23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗੁਲਪੁਰ ਚੱਕੀ ਖਾਲ–ਦਰਿਆ ਘਰੋਟਾ ਪੁਲ ਲੰਬੇ ਸਮੇਂ ਤੋਂ ਖਸਤਾ ਹਾਲਤ 'ਚ

Ad Position 21
No active advertisement
ਅਜੀਤ ਡੈਸਕ 31-01-2026
ਘਰੋਟਾ, 30 ਜਨਵਰੀ (ਸੰਜੀਵ ਗੁਪਤਾ)-ਗੁਲਪੁਰ ਚੱਕੀ ਖਾਲ–ਦਰੀਆ 'ਤੇ ਬਣਿਆ ਘਰੋਟਾ ਪੁਲ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਦਾ ਸ਼ਿਕਾਰ ਹੈ | ਇਸ ਕਾਰਨ ਘਰੋਟਾ ਕਲਾਂ, ਘਰੋਟਾ ਖੁਰਦ, ਪਵਾਰ ਤੇ ਕੋਠੇ ਆਦਿ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖ਼ਾਸ ਕਰਕੇ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਮਿੱਲਾਂ ਤੱਕ ਪਹੁੰਚਾਉਣ 'ਚ ਵੱਡੀ ਪ੍ਰੇਸ਼ਾਨੀ ਆ ਰਹੀ ਹੈ | ਜਿਸ ਨਾਲ ਉਨ੍ਹਾਂ ਵਿਚ ਭਾਰੀ ਰੋਸ ਹੈ | ਜਾਣਕਾਰੀ ਅਨੁਸਾਰ ਇਹ ਪੁਲ ਕਰੀਬ ਸਾਲ ਸੰਨ 2000 'ਚ ਕਿਸਾਨਾਂ ਨੂੰ ਰਾਹਤ ਦੇਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੰਤਰੀ ਸੱਤਪਾਲ ਸੈਣੀ ਦੀ ਕੋਸ਼ਿਸ਼ ਸਦਕਾ ਸਿੰਜਾਈ ਵਿਭਾਗ ਵਲੋਂ ਤਿਆਰ ਕੀਤਾ ਗਿਆ ਸੀ | ਪਿਛਲੇ ਸਮੇਂ 'ਚ ਦਰਿਆ ਅਤੇ ਖਾਲ ਵਿਚ ਹੋਈ ਗੈਰਕਾਨੂੰਨੀ ਮਾਈਨਿੰਗ ਕਾਰਨ ਪੁਲ ਦੇ ਕਰੀਬ 25 ਫੁੱਟ ਤੱਕ ਦੇ ਪਿਲਰ ਨੰਗੇ ਹੋ ਚੁੱਕੇ ਹਨ | ਜਿਸ ਨਾਲ ਪੁਲ ਦੀ ਮੌਜੂਦਗੀ ਖਤਰੇ 'ਚ ਪੈ ਗਈ ਹੈ | ਦੋ ਸਾਲ ਪਹਿਲਾਂ ਤੇ ਹੁਣ ਹਾਲੀਆ ਬਾਰਸ਼ਾਂ ਦੌਰਾਨ ਪੁਲ ਦੀਆਂ ਸਾਈਡਾਂ ਬੈਠ ਜਾਣ ਨਾਲ ਹਾਲਤ ਹੋਰ ਵੀ ਖਰਾਬ ਹੋ ਗਈ ਹੈ | ਐਸੇ ਵਿਚ ਲੋਕਾਂ ਦੀ ਆਵਾਜਾਈ ਖਤਰੇ ਤੋਂ ਖਾਲੀ ਨਹੀਂ ਰਹੀ | ਇਸ ਪੁਲ 'ਤੇ ਨਿਰਭਰ ਘਰੋਟਾ ਕਲਾਂ, ਘਰੋਟਾ ਖੁਰਦ, ਪਵਾਰ ਅਤੇ ਕੋਠੇ ਆਦਿ ਪਿੰਡਾਂ ਦੀ ਲਗਭਗ 150 ਏਕੜ ਗੰਨੇ ਦੀ ਫ਼ਸਲ ਨੂੰ ਮਿੱਲਾਂ ਤੱਕ ਲਿਜਾਣ ਵਿਚ ਦਿੱਕਤ ਆ ਰਹੀ ਹੈ | ਮਜ਼ਬੂਰੀ ਵੱਸ ਕਿਸਾਨਾਂ ਨੂੰ ਸਿੰਬਲੀ, ਨੌਰੰਗਪੁਰ ਤੇ ਬੇਲਾ ਆਦਿ ਪਿੰਡਾਂ ਰਾਹੀਂ ਲੰਬਾ ਚੱਕਰ ਕੱਟ ਕੇ ਜਾਣਾ ਪੈਂਦਾ ਹੈ | ਜਿਸ ਨਾਲ ਸਮੇਂ ਦੀ ਬਰਬਾਦੀ ਦੇ ਨਾਲ–ਨਾਲ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ | ਕਿਸਾਨ ਦੀਪੂ ਸਿੰਘ, ਬਿੱਲੂ, ਗੁਰਚਰਨ ਸਿੰਘ, ਜਸਵੀਰ ਸਿੰਘ, ਕਾਲੂ ਸ਼ਰਮਾ, ਅਰਜੁਨ ਕੁਮਾਰ ਤੇ ਸੰਤੋਖ ਸਿੰਘ ਸਮੇਤ ਕਈ ਕਿਸਾਨਾਂ ਨੇ ਦੱਸਿਆ ਕਿ ਉਹ ਕਈ ਵਾਰ ਸਬੰਧਿਤ ਵਿਭਾਗਾਂ, ਡੀ.ਸੀ. ਤੇ ਨੇਤਾਵਾਂ ਦੇ ਚੱਕਰ ਲਾ ਚੁੱਕੇ ਹਨ | ਹਰ ਵਾਰ ਸਿਰਫ਼ ਭਰੋਸੇ ਮਿਲੇ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ | ਲੋਕਾਂ ਤੇ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਘਰੋਟਾ ਪੁਲ ਦੀ ਹਾਲਤ ਨੂੰ ਦੇਖਦਿਆਂ ਤੁਰੰਤ ਨਵਾਂ ਪੁਲ ਬਣਾਇਆ ਜਾਵੇ ਜਾਂ ਮਜ਼ਬੂਤ ਮੁਰੰਮਤ ਕਰਕੇ ਲੋਕਾਂ ਅਤੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਤਾਰਾਗੜ੍ਹ ਬੇਗੋਵਾਲ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਅਗਲੀ ਖ਼ਬਰ ਗੁਲਪੁਰ ਚੱਕੀ ਖਾਲ–ਦਰਿਆ ਘਰੋਟਾ ਪੁਲ ਲੰਬੇ ਸਮੇਂ ਤੋਂ ਖਸਤਾ ਹਾਲਤ 'ਚ
Ad Position 24