24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਦਿਵਯ ਧਰਮ ਯੱਗ ਦਿਵਸ ਕਬੀਰ ਸਾਹਿਬ ਜੀ ਦੀ ਸਮਰੱਥਾ ਦਾ ਪ੍ਰਮਾਣ ਹੈ-ਸੰਤ ਰਾਮਪਾਲ ਜੀ ਮਹਾਰਾਜ ਸਤਲੋਕ ਆਸ਼ਰਮ ਖਮਾਣੋਂ ਵਿਖੇ ਦਿਵਯ ਧਰਮ ਯੱਗ ਦਿਵਸ ਦੇ ਦੂਜੇ ਦਿਨ 10 ਜੋੜਿਆਂ ਦੇ ਦਾਜ ਰਹਿਤ ਵਿਆਹ, 148 ਯੂਨਿਟ ਖ਼ੂਨਦਾਨ ਨਾਲ ਮਨੁੱਖਤਾ ਦੀ ਸੇਵਾ ਦਾ ਦਿੱਤਾ ਸੰਦੇਸ਼

ਖਮਾਣੋਂ, 24 ਨਵੰਬਰ (ਜੋਗਿੰਦਰ ਪਾਲ)-ਸਤਲੋਕ ਆਸ਼ਰਮ ਖਮਾਣੋਂ ਵਿਖੇ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਚੱਲ ਰਹੇ ਤਿੰਨ ਰੋਜ਼ਾ ਦਿਵਯ ਧਰਮ ਯੱਗ ਦਿਵਸ ਸਮਾਗਮ ਦਾ ਦੂਜਾ ਦਿਨ ਅਧਿਆਤਮਿਕ ਗਿਆਨ, ਸਮਾਜਿਕ ਸੁਧਾਰ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਰਿਹਾ। ਇਸ ਮੌਕੇ ਜਿੱਥੇ ਸੰਤ ਰਾਮਪਾਲ ਮਹਾਰਾਜ ਦੇ ਵਰਚੂਅਲ ਸਤਿਸੰਗ ਰਾਹੀਂ ਕਬੀਰ ਸਾਹਿਬ ਜੀ ਦੇ ਅਲੌਕਿਕ ਜੀਵਨ ਅਤੇ ਉਨ੍ਹਾਂ ਦੀ ਸਮਰੱਥਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ, ਉੱਥੇ ਹੀ ਦਾਜ ਪ੍ਰਥਾ ਅਤੇ ਫ਼ਜ਼ੂਲ ਖ਼ਰਚੀ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਦੇ ਉਦੇਸ਼ ਨਾਲ 10 ਜੋੜਿਆਂ ਦੇ ਸਾਦੇ ਅਤੇ ਦਾਜ ਰਹਿਤ ਵਿਆਹ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 25-11-2026
ਖਮਾਣੋਂ, 24 ਨਵੰਬਰ (ਜੋਗਿੰਦਰ ਪਾਲ)-ਸਤਲੋਕ ਆਸ਼ਰਮ ਖਮਾਣੋਂ ਵਿਖੇ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਚੱਲ ਰਹੇ ਤਿੰਨ ਰੋਜ਼ਾ ਦਿਵਯ ਧਰਮ ਯੱਗ ਦਿਵਸ ਸਮਾਗਮ ਦਾ ਦੂਜਾ ਦਿਨ ਅਧਿਆਤਮਿਕ ਗਿਆਨ, ਸਮਾਜਿਕ ਸੁਧਾਰ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਰਿਹਾ। ਇਸ ਮੌਕੇ ਜਿੱਥੇ ਸੰਤ ਰਾਮਪਾਲ ਮਹਾਰਾਜ ਦੇ ਵਰਚੂਅਲ ਸਤਿਸੰਗ ਰਾਹੀਂ ਕਬੀਰ ਸਾਹਿਬ ਜੀ ਦੇ ਅਲੌਕਿਕ ਜੀਵਨ ਅਤੇ ਉਨ੍ਹਾਂ ਦੀ ਸਮਰੱਥਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ, ਉੱਥੇ ਹੀ ਦਾਜ ਪ੍ਰਥਾ ਅਤੇ ਫ਼ਜ਼ੂਲ ਖ਼ਰਚੀ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਦੇ ਉਦੇਸ਼ ਨਾਲ 10 ਜੋੜਿਆਂ ਦੇ ਸਾਦੇ ਅਤੇ ਦਾਜ ਰਹਿਤ ਵਿਆਹ ਕਰਵਾਏ ਗਏ। ਇਸ ਦੇ ਨਾਲ ਹੀ ਲਗਾਏ ਗਏ 26ਵੇਂ ਖ਼ੂਨਦਾਨ ਕੈਂਪ ਵਿਚ 148 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਸਮਾਗਮ ਦੌਰਾਨ ਸੰਤ ਰਾਮਪਾਲ ਮਹਾਰਾਜ ਨੇ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਿਸੰਗ ਕਰਦਿਆਂ ਕਿਹਾ ਕਿ ਕਬੀਰ ਸਾਹਿਬ ਜੀ ਦੇ ਜੀਵਨ ਦੀ ਹਰੇਕ ਘਟਨਾ ਉਨ੍ਹਾਂ ਦੀ ਅਦਭੁਤ ਸਮਰੱਥਾ ਦਾ ਪ੍ਰਮਾਣ ਹੈ। ਉਨ੍ਹਾਂ ਸੰਗਤਾਂ ਨੂੰ ਦੱਸਿਆ ਕਿ ਕਬੀਰ ਸਾਹਿਬ ਜੀ ਦਾ ਪ੍ਰਗਟ ਹੋਣਾ, ਉਨ੍ਹਾਂ ਵਲੋਂ ਸਮਾਜ ਵਿਚ ਫੈਲੀਆਂ ਧਾਰਮਿਕ ਕੁਰੀਤੀਆਂ ਅਤੇ ਅਗਿਆਨਤਾ ਨੂੰ ਦੂਰ ਕਰਨ ਲਈ ਦਿੱਤਾ ਗਿਆ ਗਿਆਨ ਅਤੇ ਵੱਖ-ਵੱਖ ਸਮਿਆਂ ’ਤੇ ਵਾਪਰੀਆਂ ਅਲੌਕਿਕ ਘਟਨਾਵਾਂ ਉਨ੍ਹਾਂ ਦੀ ਮਹਾਨ ਸਮਰੱਥਾ ਨੂੰ ਦਰਸਾਉਂਦੀਆਂ ਹਨ। ਸਮਾਗਮ ਦਾ ਵਿਸ਼ੇਸ਼ ਖਿੱਚ ਦਾ ਕੇਂਦਰ ਸੰਤ ਰਾਮਪਾਲ ਮਹਾਰਾਜ ਵਲੋਂ ਚਲਾਏ ਜਾ ਰਹੇ ਦਾਜ ਮੁਕਤ ਭਾਰਤ ਅਭਿਆਨ ਤਹਿਤ ਕਰਵਾਏ ਗਏ 10 ਦਾਜ ਰਹਿਤ ਵਿਆਹ ਰਹੇ। ਸਾਰੇ ਜੋੜਿਆਂ ਨੇ ਸੰਤ ਰਾਮਪਾਲ ਮਹਾਰਾਜ ਵਲੋਂ ਨਿਰਧਾਰਿਤ ਮਰਿਆਦਾ ਅਨੁਸਾਰ ਅਸੁਰ ਨਿਕੰਦਨ ਰਮੈਣੀ ਰਾਹੀਂ ਵਿਆਹ ਦੀ ਪਵਿੱਤਰ ਰਸਮ ਸੰਪੰਨ ਕਰਕੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਸਮਾਗਮ ਦੌਰਾਨ ਰਜਿੰਦਰਾ ਹਸਪਤਾਲ ਪਟਿਆਲਾ ਤੇ ਸਰਕਾਰੀ ਹਸਪਤਾਲ ਰੋਪੜ ਦੇ ਸਹਿਯੋਗ ਨਾਲ ਲਗਾਏ ਗਏ 26ਵੇਂ ਖ਼ੂਨਦਾਨ ਕੈਂਪ ਵਿਚ ਸ਼ਰਧਾਲੂਆਂ ਤੇ ਸੇਵਾਦਾਰਾਂ ਨੇ ਬੜੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ। ਕੈਂਪ ਦੌਰਾਨ ਕੁੱਲ 148 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਦੂਜੇ ਪਾਸੇ ਆਸ਼ਰਮ ਵਿਚ ਵੱਖ-ਵੱਖ ਸੇਵਾਵਾਂ ਨਿਭਾ ਰਹੇ ਸੇਵਾਦਾਰਾਂ ਦੀ ਸਰਗਰਮੀ ਅਤੇ ਸੰਗਤਾਂ ਦਾ ਉਤਸ਼ਾਹ ਵੀ ਦੇਖਣਯੋਗ ਰਿਹਾ। ਸੰਗਤਾਂ ਲਈ ਲੰਗਰ ਅਤੇ ਹੋਰ ਜ਼ਰੂਰੀ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਪੰਜਾਬ ਦੀ ਸਿਆਸਤ ’ਚ ਨਵੀਂ ਦਿਸ਼ਾ ਤੈਅ ਕਰੇਗਾ-ਗੁਰੂ ਅਗਲੀ ਖ਼ਬਰ ਪੁਲਿਸ ਮੁਲਾਜ਼ਮ ਅਤੇ ਕੰਡਕਟਰ ’ਚ ਹੋਈ ਤਕਰਾਰ ਮਗਰੋਂ ਗ਼ੁੱਸੇ ’ਚ ਆਏ ਬੱਸ ਚਾਲਕਾਂ ਨੇ ਰੋਡ ਕੀਤਾ ਜਾਮ ਬੱਸ ਕੰਡਕਟਰ ਦੇ ਨੱਕ...
Ad Position 24