੇ ਮੌਜੂਦ ਸੰਗਤ। ਅਜੀਤ ਤਸਵੀਰਾਂ 19-11-2026
ਮੰਡੀ ਗੋਬਿੰਦਗੜ੍ਹ, 18 ਨਵੰਬਰ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਸ੍ਰੀ ਰਾਧਾ ਅਸ਼ਟਮੀ ਮੰਡਲ ਵਲੋਂ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਗੋਪਾਸ਼ਟਮੀ ਮਹਾਂਉਤਸਵ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਦੇ ਪੁਜਾਰੀ ਆਚਾਰੀਆ ਪੰਡਿਤ ਜਤਿੰਦਰ ਵਸ਼ਿਸ਼ਟ ਵਲੋਂ ਸ਼ਸ਼ੀ ਸਿੰਗਲਾ ਅਤੇ ਰਾਧਾ ਅਸ਼ਟਮੀ ਮੰਡਲ ਦੀਆਂ ਮਹਿਲਾਵਾਂ ਤੋਂ ਵਿਧੀਵਤ ਤੌਰ ’ਤੇ ਸ੍ਰੀ ਰਾਧਾ-ਕ੍ਰਿਸ਼ਨ ਅਤੇ ਗਊ ਮਾਤਾ ਦੀ ਪੂਜਾ ਕਰਵਾਈ ਗਈ। ਇਸ ਮੌਕੇ ਕਰਵਾਏ ਗਏ ਸੰਗੀਤਮਈ ਸੰਕੀਰਤਨ ਵਿਚ ਦਿਵਿਆ ਚੈਨਲ ਦੀ ਪ੍ਰਸਿੱਧ ਭਜਨ ਗਾਇਕਾ ਆਸ਼ੂ ਸਤੀਜਾ ਨੇ ਭਗਵਾਨ ਸ੍ਰੀ ਕ੍ਰਿਸ਼ਨ, ਰਾਧਾ ਰਾਣੀ ਅਤੇ ਗਊ ਮਾਤਾ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਇਕ ਤੋਂ ਵੱਧ ਕੇ ਇਕ ਭਜਨ ਪੇਸ਼ ਕੀਤੇ। ਪ੍ਰੋਗਰਾਮ ਦੌਰਾਨ ਫਲ, ਮਠਿਆਈ, ਪਾਨ ਅਤੇ ਸਮੋਸਿਆਂ ਦੇ ਪ੍ਰਸ਼ਾਦ ਦੀ ਸੇਵਾ ਸੀਮਾ ਧੀਰ, ਸੁਕੇਸ਼ ਅਗਰਵਾਲ, ਕ੍ਰਿਸ਼ਨਾ ਗੋਇਲ ਅਤੇ ਰੇਣੂ ਬਾਂਸਲ ਵਲੋਂ ਕੀਤੀ ਗਈ ਅਤੇ ਸੰਗਤ ਵਿਚ ਪ੍ਰਸ਼ਾਦ ਵੰਡਿਆ ਗਿਆ। ਇਸ ਤੋਂ ਇਲਾਵਾ ਗਊਸ਼ਾਲਾ ਵਿਚ ਦਿਨ-ਰਾਤ ਗਊ ਮਾਤਾ ਦੀ ਸੇਵਾ ਕਰਨ ਵਾਲੇ ਗਵਾਲਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਕੇਸ਼ ਅਗਰਵਾਲ, ਡਾ. ਸੀਮਾ ਧੀਰ, ਕ੍ਰਿਸ਼ਨਾ ਗੋਇਲ, ਇੰਦੂ ਸਿੰਘੀ, ਸੰਤੋਸ਼ ਜੈਨ, ਰੇਖਾ ਅਗਰਵਾਲ, ਵਿਮਲੇਸ਼, ਵੰਦਨਾ ਗੋਇਲ, ਪ੍ਰਤਿਮਾ, ਰੇਣੂ ਬਾਂਸਲ, ਵਿਜੇ ਗੋਇਲ, ਕਿਰਨ ਚੋਪੜਾ, ਨੀਲਮ ਅਰੋੜਾ, ਮੀਨੂ, ਨਿਰਮਲ ਗੁਪਤਾ, ਮੀਨਾ ਗੁਪਤਾ, ਪ੍ਰਤਿਭਾ, ਰਾਣੀ ਦੁਆ, ਸ਼ਿਸ਼ੂ ਸਚਦੇਵਾ, ਸਨੇਹਲਤਾ, ਗੀਤਾ, ਅਨੂ ਗੋਇਲ, ਕੁਸੁਮ, ਕਿਰਨ, ਵਿਜੇ, ਗੀਤਾ ਜੈਨ, ਮੋਨਿਕਾ ਭਾਟੀਆ, ਰਾਜ ਰਾਣੀ ਭਾਰਤੀ, ਸੰਤੋਸ਼ ਭਾਰਤੀ, ਸੁਸ਼ੀਲ ਬਾਂਸਲ, ਸਰਲਾ, ਕਾਂਤਾ, ਸ਼ਸ਼ੀ ਸਿੰਗਲਾ, ਅਮਿਤਾ ਬਾਂਸਲ, ਅਮਿਤਾ ਦੀਵਾਨ, ਸਰਿਤਾ ਸਿੰਗਲਾ, ਸੀਮਾ, ਰੇਖਾ ਬੱਸੀ, ਸ਼ੋਭਾ ਰਤਨ, ਸਰੋਜ ਬਾਂਸਲ, ਕ੍ਰਿਸ਼ਨ ਸਿੰਗਲਾ, ਪੁਰਸ਼ੋਤਮ ਮਿੱਤਲ, ਸਤਪਾਲ ਗੋਇਲ, ਨਰਿੰਦਰ ਭਾਟੀਆ, ਸੰਜੇ ਗਰਗ, ਅਮਨ ਸ਼ਰਮਾ, ਰਾਜੀਵ ਰਤਨ, ਠਾਕੁਰ ਕੇ.ਪੀ. ਸਿੰਘ, ਰਾਜਿੰਦਰ ਭਾਂਬਰੀ, ਅਜੈ ਕੁਮਾਰ, ਕਾਲੀ ਚਰਨ, ਦਿਨੇਸ਼ ਗੁਪਤਾ ਅਤੇ ਮਾਸਟਰ ਜਗਪਾਲ ਤਲਵਾੜ ਸਮੇਤ ਅਨੇਕਾਂ ਸ਼ਰਧਾਲੂਆਂ ਨੇ ਗਊਸ਼ਾਲਾ ਵਿਖੇ ਨਤਮਸਤਕ ਹੋ ਕੇ ਸ੍ਰੀ ਰਾਧਾ-ਕ੍ਰਿਸ਼ਨ ਅਤੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ਸ਼ਰਧਾ, ਭਗਤੀ ਅਤੇ ਗਊ ਸੇਵਾ ਦੇ ਸੰਦੇਸ਼ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਛੇੜੀ ਮੁਹਿੰਮ ਨੂੰ ਪਿੰਡ-ਪਿੰਡ ਅਤੇ ਘਰ-ਘਰ ਤੱਕ ਲੈ ਕੇ ਜਾਵਾਂਗੇ-ਜਥੇਦਾਰ... ਅਗਲੀ ਖ਼ਬਰ ਡਿਵਾਈਨ ਲਾਈਟ ਸਕੂਲ ਵਿਖੇ ਬਾਸਕਿਟਬਾਲ ਦੇ ਕਰਵਾਏ ਮੁਕਾਬਲੇ
Ad Position 24