27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸ਼ਮਸ਼ਾਨਘਾਟ ਨੂੰ ਜਾਣ ਵਾਲੇ ਮਾਰਗ ਦਾ ਕੰਮ ਮੁਕੰਮਲ ਹੋਣ 'ਤੇ ਲੋਕਾਂ ਨੂੰ ਕੀਤਾ ਸਮਰਪਿਤ

Ad Position 21
No active advertisement
ਅਜੀਤ ਡੈਸਕ 02-02-2026
ਤਾਰਾਗੜ੍ਹ, 1 ਫਰਵਰੀ (ਸੋਹਨ ਲਾਲ)-ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਪੱਖੋਚੱਕ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ | ਜਿਸ ਵਿਚ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਟੇਟ ਸਕੱਤਰ ਮਾਝਾ ਜ਼ੋਨ ਨਰੇਸ਼ ਸੈਣੀ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਸਰਪੰਚ ਨਰੇਸ਼ ਕੁਮਾਰ ਨਿੱਕਾ ਪੱਖੋਚੱਕ, ਬਿਆਸ ਦੇਵ, ਵਿਸਾਖੀ ਰਾਮ, ਰਸ਼ਪਾਲ ਸਿੰਘ, ਰਾਮ ਸਿੰਘ ਸੈਣੀ, ਰੋਮੀ ਸੈਣੀ, ਗੇਜਾ ਸਿੰਘ, ਰਵੀ ਸੈਣੀ, ਯਸ਼ ਪਾਲ ਚੋਪੜਾ, ਸੁਸ਼ੀਲ ਕੁਮਾਰ, ਸੀਲਾ, ਕੇਵਲ ਮਾਸਟਰ, ਕੇਵਲ ਸੈਣੀ, ਮੈਂਬਰ ਤਿ੍ਪਤਾ ਦੇਵੀ, ਮੈਂਬਰ ਰੇਖਾ ਰਾਣੀ, ਮੈਂਬਰ ਪ੍ਰਵੇਸ਼ ਕੁਮਾਰੀ, ਮੈਂਬਰ ਅੰਜੂ ਬਾਲਾ, ਮੈਂਬਰ ਅਮਨ ਕੁਮਾਰ, ਗੁਰਬਾਗ ਸਿੰਘ ਚੱਠਾ, ਨਵੀਂ ਸੈਣੀ, ਸਰਪੰਚ ਰੋਜ਼ੀ ਸੈਣੀ ਤਾਰਾਗੜ੍ਹ, ਰਾਜੇਸ਼ ਕੁਮਾਰ ਕੁਦਾ, ਸਰਪੰਚ ਸੋਹਨ ਲਾਲ ਭਟੋਆ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਅਤੇ ਅਹੁਦੇਦਾਰ ਦੀ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ 'ਤੇ ਮੁਬਾਰਕਾਂ ਦਿੱਤੀਆਂ | ਇਹ ਰਸਤਾ ਲਗਭਗ 1 ਕਿੱਲੋਮੀਟਰ ਦੇ ਕਰੀਬ ਜਿਹੜਾ 16 ਫੁੱਟ ਚੌੜਾ ਬਣਾਇਆ ਗਿਆ ਤੇ ਲੱਖਾਂ ਰੁਪਈਆਂ ਦੀ ਲਾਗਤ ਦੇ ਨਾਲ ਲੋਕਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋਈ ਹੈ ਅਤੇ ਅੱਜ ਇਹ ਰਸਤਾ ਮੁਕੰਮਲ ਹੋਣ 'ਤੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਕਾਬੂ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਮਨਾਇਆ
Ad Position 24