29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼ਹੀਦ ਭਾਈ ਤਾਰਾ ਸਿੰਘ ਜੀਵਾਂ ਤੇ ਸ਼ਹੀਦ ਸਿੰਘਾਂ ਦੀ ਯਾਦ 'ਚ ਸ਼ਹੀਦੀ ਸ਼ਤਾਬਦੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 23-02-2026
ਜੌੜਾ ਛੱਤਰਾਂ, 22 ਫਰਵਰੀ (ਪਰਮਜੀਤ ਸਿੰਘ ਘੁੰਮਣ)-ਇਥੋਂ ਨਜ਼ਦੀਕੀ ਪੈਂਦੇ ਪਿੰਡ ਕੋਟਲੀ ਸ਼ਾਹਪੁਰ ਵਿਖੇ ਸ਼ਹੀਦ ਭਾਈ ਤਾਰਾ ਸਿੰਘ ਜੀਵਾਂ ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ 'ਚ 300 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਕਰਵਾਇਆ | ਇਸ ਮੌਕੇ ਸਾਰੇ ਇਲਾਕੇ 'ਚ ਸ਼ਬਦ ਚੌਕੀ ਵੀ ਸਜਾਈ ਗਈ ਜਦਕਿ ਰਾਤ ਦੇ ਸਮਾਗਮਾਂ 'ਚ ਗਿਆਨੀ ਗੁਰਮੇਜ ਸਿੰਘ ਕਥਾਵਾਚਕ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਅੰਮਿ੍ਤਪਾਲ ਸਿੰਘ, ਭਾਈ ਕੁਲਬੀਰ ਸਿੰਘ ਅਤੇ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਗਿਆਨੀ ਗੁਰਮੇਜ ਸਿੰਘ ਨੇ ਸੰਗਤਾਂ ਨੰੂ ਗੁਰਬਾਣੀ ਨਾਲ ਜੁੜਨ ਤੇ ਸ਼ਹੀਦਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਜੀਵਨ ਸਫਲਾ ਬਣਾਉਣ ਲਈ ਕਿਹਾ | ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਤਜਿੰਦਰ ਸਿੰਘ, ਸੇਵਾ ਸਿੰਘ, ਸ਼ਿਵ ਸਿੰਘ ਫ਼ੌਜੀ ਪ੍ਰਧਾਨ ਵਰਸੋਲਾ, ਗੁਰਨਾਮ ਸਿੰਘ ਫ਼ੌਜੀ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਰਾਣਾ ਸ਼ਾਲਾ ਵਿਖੇ 32 ਲੱਖ ਦੀ ਲਾਗਤ ਨਾਲ ਆਧੁਨਿਕ ਸਟੇਡੀਅਮ ਦਾ ਕਾਰਜ ਆਰੰਭ ਅਗਲੀ ਖ਼ਬਰ ਨਿਰੰਕਾਰੀ ਮਿਸ਼ਨ ਪ੍ਰੋਜੈਕਟ ਅੰਮਿ੍ਤ ਤਹਿਤ ਪੁਲ ਤਿੱਬੜੀ ਨਹਿਰਾਂ 'ਤੇ ਪਾਣੀ ਦੀ ਸੰਭਾਲ ਤੇ ਸਫ਼ਾਈ ਰੱਖਣ 'ਤੇ ਦਿੱਤਾ ਜ਼ੋ...
Ad Position 24