14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਮਸਤੂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 01-02-2026
ਗੁਰਦਾਸਪੁਰ, 31 ਜਨਵਰੀ (ਚੱਕਰਾਜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਮਸਤੂ ਦੀਆਂ ਸਾਰੀਆਂ ਇਕਾਈਆਂ ਦੀ ਸਾਂਝੀ ਮੀਟਿੰਗ ਹੋਈ | ਜਿਸ 'ਚ ਸਰਕਾਰ ਵਲੋਂ ਪੇਸ਼ ਬਜਟ ਤੇ ਹੋਰ ਸੂਬਾ ਕਮੇਟੀ ਵਲੋਂ ਆਉਣ ਵਾਲੇ ਪ੍ਰੋਗਰਾਮਾਂ 'ਤੇ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਜ਼ੋਨ ਪ੍ਰਧਾਨ ਅਨੋਖ ਸਿੰਘ ਸੁਲਤਾਨੀ ਨੇ ਦੱਸਿਆ ਕਿ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਚ ਆਮ ਲੋਕਾਂ ਵਾਸਤੇ ਕੁਝ ਵੀ ਨਹੀਂ ਹੈ, ਸਰਕਾਰ ਸਿਰਫ਼ ਕਾਰਪੋਰੇਟਾਂ ਦਾ ਘਰ ਭਰਨ ਵਾਸਤੇ ਹੀ ਬਜਟ ਲੈ ਕੇ ਆਉਂਦੀ ਹੈ | ਆਮ ਲੋਕਾਂ ਲਈ ਮਨਰੇਗਾ ਤੋੜ ਕੇ ਵੀ. ਬੀ. ਜੀ. ਆਰ. ਏ. ਐਮ. ਜੀ. ਲਿਆਉਣਾ, ਲੇਬਰ ਕੋਰਟ ਖ਼ਤਮ ਕਰਕੇ ਚਾਰ ਲੇਬਰ ਕੋਰਟ ਬਣਾਉਣੇ, ਬੀਜ ਐਕਟ 2025, ਬਿਜਲੀ ਸੋਧ ਬਿਲ 2025, ਕਰ ਮੁਕਤ ਸਮਝੌਤੇ ਕਰਨੇ ਗ਼ਰੀਬਾਂ ਦੇ ਹੱਥੋਂ ਰੋਟੀ ਖੋਹਣ ਵਾਲੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਗਵੰਤ ਮਾਨ ਕੇ. ਐਮ. ਐਮ. ਮੋਰਚੇ ਨੂੰ ਹਰ ਵਾਰ ਮੀਟਿੰਗ ਦੇ ਕੇ ਭੱਜ ਜਾਂਦੇ ਹਨ, ਸਰਕਾਰ ਦੇ ਐਮ. ਐਲ. ਏ. ਤੇ ਹਲਕਾ ਇੰਚਾਰਜ ਆਮ ਲੋਕਾਂ 'ਤੇ ਨਜਾਇਜ਼ ਪਰਚੇ ਕਰਵਾਉਣ ਵਿਚ ਵਿਅਸਥ ਹਨ | ਜਿਸ ਦੇ ਵਿਰੋਧ 'ਚ 5 ਫਰਵਰੀ ਨੰੂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦਾ ਜਥੇਬੰਦੀ ਵਲੋਂ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਜਤਿੰਦਰ ਸਿੰਘ, ਕੁਲਜੀਤ ਸਿੰਘ, ਸੋਹਣ ਸਿੰਘ, ਉਂਕਾਰ ਸਿੰਘ, ਗੁਰਮੇਲ ਸਿੰਘ, ਜਸਦੇਵ ਸਿੰਘ, ਅਮਰੀਕ ਸਿੰਘ, ਦਲਬੀਰ ਸਿੰਘ, ਬਖ਼ਸ਼ੀਸ਼ ਸਿੰਘ, ਵੱਸਣ ਸਿੰਘ, ਬੀਬੀ ਰਮਨਜੀਤ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ, ਰਜਵੰਤ ਕੌਰ ਤੇ ਹੋਰ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਯੁਰਵੈਦਿਕ ਤੇ ਹੋਮੀਓਪੈਥੀ ਵਿਭਾਗ ਨੇ ਲਗਾਇਆ ਮੈਡੀਕਲ ਚੈੱਕਅਪ ਕੈਂਪ ਅਗਲੀ ਖ਼ਬਰ ਠੇਕੇਦਾਰ ਵਲੋਂ ਅਧੂਰੀ ਛੱਡੀ ਸੜਕ 'ਤੇ ਮੀਂਹ ਕਾਰਨ ਪਏ ਟੋਇਆਂ ਨਾਲ ਲੋਕਾਂ ਦਾ ਲੰਘਣਾ ਹੋਇਆ ਮੁਸ਼ਕਿਲ
Ad Position 24