ਸੂਬਾ ਸਰਕਾਰ ਲੋਕਤੰਤਰ ਨੂੰ ਭੁੱਲੀ-ਗੌਰਵ ਸੰਧੂ
ਪਟਿਆਲਾ, 21 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਅੱਜ ਪੀ. ਪੀ.
ਪਟਿਆਲਾ, 21 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਅੱਜ ਪੀ.ਪੀ.ਐਸ.ਸੀ. ਦੇ ਦਫ਼ਤਰ ਮੂਹਰੇ ਪ੍ਰਦਰਸ਼ਨ ਕਰਨ ਵਾਲੇ ਯੂਥ ਆਗੂਆਂ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਨੂੰ ਜੇਲ੍ਹ ਪ੍ਰਸ਼ਾਸਨ ਵਲੋਂ ਮਿਲਣ ਤੋਂ ਰੋਕਣਾ ਸਰਕਾਰ ਦੀ ਤਾਨਾਸ਼ਾਹੀ ਦਾ ਸਬੂਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੌਰਵ ਸੰਧੂ ਨੇ ਕਿਹਾ ਕਿ ਸਰਕਾਰ ਲੋਕਤੰਤਰ ਨੂੰ ਪੂਰਨ ਰੂਪ ’ਚ ਭੁੱਲ ਚੁੱਕੀ ਹੈ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਪੁਲਿਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਦਬਾਉਣ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਯੂਥ ਆਗੂਆਂ ਦੇ ਪੀ.ਪੀ.ਐਸ.ਸੀ. ’ਚ ਹੋਈ ਕਥਿਤ ਧਾਂਦਲੀ ਨੂੰ ਲੈ ਕੇ ਕੀਤੇ ਰੋਸ ਪ੍ਰਦਰਸ਼ਨ ’ ਚ ਉਨ੍ਹਾਂ ਨੌਜਵਾਨਾਂ ਦਾ ਹੌਸਲਾ ਵਧਾਉਣ ਆਈ ਸੀ ਅਤੇ ਸਰਕਾਰ ਦੇ ਜਬਰ ਅਤੇ ਪਰਚਿਆਂ ਤੋਂ ਡਰਨ ਦੀ ਨਸੀਹਤ ਵੀ ਦੇ ਕੇ ਗਈ ਹੈ। ਗੌਰਵ ਸੰਧੂ ਨੇ ਕਿਹਾ ਕਿ ਸਾਡੇ ਯੂਥ ਆਗੂਆਂ ਨਾਲ ਕਾਂਗਰਸ ਪਾਰਟੀ ਖੜ੍ਹੀ ਹੈ ਅਤੇ ਕਾਂਗਰਸੀ ਦੀ ਸਰਕਾਰ ਬਣਨ ’ਤੇ ਲੋਕਾਂ ਸਾਹਮਣੇ ਕਥਿਤ ਧਾਂਦਲੀ ਕਰਨ ਵਾਲੇ ਸਾਹਮਣੇ ਲੈ ਕੇ ਆਏ ਜਾਣਗੇ।