ਊਧਨਵਾਲ, 2 ਫਰਵਰੀ (ਪਰਗਟ ਸਿੰਘ)-ਪਿੰਡ ਨੱਥੂ ਖਹਿਰਾ ਦੇ ਨੌਜਵਾਨ ਮਨਦੀਪ ਸਿੰਘ (37) ਪੁੱਤਰ ਬਲਦੇਵ ਸਿੰਘ ਜੋ ਕਿ ਰੋਜ਼ੀ-ਰੋਟੀ ਕਮਾਉਣ ਲਈ 2 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਸਾਊਦੀ ਅਰਬ ਵਿਚ ਗਿਆ ਸੀ, ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ | ਪਿੰਡ ਦੇ ਸਰਪੰਚ ਸਰਵਣ ਸਿੰਘ ਅਤੇ ਮਿ੍ਤਕ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਘਰ ਵਿਚ ਗਰੀਬੀ ਦੀ ਹਾਲਤ ਹੋਣ ਕਰਕੇ ਆਪਣੇ ਹਿੱਸੇ ਦਾ ਇਕ ਖੇਤ ਗਹਿਣੇ ਰੱਖ ਕੇ ਰੋਜ਼ੀ-ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ | ਲੰਘੀ 30 ਜਨਵਰੀ ਨੂੰ ਉਸ ਦੇ ਸਾਥੀਆਂ ਨੇ ਸੂਚਨਾ ਦਿੱਤੀ ਕਿ ਮਨਦੀਪ ਸਿੰਘ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ | ਮਨਦੀਪ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਮਨਦੀਪ ਸਿੰਘ ਦੀ ਦੇਹ ਮੰਗਵਾ ਕੇ ਦਿੱਤੀ ਜਾਵੇ |