ਸੜਕ ਹਾਦਸੇ ’ਚ ਕਾਰ ਦਾ ਨੁਕਸਾਨ, ਕੈਂਟਰ ਡਰਾਈਵਰ ਫ਼ਰਾਰ
ਰਾਜਪੁਰਾ, 21 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਚੰਡੀਗੜ੍ਹ ਹਾਈ-ਵੇ ’ਤੇ ਕਾਰ ਅਤੇ ਕੈਂਟਰ ਦੀ ਹੋਈ ਟੱਕਰ ਵਿਚ ਕਾਰ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਜਦੋਂ ਕਿ ਕੈਂਟਰ ਦਾ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ’ਤੇ ਖੜ੍ਹੇ ਰਾਹਗੀਰਾਂ ਨੇ ਦੱਸਿਆ ਕਿ ਕਾਰ ਸਵਾਰ ਚੰਡੀਗੜ੍ਹ ਤੋਂ ਰਾਜਪੁਰਾ ਸਾਈਡ ਆ ਰਿਹਾ ਸੀ।
ਰਾਜਪੁਰਾ, 21 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਚੰਡੀਗੜ੍ਹ ਹਾਈ-ਵੇ ’ਤੇ ਕਾਰ ਅਤੇ ਕੈਂਟਰ ਦੀ ਹੋਈ ਟੱਕਰ ਵਿਚ ਕਾਰ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਜਦੋਂ ਕਿ ਕੈਂਟਰ ਦਾ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ’ਤੇ ਖੜ੍ਹੇ ਰਾਹਗੀਰਾਂ ਨੇ ਦੱਸਿਆ ਕਿ ਕਾਰ ਸਵਾਰ ਚੰਡੀਗੜ੍ਹ ਤੋਂ ਰਾਜਪੁਰਾ ਸਾਈਡ ਆ ਰਿਹਾ ਸੀ। ਜਦੋਂ ਕਾਰ ਥੋੜੀ ਜਿਹੀ ਹੋਲੀ ਹੋਈ ਤਾਂ ਪਿੱਛੋਂ ਆ ਰਹੇ ਇਕ ਕੈਂਟਰ ਦੇ ਡਰਾਈਵਰ ਨੇ ਕਾਰ ਨੂੰ ਜ਼ੋਰਦਾਰ ਫੇਟ ਮਾਰੀ। ਇਸ ਨਾਲ ਭਾਵੇਂ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਪਰ ਕਾਰ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ। ਕੈਂਟਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਹੋ ਗਿਆ ਹੈ। ਇਸ ਸੰਬੰਧੀ ਮੌਕੇ ’ਤੇ ਹਾਜ਼ਰ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਕਾਰ ਨੂੰ ਚੁੱਕ ਕੇ ਸੜਕ ਤੋਂ ਲਾਂਭੇ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।