ਸਮਾਜ ਸੇਵਾ ਦੇ ਕਾਰਜਾਂ ਤੋਂ ਖੁਸ਼ ਹੋ ਕੇ ਲੋਕ ਭਗਵਾਨਪੁਰ ਟੀਮ ਦਾ ਕਰ ਰਹੇ ਸਹਿਯੋਗ: ਡਾ.ਅਮਨਦੀਪ ਕੌਰ ਭਗਵਾਨਪੁਰ
ਕਲਾਨੌਰ, 15 ਨਵੰਬਰ (ਪੁਰੇਵਾਲ)-ਪਿੰਡ ਬਖ਼ਸੀਵਾਲ ’ਚ ਜਗਦੀਪ ਸਿੰਘ ਜੱਗੂ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਈ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਟੀਮ ਭਗਵਾਨਪੁਰ ਦੇ ਨੁਮਾਇੰਦੇ ਡਾ. ਅਮਨਦੀਪ ਕੌਰ ਭਗਵਾਨਪੁਰ ਅਤੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਦਾ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਕਲਾਨੌਰ, 15 ਨਵੰਬਰ (ਪੁਰੇਵਾਲ)-ਪਿੰਡ ਬਖ਼ਸੀਵਾਲ ’ਚ ਜਗਦੀਪ ਸਿੰਘ ਜੱਗੂ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਈ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਟੀਮ ਭਗਵਾਨਪੁਰ ਦੇ ਨੁਮਾਇੰਦੇ ਡਾ. ਅਮਨਦੀਪ ਕੌਰ ਭਗਵਾਨਪੁਰ ਅਤੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਦਾ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਡਾ. ਭਗਵਾਨਪੁਰ ਨੇ ਕਿਹਾ ਕਿ ਟੀਮ ਵਲੋਂ ਸਮਾਜ ਭਲਾਈ ਕੰਮਾਂ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਮੌਕੇ ਆਰਥਿਕ ਸਹਾਇਤਾ,ਇਲਾਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਸੇਵਾ ਅਤੇ ਸਹਿਯੋਗ ਲਈ ਵੀ ਆਰਥਿਕ ਮਦਦ ਤੇ ਲੋਕਾਂ ਨਾਲ ਸਿਧਾ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾ ਰਿਹਾ ਹੈ ਤੇ ਮੀਟਿੰਗਾਂ ਰਾਹੀਂ ਵੱਡੀ ਗਿਣਤੀ ’ਚ ਲੋਕ ਟੀਮ ਨਾਲ ਜੁੜ ਰਹੇ ਹਨ। ਡਾ. ਅਮਨਦੀਪ ਕੌਰ ਭਗਵਾਨਪੁਰ ਨੇ ਦੱਸਿਆ ਕਿ ਪਿੰਡ ਬਖਸ਼ੀਵਾਲ ਤੋਂ ਜਗਦੀਪ ਸਿੰਘ ਜੱਗੂ ਤੇ ਮਾਤਾ ਬਲਜੀਤ ਕੌਰ ਮੈਂਬਰ ਬਲਾਕ ਸੰਮਤੀ ਆਪਣੇ ਦਰਜ਼ਨਾਂ ਸਹਿਯੋਗੀਆਂ ਸਮੇਤ ਟੀਮ ਭਗਵਾਨਪੁਰ ’ਚ ਸ਼ਾਮਿਲ ਹੋਏ ਹਨ ਜਿੰਨ੍ਹਾਂ ਦਾ ਸਿਰੋਪਾਓ ਪਾ ਕੇ ਭਗਵਾਨਪੁਰ ਪਰਿਵਾਰ ’ਚ ਸ਼ਾਮਲ ਕੀਤਾ ਹੈ।