14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਖੰਨੀ ਖੂਹੀ ਵਿਖੇ ਪਸ਼ੂਆਂ ਦਾ ਤਬੇਲਾ ਹੋਇਆ ਢਹਿ ਢੇਰੀ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

Ad Position 21
No active advertisement
ਅਜੀਤ ਡੈਸਕ 01-02-2026
ਨਰੋਟ ਮਹਿਰਾ, 31 ਜਨਵਰੀ (ਰਾਜ ਕੁਮਾਰੀ)-ਬੀਤੇ ਦਿਨੀਂ ਪਿੰਡ ਖੰਨੀ ਖੂਹੀ ਵਿਖੇ ਗੁੱਜਰਾਂ ਦੇ ਪਸ਼ੂਆਂ ਦਾ ਤਬੇਲਾ ਅਚਾਨਕ ਢਹਿ ਢੇਰੀ ਹੋ ਗਿਆ | ਜਾਣਕਾਰੀ ਦਿੰਦੇ ਹੋਏ ਮਾਲਕ ਜਮਾਲਦੀਨ ਪੁੱਤਰ ਜਬਰਦੀਨ ਨੇ ਦੱਸਿਆ ਕਿ ਉਨ੍ਹਾਂ ਦਾ ਪਸ਼ੂਆਂ ਦਾ 60 ਫੁੱਟ ਲੰਮਾ ਤੇ 20 ਫੁੱਟ ਚੌੜਾ ਤਬੇਲਾ ਦੁਪਹਿਰ ਸਮੇਂ ਢਹਿ ਢੇਰੀ ਹੋ ਗਿਆ | ਉਨ੍ਹਾਂ ਦੱਸਿਆ ਕਿ ਤਬੇਲੇ ਦੀਆਂ ਦੀਵਾਰਾਂ ਪੱਕੀਆਂ ਸਨ ਤੇ ਸੀਮੈਂਟ ਦੀਆਂ ਚਾਦਰਾਂ ਪਾਈਆਂ ਸਨ ਪਰ ਤਬੇਲਾ ਅਚਾਨਕ ਢਹਿ ਗਿਆ | ਉਨ੍ਹਾਂ ਦੱਸਿਆ ਕਿ 12 ਦੇ ਕਰੀਬ ਮੱਝਾਂ ਤੇ ਤਿੰਨ ਗਾਵਾਂ ਹਨ, ਜਿਨ੍ਹਾਂ 'ਚੋਂ ਤਿੰਨ ਮੱਝਾਂ ਦੁਧਾਰੂ ਹਨ | ਉਨ੍ਹਾਂ ਕਿਹਾ ਕਿ ਘਰ ਦੀ ਹਾਲਤ ਚੰਗੀ ਨਹੀਂ ਹੈ | ਗੁੱਜਰ ਸਮੁਦਾਏ ਦੇ ਪ੍ਰਧਾਨ ਹਾਜੀ ਬਸੀਰ ਨੇ ਕਿਹਾ ਕਿ ਤਬੇਲੇ ਦੇ ਮਾਲਕ ਜਮਾਲਦੀਨ ਦੀ ਆਰਥਿਕ ਹਾਲਤ ਖ਼ਰਾਬ ਹੈ ਅਤੇ ਠੰਢ ਜ਼ਿਆਦਾ ਹੋਣ ਕਾਰਨ ਪਸ਼ੂ ਅਤੇ ਪਰਿਵਾਰਿਕ ਮੈਂਬਰ ਠੰਢ ਵਿਚ ਰਹਿ ਰਹੇ ਹਨ | ਇਸ ਸੰਬੰਧੀ ਗੁੱਜਰ ਸਮੁਦਾਏ ਦੇ ਪਰਿਵਾਰਿਕ ਮੈਂਬਰ ਕੈਬਨਿਟ ਮੰਤਰੀ ਨੂੰ ਸਹਾਇਤਾ ਲਈ ਮਿਲਣ ਜਾਣਗੇ | ਉਨ੍ਹਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਅਪੀਲ ਕੀਤੀ ਕਿ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ | ਇਸ ਮੌਕੇ ਸਿਰਾਫਤ ਅਲੀ, ਅਰਜਨ ਸਿੰਘ, ਅਰਪਨ ਸਿੰਘ, ਵਸੀਰ ਅਹਿਮਦ, ਹਹੂਰ ਹੁਸੈਨ, ਮੁਹੰਮਦ ਇਸਫਾਦ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਸਿੱਖਿਆ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨੂੰ ਅਹਿਮ ਟਿਪਸ ਅਗਲੀ ਖ਼ਬਰ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਕਮਿਊਨਿਟੀ ਹਾਲ ਦਾ ਰੱਖਿਆ ਨੀਂਹ ਪੱਥਰ
Ad Position 24