ਪੁਲਿਸ ਮੁਲਾਜ਼ਮ ਅਤੇ ਕੰਡਕਟਰ ’ਚ ਹੋਈ ਤਕਰਾਰ ਮਗਰੋਂ ਗ਼ੁੱਸੇ ’ਚ ਆਏ ਬੱਸ ਚਾਲਕਾਂ ਨੇ ਰੋਡ ਕੀਤਾ ਜਾਮ
ਬੱਸ ਕੰਡਕਟਰ ਦੇ ਨੱਕ ਦੀ ਹੱਡੀ ਟੁੱਟੀ
ਖਮਾਣੋਂ, 24 ਨਵੰਬਰ (ਮਨਮੋਹਣ ਸਿੰਘ ਕਲੇਰ)-ਬੀਤੇ ਕੱਲ੍ਹ ਸ਼ਾਮ ਮੌਕੇ ਬੱਸ ਸਟੈਂਡ ਖਮਾਣੋਂ ਵਿਖੇ ਬੱਸ ਕੰਡਕਟਰ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਟਿਕਟ ਕੱਟਣ ਨੂੰ ਲੈ ਕੇ ਹੋਈ ਤਕਰਾਰ ਕਾਰਨ ਉਸ ਵੇਲੇ ਬਵਾਲ ਖੜ੍ਹਾ ਹੋ ਗਿਆ। ਜਦੋਂ ਬੱਸ ਕੰਡਕਟਰ ਅਤੇ ਪੁਲਿਸ ਮੁਲਾਜ਼ਮ ’ਚ ਹੋਈ ਹੱਥੋਪਾਈ ਕਾਰਨ ਗ਼ੁੱਸੇ ’ਚ ਆਏ ਪ੍ਰਾਈਵੇਟ ਕੰਪਨੀ ਦੇ ਬੱਸ ਚਾਲਕਾਂ ਨੇ ਮਾਰਗ ’ਤੇ ਜਾਮ ਲੱਗਾ ਦਿੱਤਾ।
ਖਮਾਣੋਂ, 24 ਨਵੰਬਰ (ਮਨਮੋਹਣ ਸਿੰਘ ਕਲੇਰ)-ਬੀਤੇ ਕੱਲ੍ਹ ਸ਼ਾਮ ਮੌਕੇ ਬੱਸ ਸਟੈਂਡ ਖਮਾਣੋਂ ਵਿਖੇ ਬੱਸ ਕੰਡਕਟਰ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਟਿਕਟ ਕੱਟਣ ਨੂੰ ਲੈ ਕੇ ਹੋਈ ਤਕਰਾਰ ਕਾਰਨ ਉਸ ਵੇਲੇ ਬਵਾਲ ਖੜ੍ਹਾ ਹੋ ਗਿਆ। ਜਦੋਂ ਬੱਸ ਕੰਡਕਟਰ ਅਤੇ ਪੁਲਿਸ ਮੁਲਾਜ਼ਮ ’ਚ ਹੋਈ ਹੱਥੋਪਾਈ ਕਾਰਨ ਗ਼ੁੱਸੇ ’ਚ ਆਏ ਪ੍ਰਾਈਵੇਟ ਕੰਪਨੀ ਦੇ ਬੱਸ ਚਾਲਕਾਂ ਨੇ ਮਾਰਗ ’ਤੇ ਜਾਮ ਲੱਗਾ ਦਿੱਤਾ। ਬੱਸ ਕੰਡਕਟਰ ਬੰਟੀ ਵਾਸੀ ਫਰੀਦਕੋਟ ਨੇ ਦੋਸ਼ ਲਗਾਇਆ ਕਿ ਉਕਤ ਪੁਲਿਸ ਮੁਲਾਜ਼ਮ, ਜੋ ਕਿ ਮੋਰਿੰਡੇ ਤੋਂ ਬੱਸ ’ਚ ਚੜ੍ਹਿਆ ਸੀ, ਨੇ ਟਿਕਟ ਮੰਗਣ ’ਤੇ ਆਨਾਕਾਨੀ ਕੀਤੀ ਅਤੇ ਮੇਰੇ ਥੱਪੜ ਮਾਰੇ। ਸਵਾਰੀਆਂ ਦੇ ਕਹਿਣ ’ਤੇ ਉਹ ਬੱਸ ’ਚ ਅੱਗੇ ਚਲਾ ਗਿਆ ਪਰੰਤੂ ਜਦੋਂ ਉਹ ਖਮਾਣੋਂ ਬੱਸ ਸਟੈਂਡ ਪਹੁੰਚੇ ਤਾਂ ਮੁਲਾਜ਼ਮ ਨੇ ਉਸ ’ਤੇ ਫਿਰ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਨੱਕ ਦੀ ਹੱਡੀ ਟੁੱਟ ਗਈ ਗ਼ੁੱਸੇ ’ਚ ਆਏ ਪ੍ਰਾਈਵੇਟ ਅਤੇ ਸਰਕਾਰੀ ਬੱਸ ਚਾਲਕਾਂ ਨੇ ਬੱਸ ਸਟੈਂਡ ਅੱਗੇ ਰੋਡ ਜਾਮ ਕਰ ਦਿੱਤਾ ਅਤੇ ਪੁਲਿਸ ਮੁਲਾਜ਼ਮ ਦਾ ਮੈਡੀਕਲ ਕਰਵਾ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਲੰਬੇ ਸਮੇਂ ਤੱਕ ਮਾਰਗ ’ਤੇ ਜਾਮ ਲਗਾਈ ਰੱਖਿਆ। ਦੱਸਣਯੋਗ ਹੈ ਕਿ ਉਕਤ ਮੁਲਾਜ਼ਮ ਜੇਲ੍ਹ ਪੁਲਿਸ ਦਾ ਮੁਲਾਜ਼ਮ ਹੈ ਅਤੇ ਰੋਪੜ ਵਿਖੇ ਤੈਨਾਤ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਐਸ.ਪੀ (ਡੀ) ਅਮਨਦੀਪ ਸਿੰਘ ਬਰਾੜ, ਥਾਣਾ ਮੁਖੀ ਰੋਹਿਤ ਸ਼ਰਮਾ ਅਤੇ ਹੋਰ ਕਈ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਪੁਲਿਸ ਨੇ ਬੱਸ ਕੰਡਕਟਰ ਨੂੰ ਸਰਕਾਰੀ ਹਸਪਤਾਲ ਖਮਾਣੋਂ ਭਰਤੀ ਕਰਵਾਇਆ। ਜਿੱਥੇ ਉਸ ਨੂੰ ਮੁਹਾਲੀ ਹਸਪਤਾਲ ਭੇਜ ਦਿੱਤਾ ਗਿਆ। ਜਦਕਿ ਪੁਲਿਸ ਮੁਲਾਜ਼ਮ ਵੀ ਜੇਰੇ ਇਲਾਜ ਹੈ। ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਦੋਵੇਂ ਜ਼ਖਮੀ ਜੇਰੇ ਇਲਾਜ ਹਨ। ਅਗਲੇਰੀ ਕਾਰਵਾਈ ਉਨ੍ਹਾਂ ਦੇ ਬਿਆਨਾਂ ਅਨੁਸਾਰ ਹੀ ਕੀਤੀ ਜਾਵੇਗੀ।