16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਮਨਰੇਗਾ ਸਕੀਮ ਨੂੰ ਖ਼ਤਮ ਕਰਨ ਦੇ ਵਿਰੋਧ 'ਚ ਜਤਿੰਦਰ ਕੌਰ ਰੰਧਾਵਾ ਵਲੋਂ ਵੱਖ-ਵੱਖ ਪਿੰਡਾਂ 'ਚ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 05-02-2026
ਧਿਆਨਪੁਰ, 4 ਫਰਵਰੀ (ਕੁਲਦੀਪ ਸਿੰਘ ਸੋਨੂੰ)-ਮਨਰੇਗਾ ਸਕੀਮ ਨੂੰ ਖ਼ਤਮ ਕਰਕੇ ਲੋਕ ਮਾਰੂ ਨਵੀ ਸਕੀਮ, ਵਿਕਸਤ ਭਾਰਤ ਗਾਰੰਟੀ ਫਾਰ ਰੋਜ਼ਗਾਰ ਤੇ ਅਜੀਵਕਾ ਮਿਸ਼ਨ, ਗ੍ਰਾਮੀਣ ਲਾਗੂ ਕਰਨ ਕਾਰਨ ਦੇ ਵਿਰੋਧ 'ਚ ਮੈਡਮ ਜਤਿੰਦਰ ਕੌਰ ਰੰਧਾਵਾ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿਚ ਰੋਸ ਪ੍ਰਦਰਸ਼ਨ ਕਰਕੇ ਮੀਟਿੰਗਾਂ ਕੀਤੀਆਂ ਤੇ ਲੋਕਾਂ ਨੂੰ ਇਸ ਗਰੀਬ ਮਾਰੂ ਨੀਤੀਆਂ ਵਿਰੁੱਧ ਜਾਗਰੂਕ ਕੀਤਾ | ਇਸ ਸਬੰਧੀ ਮੈਡਮ ਜਤਿੰਦਰ ਕੌਰ ਰੰਧਾਵਾ ਧਾਰੋਵਾਲੀ ਤੇ ਬਲਾਕ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਮਨਰੇਗਾ ਸਕੀਮ ਨੂੰ ਖ਼ਤਮ ਕਰਕੇ ਗਰੀਬ ਵਰਗ ਨਾਲ ਬਹੁਤ ਵੱਡਾ ਧ੍ਰੋਹ ਕਮਾਇਆ ਹੈ, ਜਿਸ ਕਰਕੇ ਗਰੀਬ ਜਨਤਾ ਵਿਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੱਬਾਂਰਾਲੀ, ਕਾਹਲਾਂਵਾਲੀ, ਪੱਖੋਕੇ ਮਹਿਮਾਰਾਂ, ਰਾਏਚੱਕ, ਢੇਸੀਆਂ ਅਤੇ ਉਦੋਵਾਲੀ ਵਿਖੇ ਮੈਡਮ ਜਤਿੰਦਰ ਕੌਰ ਰੰਧਾਵਾ ਦੀ ਅਗਵਾਈ ਵਿਚ ਬਲਾਕ ਕਾਂਗਰਸ ਵਲੋਂ ਮੀਟਿੰਗਾਂ ਕਰਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਨ੍ਹਾਂ ਪ੍ਰੋਗਰਾਮਾਂ ਵਿਚ ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਸੀ. ਮੀਤ ਪ੍ਰਧਾਨ ਪ੍ਰੀਤਮ ਸਿੰਘ ਰਾਜੇਕੇ ਧਾਲੀਵਾਲ, ਚੇਅਰਮੈਨ ਹਰਦੀਪ ਸਿੰਘ ਗੋਰਾਇਆ, ਪ੍ਰਧਾਨ ਹਰਦੇਵ ਸਿੰਘ ਗੋਲਡੀ ਭੰਮਰਾ, ਸਰਪੰਚ ਬਿਕਰਮਜੀਤ ਸਿੰਘ ਕਾਹਲਾਂਵਾਲੀ, ਹਰਜੰਤ ਸਿੰਘ ਹਰਦੋਰਵਾਲ, ਸੁਖਰਾਜ ਸਿੰਘ ਪੱਬਾਂਰਾਲੀ, ਮਨੋਹਰ ਸਿੰਘ ਪੱਬਾਂਰਾਲੀ, ਚੇਅਰਮੈਨ ਅਸ਼ੋਕ ਕੁਮਾਰ, ਸਰਬਜੀਤ ਸਿੰਘ ਘਣੀਆਂ, ਡਾ. ਪਲਵਿੰਦਰ ਸਿੰਘ ਸਰਪੰਚ, ਗੁਰਮੇਜ ਸਿੰਘ, ਇਲਿਆਸ ਮਸੀਹ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ, ਸਰਪੰਚ ਤਰਸੇਮ ਸਿੰਘ ਧਿਆਨਪੁਰ, ਅਵਤਾਰ ਸਿੰਘ ਮੋਹਲੋਵਾਲੀ, ਸਰਪੰਚ ਕੋਮਲਦੀਪ ਸਿੰਘ ਨੰਬਰਦਾਰ ਬੰਬ, ਐਡਵੋਕੇਟ ਸ਼ਰਨਜੀਤ ਸਿੰਘ ਬੇਦੀ ਰਉਵਾਲ, ਸਰਪੰਚ ਮਨਮੋਹਨ ਸਿੰਘ ਸ਼ਿਕਾਰ ਮਾਛੀਆਂ, ਸਰਪੰਚ ਜਗਦੇਵ ਸਿੰਘ ਜੱਗਾ ਧਾਰੋਵਾਲੀ, ਹਰਸਿਮਰਤ ਸਿੰਘ ਰੈਂਬੋ ਧਾਰੋਵਾਲੀ, ਭੁਪਿੰਦਰ ਸਿੰਘ ਭਿੰਦਾ ਭਿੱਟੇਵੱਡ, ਬੱਗਾ ਰੰਧਾਵਾ ਧਾਰੋਵਾਲੀ ਨੰਬਰਦਾਰ, ਜਸਵੰਤ ਸਿੰਘ ਧਾਰੋਵਾਲੀ ਸਾ. ਡਾਇਰੈਕਟਰ, ਸਰਪੰਚ ਸੁਰਜੀਤ ਸਿੰਘ ਮਹਾਲ ਨੰਗਲ, ਦੀਦਾਰ ਸਿੰਘ ਦੋਲੋਵਾਲ, ਅਵਤਾਰ ਸਿੰਘ ਸੂਬੇਦਾਰ ਡੇਰਾ ਪਠਾਣਾ, ਅੰਗਰੇਜ਼ ਸਿੰਘ ਲੁਕਮਾਨੀਆਂ ਸਰਪੰਚ, ਜਤਿੰਦਰ ਸਿੰਘ ਸਰਪੰਚ ਰਾਏਮਲ, ਸਰਪੰਚ ਕਸ਼ਮੀਰ ਸਿੰਘ ਅਲੀ ਨੰਗਲ, ਕਪਲ ਦੇਵ ਨੰਬਰਦਾਰ, ਸਰਪੰਚ ਜਸਵੰਤ ਸਿੰਘ ਗਿੱਲਾਂਵਾਲੀ, ਸਰਪੰਚ ਰਣਜੀਤ ਸਿੰਘ ਹਵੇਲੀਆਂ, ਸਰਪੰਚ ਕਮਲਜੋਤ ਸਿੰਘ ਉਦੋਵਾਲੀ, ਹਰਵਿੰਦਰ ਸਿੰਘ ਬੇਦੀ ਰਉਵਾਲ, ਸਰਪੰਚ ਨਰਿੰਦਰ ਸਿੰਘ ਸੋਨੀ ਮੋਹਲੋਵਾਲੀ, ਸਰਪੰਚ ਬਲਬੀਰ ਸਿੰਘ ਨੰਬਰਦਾਰ ਗਾਜੀ ਨੰਗਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਇਕ ਗਿ੍ਫ਼ਤਾਰ ਅਗਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਮੀਟਿੰਗ
Ad Position 24