ਗੁਰਦਾਸਪੁਰ, 5 ਫਰਵਰੀ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦਾ ਵਫ਼ਦ ਬਲਵਿੰਦਰ ਸਿੰਘ ਦੂਲਾ ਨੰਗਲ ਪ੍ਰਧਾਨ ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਦੀ ਅਗਵਾਈ ਹੇਠ ਉਪ ਮੁੱਖ ਇੰਜੀਨੀਅਰ ਸਰਕਲ ਗੁਰਦਾਸਪੁਰ ਨੰੂ ਮਿਲਿਆ | ਇਸ ਸਬੰਧੀ ਪ੍ਰੈੱਸ ਨੰੂ ਜਾਣਕਾਰੀ ਦਿੰਦੇ ਹੋਏ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਦੱਸਿਆ ਕਿ ਸਰਕਲ ਦਫ਼ਤਰ ਗੁਰਦਾਸਪੁਰ ਵਲੋਂ ਮੰਡਲ ਦਫ਼ਤਰਾਂ ਨੰੂ ਇਕ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਜੋ ਮੁਲਾਜ਼ਮ ਤੇ ਪੈਨਸ਼ਨਰ ਆਪਣੇ ਮਾਤਾ ਪਿਤਾ ਤੇ ਪਤਨੀ ਆਦਿ ਦੇ ਮੈਡੀਕਲ ਬਿੱਲ ਕਲੇਮ ਕਰ ਰਹੇ ਹਨ, ਉਹ ਸਵੈ ਘੋਸ਼ਣਾ ਦੀ ਬਜਾਏ ਸੁਵਿਧਾ ਕੇਂਦਰ ਤੋਂ 50 ਰੁਪਏ ਦਾ ਹਲਫ਼ੀਆ ਬਿਆਨ ਕਰਵਾ ਕੇ ਦੇਣ, ਕਿਉਂਕਿ ਪਿਛਲੇ ਦਿਨੀਂ ਧਿਆਨ ਵਿਚ ਆਇਆ ਹੈ ਕਿ ਪੈਨਸ਼ਨਰਾਂ ਨੇ ਗ਼ਲਤ ਤਰੀਕੇ ਨਾਲ ਮੈਡੀਕਲ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਉਨ੍ਹਾਂ ਦੇ ਧਿਆਨ ਵਿਚ ਆਉਣ 'ਤੇ ਉਨ੍ਹਾਂ ਸਰਕਲ ਦਫ਼ਤਰ ਵਲੋਂ ਹੇਠਾਂ ਮੰਡਲ ਦਫ਼ਤਰਾਂ ਨੰੂ ਚਿੱਠੀਆਂ ਕਢਵਾਈਆਂ ਹਨ | ਉਨ੍ਹਾਂ ਨਾਲ ਹੋਈ ਲੰਮੀ ਗੱਲਬਾਤ ਤੋਂ ਬਾਅਦ ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਮੈਡੀਕਲ ਬਿੱਲ ਗ਼ਲਤ ਅਚਨਚੇਤ ਪਾਸ ਹੋ ਜਾਂਦਾ ਹੈ ਤਾਂ ਮੁਲਾਜ਼ਮ ਤੇ ਪੈਨਸ਼ਨਰ 'ਤੇ ਤਾਂ ਕਾਰਵਾਈ ਹੋਵੇਗੀ ਹੀ | ਇਸ ਮੌਕੇ ਜੋਗਿੰਦਰ ਸਿੰਘ ਰੰਧਾਵਾ ਸੂਬਾ ਆਗੂ, ਸੰਤੋਖ ਸਿੰਘ ਸਰਕਲ ਆਗੂ, ਕਮਲ ਕਿਸ਼ੋਰ ਸਰਕਲ ਆਗੂ, ਬਾਬਾ ਦਰਸ਼ਨ ਸਿੰਘ ਸਰਕਲ ਆਗੂ, ਸਤਪਾਲ ਲੱਖੋਵਾਲ ਮੰਡਲ ਪ੍ਰਧਾਨ ਗੁਰਦਾਸਪੁਰ, ਸੁਰਿੰਦਰ ਪੱਪੂ ਸਰਕਲ ਸਕੱਤਰ, ਬਲਵਿੰਦਰ ਸਿੰਘ ਦੂਲਾ ਨੰਗਲ ਪ੍ਰਧਾਨ, ਸਤਿੰਦਰ ਸ਼ਰਮਾ ਮੰਡਲ ਆਗੂ ਗੁਰਦਾਸਪੁਰ ਆਦਿ ਹਾਜ਼ਰ ਸਨ |