ਵਲਾਲਾ ਬਾਂਗਰ, 31 ਜਨਵਰੀ (ਭੁੰਬਲੀ)-ਪਿੰਡ ਭੀਖੋਵਾਲੀ ਵਿਚ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਸਥਿਤੀ ਤੇ ਆਮ ਆਦਮੀ ਪਾਰਟੀ ਉੁਸ ਵੇਲੇ ਹੋਰ ਮਜ਼ਬੂਤ ਹੋਈ, ਜਦੋਂ 10 ਦੇ ਕਰੀਬ ਪਰਿਵਾਰ ਕਾਂਗਰਸ ਨੂੰ ਛੱਡ ਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ 'ਚ 'ਆਪ' ਵਿਚ ਸ਼ਾਮਿਲ ਹੋ ਗਏ | ਇਨ੍ਹਾਂ ਪਰਿਵਾਰਾਂ ਨੂੰ 'ਆਪ' 'ਚ ਸ਼ਾਮਿਲ ਕਰਵਾਉਣ ਵਿਚ ਸੰਮਤੀ ਮੈਂਬਰ ਜਥੇ: ਰਣਜੀਤ ਸਿੰਘ ਸ਼ਕਰੀ ਤੇ ਸਰਪੰਚ ਗੁਰਪਾਲ ਸਿੰਘ ਭੀਖੋਵਾਲੀ ਦਾ ਅਹਿਮ ਯੋਗਦਾਨ ਸਮਝਿਆ ਜਾਂਦਾ ਹੈ | ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਉਕਤ ਪਰਿਵਾਰਾਂ ਦਾ ਪਾਰਟੀ ਵਿਚ ਆਉਣ 'ਤੇ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਰੇਕ ਕੰਮ ਬਿਨਾਂ ਪੱਖਪਾਤ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ ਤੇ ਉਨ੍ਹਾਂ ਨੂੰ ਕੋਈ ਵੀ ਮੁਸ਼ਕਿਲ ਨਈ ਆਉਣ ਦਿੱਤੀ ਜਾਵੇਗੀ | ਸ਼ਾਮਿਲ ਹੋਏ ਪਰਿਵਾਰਾਂ ਵਿਚ ਸੁਖਜਿੰਦਰ ਸਿੰਘ ਭੀਖੋਵਾਲੀ, ਦਲਜਿੰਦਰ ਸਿੰਘ ਭੀਖੋਵਾਲੀ, ਜਗਤਾਰ ਸਿੰਘ, ਰਾਮ ਸਿੰਘ, ਪਰਮਜੀਤ ਸਿੰਘ, ਸਰਵਨ ਸਿੰਘ, ਰਮਨਦੀਪ ਸਿੰਘ, ਪਲਵਿੰਦਰ ਸਿੰਘ, ਸਤਨਾਮ ਸਿੰਘ, ਰਜਿੰਦਰ ਸਿੰਘ, ਰਛਪਾਲ ਸਿੰਘ, ਸੁਖਜੀਤ ਸਿੰਘ, ਰਵੀ, ਕਸ਼ਮੀਰ ਸਿੰਘ, ਨਿਸ਼ਾਨ ਸਿੰਘ, ਬਿਸ਼ਨ ਸਿੰਘ, ਕੁਲਦੀਪ ਸਿੰਘ, ਧਰਮਿੰਦਰ ਸਿੰਘ ਸਨ | ਇਸ ਮੌਕੇ 'ਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨਾਲ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਸੰਮਤੀ ਮੈਂਬਰ ਜਥੇ: ਰਣਜੀਤ ਸਿੰਘ ਸ਼ਕਰੀ, ਸਰਪੰਚ ਗੁਰਪਾਲ ਸਿੰਘ ਭੀਖੋਵਾਲੀ, ਸਰਪੰਚ ਗੁਰਤੇਜ ਸਿੰਘ ਭਾਗੋਵਾਲ, ਸਰਪੰਚ ਪਲਵਿੰਦਰ ਸਿੰਘ ਭਾਗੋਵਾਲ, ਗੁਰਦੀਪ ਸਿੰਘ ਭਾਗੋਵਾਲ, ਪੰਚ ਬੀਬੀ ਮਨਜੀਤ ਕੌਰ, ਪੰਚ ਕੁਲਵਿੰਦਰ ਸਿੰਘ, ਪੰਚ ਹਰਵਿੰਦਰ ਕੌਰ, ਪੰਚ ਲਖਵਿੰਦਰ ਸਿੰਘ, ਪੰਚ ਰਾਜਰਾਊਬੀਰ ਸਿੰਘ, ਗੁਰਜੰਟ ਸਿੰਘ, ਸੁਬੇਗ ਸਿੰਘ, ਗੁਰਬਚਨ ਸਿੰਘ ਆੜ੍ਹਤੀ ਨਾਰਵਾਂ, ਗੁਰਮੀਤ ਸਿੰਘ, ਸ਼ਿਵ ਸਿੰਘ, ਮਾ. ਬਚਿੱਤਰ ਸਿੰਘ, ਸਰਪੰਚ ਕੁਲਬੀਰ ਸਿੰਘ, ਸ਼ਿਵ ਸਿੰਘ ਫੌਜੀ, ਪਵਿੱਤਰ ਸਿੰਘ, ਅਭੈਪ੍ਰਤਾਪ ਸਿੰਘ, ਦਵਿੰਦਰ ਸਿੰਘ ਰਾਮਗੜ੍ਹੀਆ, ਸੰਦੀਪ ਸਿੰਘ ਭੁੱਲਰ, ਠੇਕੇਦਾਰ ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਛੀ ਵਿਚ ਆਪ ਦੇ ਵਰਕਰ ਮੌਜ਼ੂਦ ਸਨ |