ਵਡਾਲਾ ਬਾਂਗਰ, 3 ਫਰਵਰੀ (ਭੁੰਬਲੀ)-ਸਾਬਕਾ ਉਪ ਚੇਅਰਮੈਨ ਬਲਾਕ ਸੰਮਤੀ ਕਲਾਨੌਰ ਤੇ ਸਰਪੰਚ ਮਨਦੀਪ ਸਿੰਘ ਪੰਨੂੰ ਵਡਾਲਾ ਬਾਂਗਰ ਤੇ ਉਸ ਦੇ ਸਾਥੀਆਂ ਨੇ ਇਕ ਟਿਊਬਵੈਲ ਮੋਟਰਾਂ ਚੋਰੀ ਕਰਨ ਵਾਲੇ ਚੋਰ ਨੂੰ ਫੜ੍ਹ ਕੇ ਪੁਲਿਸ ਹਵਾਲੇ ਕੀਤਾ | ਇਸ ਸੰਬੰਧੀ ਸਰਪੰਚ ਮਨਦੀਪ ਸਿੰਘ ਪੰਨੂੰ, ਦਿਲਬਾਗ ਸਿੰਘ, ਵਿੱਕੀ ਸ਼ਰਮਾ, ਕੱੁਕੂ ਸਮੇਤ ਕੁਝ ਹੋਰ ਨੌਜਵਾਨਾਂ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਦੱਸਿਆ ਕਿ ਵਡਾਲਾ ਬਾਂਗਰ ਤੋਂ ਲੁਕਮਾਨੀਆਂ ਪਿੰਡ ਨੂੰ ਜਾਣ ਵਾਲੀ ਸੜ੍ਹਕ ਨੇੜੇ ਪੈਂਦੀਆਂ ਮੋਟਰਾਂ ਉੱਪਰ ਇਕ ਅਣਪਛਾਤਾ ਚੋਰ ਮੋਟਰਾਂ ਦੀਆਂ ਕੇਬਲਾਂ ਕੱਟ ਰਿਹਾ ਹੈ, ਜਦੋਂ ਰੌਲਾ ਪਾਇਆਂ ਤਾਂ ਲੋਕਾਂ ਨੂੰ ਵੇਖ ਕੇ ਉਹ ਚੋਰ ਖੇਤਾਂ ਵਿਚ ਦੌੜ ਗਿਆ, ਪਰ ਕੁਝ ਨੌਜਵਾਨਾਂ ਨੇ ਉਸ ਨੂੰ ਫੜ੍ਹ ਲਿਆ ਤੇ ਚੌਕੀ ਵਡਾਲਾ ਬਾਂਗਰ ਨੂੰ ਫੜ੍ਹਾ ਦਿੱਤਾ | ਪੁਲਿਸ ਉੁਸ ਤੋਂ ਹੁਣ ਪੁੱਛ-ਪ੍ਰਤੀਤ ਕਰ ਰਹੀ ਹੈ | ਉਸ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਕਿ ਉ ਸਦਾ ਨਾਂਅ-ਪਤਾ ਕੀ ਹੈ |