28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਵਾਰੀ ਨੂੰ ਨਾ ਚੜ੍ਹਾਉਣ 'ਤੇ ਕਾਰ ਸਵਾਰਾਂ ਨੇ ਪਿੱਛਾ ਕਰ ਕੇ ਬਸ ਅੱਗੇ ਕਾਰ ਕੀਤੀ ਖੜ੍ਹੀ

Ad Position 21
No active advertisement
ਅਜੀਤ ਡੈਸਕ 23-02-2026
ਅੱਚਲ ਸਾਹਿਬ, 22 ਫਰਵਰੀ (ਗੁਰਚਰਨ ਸਿੰਘ)-ਮਿਸ਼ਰਪੁਰਾ ਨਜ਼ਦੀਕ ਚੰਡੀਗੜ੍ਹ ਜਾ ਰਹੀ ਪਨਬਸ ਅਤੇ ਕਾਰ ਸਵਾਰਾਂ ਦਾ ਸਵਾਰੀ ਨੂੰ ਬੱਸ 'ਚ ਚੜ੍ਹਾਉਣ ਤੋਂ ਲੈ ਕੇ ਤਕਰਾਰ ਵਧ ਗਿਆ | ਕਾਰ ਸਵਾਰਾਂ ਨੇ ਬੱਸ ਦਾ ਪਿੱਛਾ ਕਰ ਕੇ ਮਿਸ਼ਰਪੁਰਾ ਨਜ਼ਦੀਕ ਅਚਾਨਕ ਕਾਰ ਬੱਸ ਅੱਗੇ ਖੜੀ ਕਰ ਦਿੱਤੀ | ਕਾਰ ਸਵਾਰਾਂ ਵੱਲੋਂ ਪਨਬੱਸ ਦੇ ਗੁਰਸਿੱਖ ਡਰਾਈਵਰ ਨਾਲ ਬਦਤਮੀਜੀ ਅਤੇ ਖਿੱਚ ਧੂਹ ਕਰਨ ਨੂੰ ਲੈ ਕੇ ਪੰਜਾਬ ਰੋਡਵੇਜ, ਪਨਬੱਸ ਤੇ ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮ ਯੂਨੀਅਨ ਮੌਕੇ 'ਤੇ ਪਹੁੰਚ ਗਏ ਅਤੇ ਬਟਾਲਾ-ਜਲੰਧਰ ਰੋਡ 'ਤੇ ਸੜਕ ਵਿਚਕਾਰ ਬੱਸ ਖੜੀ ਕਰਕੇ ਰੋਡ ਦੋਹਾਂ ਪਾਸਿਓਾ ਜਾਮ ਕਰ ਦਿੱਤਾ | ਠੇਕਾ ਮੁਲਾਜ਼ਮ ਯੂਨੀਅਨ ਦੇ ਡੀਪੂ ਪ੍ਰਧਾਨ ਪਰਮਜੀਤ ਸਿੰਘ ਕੁਹਾੜ, ਬੱਸ ਡਰਾਈਵਰ ਮਨਜੀਤ ਸਿੰਘ ਅਤੇ ਕੰਡਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਬਸ 5:30 ਵਜੇ ਦੇ ਕਰੀਬ ਬਟਾਲਾ ਬੱਸ ਅੱਡੇ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ ਅਤੇ ਬੱਸ ਵਿਚ 52 ਸੀਟਾਂ ਤੋਂ ਇਲਾਵਾ ਡਬਲ ਗਿਣਤੀ 'ਚ ਸਵਾਰੀਆਂ ਬੈਠੀਆਂ ਹੋਈਆਂ ਸਨ | ਉਨ੍ਹਾਂ ਦੱਸਿਆ ਕਿ ਬਟਾਲਾ ਦੇ ਕਾਦੀਆਂ ਚੁੰਗੀ ਨਜ਼ਦੀਕ ਇਕ ਸਵਾਰੀ ਵਲੋਂ ਚੜ੍ਹਨ ਦਾ ਇਸ਼ਾਰਾ ਦਿੱਤਾ ਗਿਆ, ਪਰ ਬੱਸ ਪਹਿਲਾਂ ਹੀ ਓਵਰਲੋਡ ਹੋਣ ਕਾਰਨ ਉਹ ਰੋਕ ਨਹੀਂ ਪਾਏ | ਡਰਾਈਵਰ ਮਨਜੀਤ ਸਿੰਘ ਨੇ ਦੱਸਿਆ ਕਿ ਇਕਦਮ ਕਾਰ ਅੱਗੇ ਆਉਣ 'ਤੇ ਐਮਰਜੈਂਸੀ 'ਚ ਉਨ੍ਹਾਂ ਬਰੇਕਾਂ ਲਗਾਈਆਂ, ਜਿਸ ਨਾਲ ਬੱਸ ਮਸਾ ਹੀ ਹਾਦਸਾ ਗ੍ਰਸਤ ਹੋਣ ਤੋਂ ਬਚੀ | ਡਰਾਈਵਰ ਮਨਜੀਤ ਸਿੰਘ ਨੇ ਦੱਸਿਆ ਕਿ ਕਾਰ ਸਵਾਰਾਂ ਨੇ ਉੱਤਰਦਿਆਂ ਹੀ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ਨੂੰ ਬੱਸ 'ਚੋਂ ਬਾਹਰ ਕੱਢ ਕੇ ਖਿੱਚ ਧੂਹ ਕੀਤੀ ਅਤੇ ਭੱਦੀ ਸ਼ਬਦਾਵਲੀ ਵਰਤੀ | ਪ੍ਰਧਾਨ ਪਰਮਜੀਤ ਸਿੰਘ ਕੁਹਾੜ ਨੇ ਮੰਗ ਕੀਤੀ ਕਿ ਕਾਰ ਚਾਲਕਾਂ ਵਿਰੁੱਧ ਜਿੰਨਾ ਚਿਰ ਸਖ਼ਤ ਕਾਰਵਾਈ ਨਹੀਂ ਹੁੰਦੀ ਉੰਨਾ ਚਿਰ ਚੱਕਾ ਜਾਮ ਰਹੇਗਾ | ਉੱਧਰ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੇ ਐੱਸ.ਐੱਚ.ਓ. ਹਰਮੀਕ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਯੂਨੀਅਨ ਦੇ ਆਗੂਆਂ ਅਤੇ ਬੱਸ ਡਰਾਈਵਰ ਨੂੰ ਭਰੋਸਾ ਦਿੱਤਾ ਕਿ ਪੁਲਿਸ ਜਾਂਚ ਤੋਂ ਬਾਅਦ ਕਾਰਵਾਈ ਕਰੇਗੀ | ਪੁਲਿਸ ਵਲੋਂ ਮਿਲੇ ਭਰੋਸੇ ਤੋਂ ਬਾਅਦ ਕਰੀਬ ਡੇਢ ਘੰਟੇ ਬਾਅਦ ਜਾਮ ਖੋਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਬਰਿਆਰ ਤੋਂ ਮੀਰਪੁਰ ਨੰੂ ਆਉਂਦੀ ਡਰੇਨ ਦੀ ਪੁਲੀ 'ਤੇ ਰੇਿਲੰਗ ਅਤੇ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/>
Ad Position 24