27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਅਰਵਿੰਦਰਜੀਤ ਬੋਪਾਰਾਏ ਪੀ.ਐਸ.ਪੀ.ਸੀ.ਐਲ. ਬਾਰਡਰ ਜ਼ੋਨ ਅੰਮਿ੍ਤਸਰ ਦੇ ਚੀਫ਼ ਬਣੇ

Ad Position 21
No active advertisement
ਅਜੀਤ ਡੈਸਕ 02-02-2026
ਗੁਰਦਾਸਪੁਰ/ਕਲਾਨੌਰ, 1 ਫਰਵਰੀ (ਅਸ਼ੋਕ ਸ਼ਰਮਾ, ਪੁਰੇਵਾਲ)-ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਟਿਆਲਾ ਦੇ ਚੇਅਰਮੈਨ ਦੇ ਹੁਕਮਾਂ ਤਹਿਤ ਅਰਵਿੰਦਰਜੀਤ ਸਿੰਘ ਬੋਪਾਰਾਏ ਨੰੂ ਚੀਫ਼ ਇੰਜੀਨੀਅਰ ਇਲੈਕਟ੍ਰੀਕਲ ਸਟੋਰ ਐਂਡ ਵਰਕਸ਼ਾਪ ਲੁਧਿਆਣਾ ਤੋਂ ਬਦਲ ਕੇ ਚੀਫ਼ ਇੰਜੀਨੀਅਰ ਇਲੈਕਟ੍ਰੀਕਲ ਡੀ.ਐਸ. ਬਾਰਡਰ ਜ਼ੋਨ ਅੰਮਿ੍ਤਸਰ ਵਿਖੇ ਤਾਇਨਾਤ ਕੀਤਾ ਗਿਆ ਹੈ | ਸ. ਬੋਪਾਰਾਏ ਦੇ ਚੀਫ਼ ਬਾਰਡਰ ਜ਼ੋਨ ਡੀ.ਐਸ. ਅੰਮਿ੍ਤਸਰ ਬਣਨ 'ਤੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਪਰਮਜੀਤ ਸਿੰਘ ਨੈਸ਼ਨਲ ਐਵਾਰਡੀ ਤੇ ਉੱਘੇ ਲੇਖਕ ਸਾਬਕਾ ਭਾਸ਼ਾ ਅਫਸਰ ਗੁਰਦਾਸਪੁਰ ਅੰਮਿ੍ਤਸਰ ਬਲਦੇਵ ਸਿੰਘ ਬਾਜਵਾ, ਸਰਵਣ ਸਿੰਘ ਕਲਸੀ ਬਟਾਲਾ, ਇੰਦਰਜੀਤ ਸਿੰਘ ਭਿੰਡਰ ਵਿਜੀਲੈਂਸ ਇੰਸਪੈਕਟਰ ਅੰਮਿ੍ਤਸਰ, ਸੁਰਿੰਦਰ ਸਿੰਘ ਗੁਣੀਆਂ ਭੱਠੇ ਵਾਲੇ, ਤਰਸੇਮ ਸਿੰਘ ਚੌਧਰਪੁਰ, ਭਾਰਤ ਭੂਸ਼ਣ ਸਿੰਘ ਸਾਬਕਾ ਸਿਵਲ ਸਰਜਨ, ਅੰਗਰੇਜ਼ ਸਿੰਘ ਸਰਪੰਚ ਕਠਿਆਲਾ, ਸੁਰਜੀਤ ਸਿੰਘ ਪੰਨੂ ਸਰਪੰਚ ਬਖ਼ਸ਼ੀਵਾਲ ਤੇ ਹੋਰ ਬਹੁਤ ਪਤਵੰਤੇ ਸੱਜਣਾਂ ਨੇ ਕਿਹਾ ਕਿ ਸ. ਬੋਪਾਰਾਏ ਦੀ ਇਮਾਨਦਾਰੀ ਤੇ ਚੰਗੀ ਦੂਰ ਅੰਦੇਸ਼ੀ ਸੋਚ ਸਦਕਾ ਪੂਰਾ ਬਾਰਡਰ ਜ਼ੋਨ ਬਿਜਲੀ ਪੱਖੋਂ ਨਮੂਨੇ ਦਾ ਜ਼ੋਨ ਬਣੇਗਾ, ਕਿਉਂਕਿ ਸ. ਬੋਪਾਰਾਏ ਦੀ ਕਾਫ਼ੀ ਲੰਬਾ ਸਮਾਂ ਸਰਵਿਸ ਇਸ ਜ਼ੋਨ ਨਾਲ ਹੀ ਸਬੰਧਿਤ ਹੈ ਤੇ ਬਾਰਡਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਉਹ ਖੁਦ ਹੀ ਕਾਫ਼ੀ ਹੱਦ ਤੱਕ ਜਾਣੂ ਹਨ | ਪਤਵੰਤੇ ਸੱਜਣਾਂ ਨੇ ਚੇਅਰਮੈਨ ਬਿਜਲੀ ਬੋਰਡ ਦਾ ਧੰਨਵਾਦ ਕੀਤਾ ਹੈ | ਜਿਨ੍ਹਾਂ ਨੇ ਬਾਰਡਰ ਦੇ ਲੋਕਾਂ ਲਈ ਚੰਗੇ ਅਫ਼ਸਰ ਨੰੂ ਤਾਇਨਾਤ ਕਰਕੇ ਗਰੀਬਾਂ ਦੀ ਆਵਾਜ਼ ਨੰੂ ਪਛਾਣਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਰਸਪੁਰ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਦੇ 2 ਗਿ੍ਫਤਾਰ
Ad Position 24