45 ਕਿੱਲੋ ਡੋਡਿਆਂ ਸਮੇਤ ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ਵਲੋਂ 7-7 ਸਾਲ ਦੀ ਕੈਦ
ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਸੁਰਜੀਤ ਸਿੰਘ ਸਾਹੀ)-ਕਰੀਬ ਪੰਜ ਸਾਲ ਪਹਿਲਾਂ 45 ਕਿੱਲੋ ਡੋਡਿਆਂ ਸਮੇਤ ਮੂਲੇਪੁਰ ਪੁਲਿਸ ਵਲੋਂ ਕਾਬੂ ਕੀਤੇ ਗਏ ਦੋ ਸਕੌਡਾ ਕਾਰ ਸਵਾਰ ਵਿਅਕਤੀਆਂ ਨੂੰ ਇੱਥੋਂ ਦੀ ਇਕ ਅਦਾਲਤ ਵਲੋਂ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ। ਪ੍ਰਾਪਤ ਵੇਰਵਿਆਂ ਮੁਤਾਬਿਕ 21 ਜਨਵਰੀ 2021 ਨੂੰ ਥਾਣਾ ਮੂਲੇਪੁਰ ਵਿਖੇ ਧਾਰਾ 15(ਬੀ)/61/85 ਐਨ.
ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਸੁਰਜੀਤ ਸਿੰਘ ਸਾਹੀ)-ਕਰੀਬ ਪੰਜ ਸਾਲ ਪਹਿਲਾਂ 45 ਕਿੱਲੋ ਡੋਡਿਆਂ ਸਮੇਤ ਮੂਲੇਪੁਰ ਪੁਲਿਸ ਵਲੋਂ ਕਾਬੂ ਕੀਤੇ ਗਏ ਦੋ ਸਕੌਡਾ ਕਾਰ ਸਵਾਰ ਵਿਅਕਤੀਆਂ ਨੂੰ ਇੱਥੋਂ ਦੀ ਇਕ ਅਦਾਲਤ ਵਲੋਂ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ। ਪ੍ਰਾਪਤ ਵੇਰਵਿਆਂ ਮੁਤਾਬਿਕ 21 ਜਨਵਰੀ 2021 ਨੂੰ ਥਾਣਾ ਮੂਲੇਪੁਰ ਵਿਖੇ ਧਾਰਾ 15(ਬੀ)/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕਰਵਾਏ ਗਏ ਮੁਕੱਦਮੇ ਵਿਚ ਜਸਵੀਰ ਸਿੰਘ ਉਰਫ਼ ਜੱਸੀ (33) ਅਤੇ ਕਸ਼ਮੀਰਾ ਸਿੰਘ (50) ਨੂੰ ਗ੍ਰਿਫ਼ਤਾਰ ਕਰਦੇ ਹੋਏ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਜਸਵੀਰ ਸਿੰਘ ਉਰਫ਼ ਜੱਸੀ ਅਤੇ ਕਸ਼ਮੀਰਾ ਸਿੰਘ ਬਾਹਰਲੇ ਰਾਜਾਂ ਤੋਂ ਡੋਡੇ ਤੇ ਭੁੱਕੀ ਲਿਆ ਕੇ ਪੰਜਾਬ ਵਿਚ ਸਪਲਾਈ ਕਰਨ ਦੇ ਆਦੀ ਹਨ, ਜੋ ਕਿ ਚਿੱਟੇ ਰੰਗ ਦੀ ਸਕੌਡਾ ਕਾਰ ਵਿਚ ਡੋਡੇ ਲੱਦ ਕੇ ਚਨਾਰਥਲ ਵੱਲ ਨੂੰ ਜਾ ਰਹੇ ਹਨ। ਜਿਸ ਤੇ ਪੁਲਿਸ ਨੇ ਰੁੜਕੀ ਬੱਸ ਅੱਡੇ ਵਿਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ। ਇਸ ਦੌਰਾਨ ਸਕੌਡਾ ਕਾਰ ਨੰਬਰ ਪੀ.ਬੀ.65.ਏ.ਡੀ-2765 ‘ਚ ਸਵਾਰ ਹੋ ਕੇ ਆ ਰਹੇ ਜਸਵੀਰ ਸਿੰਘ ਉਰਫ਼ ਜੱਸੀ ਅਤੇ ਕਸ਼ਮੀਰਾ ਸਿੰਘ ਨੂੰ ਚੈਕਿੰਗ ਲਈ ਰੋਕਿਆ ਗਿਆ। ਜਿਨ੍ਹਾਂ ਦੇ ਕਬਜ਼ੇ ਵਾਲੀ ਕਾਰ ਵਿਚੋਂ 45 ਕਿੱਲੋ ਡੋਡੇ ਬਰਾਮਦ ਹੋਏ। ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਪੁਲਿਸ ਕੋਲ ਇੰਕਸ਼ਾਫ਼ ਕੀਤਾ ਕਿ ਬਰਾਮਦ ਹੋਏ ਡੋਡੇ ਉਹ ਪ੍ਰਗਟ ਸਿੰਘ ਵਾਸੀ ਪਿੰਡ ਚਨਾਰਥਲ ਕਲਾਂ ਕੋਲੋਂ ਲੈ ਕੇ ਆਏ ਸਨ। ਜਿਸ ’ਤੇ ਮੂਲੇਪੁਰ ਪੁਲਿਸ ਵਲੋਂ ਪ੍ਰਗਟ ਸਿੰਘ ਨੂੰ ਵੀ ਉਕਤ ਮੁਕੱਦਮੇ ਵਿਚ ਨਾਮਜ਼ਦ ਕਰ ਲਿਆ ਗਿਆ। ਸਥਾਨਕ ਅਦਾਲਤ ਵਿਚ ਚੱਲੀ ਉਕਤ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ਤੇ ਫ਼ਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਜਸਵੀਰ ਸਿੰਘ ਉਰਫ਼ ਜੱਸੀ ਅਤੇ ਕਸ਼ਮੀਰਾ ਸਿੰਘ ਨੂੰ ਸੱਤ-ਸੱਤ ਸਾਲ ਕੈਦ ਤੇ 80-80 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਦੋਂ ਕਿ ਸਬੂਤਾਂ ਦੀ ਘਾਟ ਦੇ ਚੱਲਦਿਆਂ ਅਦਾਲਤ ਨੇ ਪ੍ਰਗਟ ਸਿੰਘ ਨੂੰ ਦੋਸ਼ਾਂ ਤੋਂ ਬਰੀ ਕਰਨ ਦਾ ਹੁਕਮ ਸੁਣਾਇਆ