ਧਾਰੀਵਾਲ, 24 ਜਨਵਰੀ (ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਐੱਸ. ਐੱਚ. ਓ. ਦੀਪਿਕਾ ਨੇ ਦੱਸਿਆ ਕਿ ਏ. ਐੱਸ. ਆਈ. ਸੁਖਦੇਵ ਸਿੰਘ ਨੇ ਸਮੇਤ ਪੁਲਿਸ ਪਾਰਟੀ ਰਣੀਆ ਡਰੇਨ ਨੇੜੇ ਤਖੀਆ ਧਾਰੀਵਾਲ ਵਿਖੇ ਰੇਡ ਕਰ ਕੇ ਮਨਦੀਪ ਉਰਫ਼ ਰਮਨ ਪੁੱਤਰ ਪ੍ਰਕਾਸ਼ ਚੰਦ, ਚੇਤਨ ਕੁਮਾਰ ਪੁੱਤਰ ਮਨੋਹਰ ਲਾਲ ਵਾਸੀਆਨ ਪਿੰਡ ਗੁਰਦਾਸ ਨੰਗਲ ਜੋ ਡਰੇਨ ਦੇ ਕਿਨਾਰੇ ਲੁਕ-ਛਿਪ ਕੇ ਨਸ਼ੇ ਦਾ ਸੇਵਨ ਕਰ ਰਹੇ ਸੀ, ਨੂੰ ਕਾਬੂ ਕੀਤਾ, ਜਿਸ 'ਚ ਇਕ ਸਿਲਵਰ ਪੇਪਰ, ਲਾਇਟਰ ਤੇ 10 ਰੁਪਏ ਦਾ ਨੋਟ ਬਰਾਮਦ ਹੋਇਆ ਹੈ | ਪੁਲਿਸ ਨੇ ਉਕਤ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕਰ ਲਿਆ |