26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਟੀ.ਸੀ.ਐਸ. ਰੂਰਲ ਆਈ.ਟੀ. ਕੁਇਜ਼ ਵਿਚ ਨਿਸ਼ਿਕਾ ਸੋਢੀ ਨੇ ਹਾਸਿਲ ਕੀਤਾ ਤੀਜਾ ਸਥਾਨ

ਮੰਡੀ ਗੋਬਿੰਦਗੜ੍ਹ, 26 ਨਵੰਬਰ (ਇਕਬਾਲਦੀਪ ਸੰਧੂ)-ਸੇਂਟ ਫ਼ਰੀਦ ਪਬਲਿਕ ਸਕੂਲ ਦੀ ਵਿਦਿਆਰਥਣ ਨਿਸ਼ਿਕਾ ਸੋਢੀ ਨੇ ਟੀ. ਸੀ.

Ad Position 21
No active advertisement
ਅਜੀਤ ਡੈਸਕ 27-11-2026
ਮੰਡੀ ਗੋਬਿੰਦਗੜ੍ਹ, 26 ਨਵੰਬਰ (ਇਕਬਾਲਦੀਪ ਸੰਧੂ)-ਸੇਂਟ ਫ਼ਰੀਦ ਪਬਲਿਕ ਸਕੂਲ ਦੀ ਵਿਦਿਆਰਥਣ ਨਿਸ਼ਿਕਾ ਸੋਢੀ ਨੇ ਟੀ.ਸੀ.ਐਸ. ਰੂਰਲ ਆਈ.ਟੀ. ਕੁਇਜ਼-2026 ਦੇ ਖੇਤਰੀ ਫਾਈਨਲ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਨੂੰ ਹੋਰ ਵੀ ਵਿਸ਼ੇਸ਼ ਬਣਾਉਣ ਵਾਲੀ ਗੱਲ ਇਹ ਹੈ ਕਿ ਇਸ ਵੱਕਾਰੀ ਮੁਕਾਬਲੇ ਦੇ ਖੇਤਰੀ ਫਾਈਨਲ ਲਈ ਪੂਰੇ ਭਾਰਤ ਵਿਚੋਂ ਕੇਵਲ ਛੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ, ਨਿਸ਼ਿਕਾ ਪੰਜਾਬ ਵਿਚੋਂ ਚੁਣੀ ਜਾਣ ਵਾਲੀ ਇਕਲੌਤੀ ਵਿਦਿਆਰਥਣ ਸੀ। ਇਹ ਪ੍ਰਾਪਤੀ ਨਾ ਸਿਰਫ਼ ਸਕੂਲ ਬਲਕਿ ਸਮੁੱਚੇ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ। ਸਕੂਲ ਦੇ ਆਈ.ਟੀ. ਵਿਭਾਗ ਦੇ ਮੁਖੀ ਇੰਜੀਨੀਅਰ ਅਮਿਤ ਗਰਗ ਦੇ ਸੁਚੱਜੇ ਮਾਰਗ ਦਰਸ਼ਨ ਅਤੇ ਪ੍ਰੇਰਨਾਦਾਇਕ ਸਹਿਯੋਗ ਸਦਕਾ ਨਿਸ਼ਿਕਾ ਨੇ ਆਪਣੇ ਸ਼ਾਨਦਾਰ ਆਈ.ਟੀ. ਗਿਆਨ, ਆਤਮ-ਵਿਸ਼ਵਾਸ ਅਤੇ ਬੌਧਿਕ ਯੋਗਤਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਉਸ ਦੀ ਇਸ ਪ੍ਰਾਪਤੀ ਦੇ ਸਨਮਾਨ ਵਜੋਂ ਉਸ ਨੂੰ ਪ੍ਰਾਪਤੀ ਪ੍ਰਮਾਣ-ਪੱਤਰ ਅਤੇ ਦੋ ਹਜ਼ਾਰ ਰੁਪਏ ਦਾ ਗਿਫ਼ਟ ਵਾਊਚਰ ਵੀ ਪ੍ਰਦਾਨ ਕੀਤਾ ਜਾਵੇਗਾ। ਸਕੂਲ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਸਕੂਲ ਪਰਿਵਾਰ ਵਲੋਂ ਨਿਸ਼ਿਕਾ, ਉਸ ਦੇ ਮਾਣਮੱਤੇ ਮਾਪਿਆਂ ਅਤੇ ਉਸ ਦੇ ਮਾਰਗ ਦਰਸ਼ਕ ਇੰਜੀਨੀਅਰ ਅਮਿਤ ਗਰਗ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਨਿਸ਼ਿਕਾ ਨੇ ਆਪਣੀ ਇਸ ਮਾਣਮੱਤੀ ਪ੍ਰਾਪਤੀ ਨਾਲ ਸਮੁੱਚੇ ਸੇਂਟ ਫ਼ਰੀਦ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਸਕੂਲ ਪਰਿਵਾਰ ਨੇ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਸਫਲਤਾ ਦੀਆਂ ਨਵੀਆਂ ਮੰਜ਼ਿਲਾਂ ਸਰ ਕਰਦੀ ਰਹੇ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਸੰਵਿਧਾਨ ਦਿਵਸ ਮਨਾਇਆ ਅਗਲੀ ਖ਼ਬਰ ਹਲਕਾ ਸਨੌਰ ਅੰਦਰ ਡੇਢ ਸਾਲ ਦੌਰਾਨ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਇਆ-ਰਣਜੋਧ ਸਿੰਘ ਹਡਾਣਾ
Ad Position 24