ਸ਼ਾਹਪੁਰ ਕੰਢੀ, 2 ਜਨਵਰੀ (ਰਣਜੀਤ ਸਿੰਘ)-ਨਵੇਂ ਸਾਲ ਦੇ ਸਬੰਧ 'ਚ ਸ੍ਰੀ ਅਦਵੈਤ ਸਵਰੂਪ ਆਸ਼ਰਮ ਸ਼ਾਹਪੁਰ ਕੰਢੀ ਵਿਖੇ ਮਹਾਂ ਮੰਡਲੇਸ਼ਵਰ 1008 ਸਵਾਮੀ ਦਿਵਿਆ ਨੰਦ ਜੀ ਮਹਾਰਾਜ ਦੀ ਅਗਵਾਈ ਹੇਠ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ | ਜਿਸ ਵਿਚ ਭਾਰੀ ਗਿਣਤੀ 'ਚ ਸੰਗਤਾਂ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤੋਂ ਆਈਆਂ ਸੰਗਤਾਂ ਨੇ ਹਿੱਸਾ ਲਿਆ ਤੇ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸਮਾਗਮ 'ਚ ਸਵਾਮੀ ਜੀ ਨੇ ਆਪ ਭਜਨ ਗਾ ਕੇ ਸ਼ਰਧਾਲੂਆਂ ਦਾ ਮਨ ਖੁਸ਼ ਕੀਤਾ | ਹਵਨਯੱਗ ਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ | ਇਸ ਮੌਕੇ ਗੁਰੂ ਜੀ ਦੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਟਰੱਸਟੀ ਬਲਸ਼ੇਰ ਸਿੰਘ, ਵਿਜੇ ਕੁਮਾਰ, ਤਰਸੇਮ ਰਾਜ, ਪਰਮਜੀਤ ਲੱਕੀ, ਮਹਾਤਮਾ ਪੱਪੂ, ਮਹਾਤਮਾ ਹਰਸਵਰੂਪ, ਦੇਵ ਰਾਜ, ਕਿਸ਼ੋਰੀ ਲਾਲ, ਰਾਜੂ ਮਹਾਜਨ, ਨੰਦ ਕਿਸ਼ੋਰ ਅਤੇ ਰਵਿੰਦਰ ਕੁਮਾਰ ਆਦਿ ਹਾਜ਼ਰ ਸਨ |