ਗੁਰਦਾਸਪੁਰ, 22 ਫਰਵਰੀ (ਅਸ਼ੋਕ ਸ਼ਰਮਾ)-ਪਿੰਡ ਬਰਿਆਰ ਤੋਂ ਕੁਝ ਦੂਰੀ 'ਤੇ ਜੋ ਡਰੇਨ ਮੀਰਪੁਰ ਨੰੂ ਆਉਂਦੀ ਹੈ ਅਤੇ ਉਸ ਦੀ ਪੁਲੀ 'ਤੇ ਰੇਿਲੰਗ ਅਤੇ ਡਰੇਨ ਦੀ ਸਫ਼ਾਈ ਤੇ ਡੂੰਘਾਈ ਨਾ ਹੋਣ ਕਰਕੇ ਗੰਦਾ ਪਾਣੀ ਪੁਲੀ ਹੇਠਾਂ ਜਮ੍ਹਾ ਹੋਣ ਕਰਕੇ ਇਲਾਕੇ ਅੰਦਰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਸ਼ਹਿਰ ਦੇ ਪ੍ਰਸਿੱਧ ਵਿਅਕਤੀਆਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ ਵਿਚ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲੀ ਕਈ ਦਹਾਕਿਆਂ ਤੋਂ ਬਣੀ ਹੋਈ ਹੈ | ਉਦੋਂ ਤੋਂ ਪੁਲੀ 'ਤੇ ਕੋਈ ਵੀ ਰੇਿਲੰਗ ਨਹੀਂ ਲੱਗੀ ਹੋਈ | ਇਸ ਪੁਲੀ ਰਾਹੀਂ ਲੋਕਾਂ ਦੀ ਆਵਾਜਾਈ ਅਤੇ ਕਿਸਾਨ ਆਪਣੀ ਪੱਕੀ ਫਸਲ ਇਸ ਪੁਲੀ ਰਾਹੀਂ ਲੈ ਕੇ ਜਾਂਦੇ ਹਨ | ਰੇਿਲੰਗ ਨਾ ਹੋਣ ਕਰਕੇ ਕਈ ਵਾਰ ਜ਼ਬਰਦਸਤ ਹਾਦਸੇ ਵਾਪਰ ਜਾਂਦੇ ਹਨ | ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪੁਲੀ 'ਤੇ ਰੇਿਲੰਗ ਲਗਵਾਉਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ, ਵਿਧਾਇਕਾਂ ਅਤੇ ਸਬੰਧਿਤ ਵਿਭਾਗ ਨੰੂ ਲਿਖਤੀ ਅਤੇ ਜੁਬਾਨੀ ਤੌਰ 'ਤੇ ਅਨੇਕਾਂ ਵਾਰ ਮਿਲਣ ਤੋਂ ਇਲਾਵਾ ਡਰੇਨ ਦੀ ਸਫ਼ਾਈ ਵੱਲ ਧਿਆਨ ਦਿਵਾਇਆ ਹੈ | ਕੋਈ ਵੀ ਸਿਆਸੀ ਆਗੂ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ ਇਸ ਵੱਲ ਗੌਰ ਨਹੀਂ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੋ ਹੁਣ ਰੇਲਵੇ ਲਾਈਨ ਕੰਢੇ ਅਤੇ ਆਲੇ ਦੁਆਲੇ ਕਾਫੀ ਆਬਾਦੀ ਹੋ ਚੁੱਕੀ ਹੈ | ਡਰੇਨ ਦੇ ਗੰਦੇ ਪਾਣੀ ਨੇ ਲੋਕਾਂ ਦਾ ਜੀਵਨ ਦੁੱਭਰ ਕੀਤਾ ਹੋਇਆ ਹੈ | ਉਨ੍ਹਾਂ ਦੱਸਿਆ ਕਿ ਡਰੇਨਜ਼ ਵਿਭਾਗ ਗੁਰਦਾਸਪੁਰ ਨੇ ਇਸ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ | ਇੱਥੋਂ ਤੱਕ ਕਿ ਇਸ ਡਰੇਨ 'ਚ ਕੁਝ ਸ਼ਹਿਰ ਅੰਦਰ ਬਣੇ ਨਾਮੀ ਹੋਟਲਾਂ ਦਾ ਗੰਦਾ ਪਾਣੀ ਵੀ ਇਸ ਡਰੇਨ ਵਿਚ ਪੈਂਦਾ ਹੈ ਅਤੇ ਉਸ ਨਾਲ ਕੀੜੇ ਮਕੌੜੇ, ਮੱਛਰ, ਮੱਖੀ ਦੀ ਇਲਾਕੇ ਅੰਦਰ ਕਾਫ਼ੀ ਭਰਮਾਰ ਹੈ | ਉਸ ਨੰੂ ਰੋਕਣ ਵਾਸਤੇ ਸਬੰਧਿਤ ਵਿਭਾਗ ਨੇ ਕੋਈ ਵੀ ਉਪਰਾਲਾ ਨਹੀਂ ਕੀਤਾ | ਜਿਸ ਕਰਕੇ ਇਲਾਕਾ ਨਿਵਾਸੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਖਫ਼ਾ ਨਜ਼ਰ ਆ ਰਹੇ ਹਨ | ਉਨ੍ਹਾਂ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੁਲੀ 'ਤੇ ਰੇਿਲੰਗ ਤੇ ਡਰੇਨ ਦੀ ਸਫਾਈ ਲਈ ਐੱਸ.ਈ. ਅੰਮਿ੍ਤਸਰ ਨੰੂ ਸਖ਼ਤ ਤੋਂ ਸਖ਼ਤ ਹਦਾਇਤਾਂ ਕੀਤੀਆਂ ਜਾਣ | ਜਿਸ ਨਾਲ ਲੋਕਾਂ ਦੀ ਲੰਮੇ ਸਮੇਂ ਤੋਂ ਲਟਕੀ ਮੰਗ ਪ੍ਰਵਾਨ ਹੋਣ ਨਾਲ ਲੋਕਾਂ ਨੰੂ ਗੰਦਗੀ ਤੋਂ ਰਾਹਤ ਮਿਲ ਸਕੇ |