29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਨਿਰੰਕਾਰੀ ਮਿਸ਼ਨ ਪ੍ਰੋਜੈਕਟ ਅੰਮਿ੍ਤ ਤਹਿਤ ਪੁਲ ਤਿੱਬੜੀ ਨਹਿਰਾਂ 'ਤੇ ਪਾਣੀ ਦੀ ਸੰਭਾਲ ਤੇ ਸਫ਼ਾਈ ਰੱਖਣ 'ਤੇ ਦਿੱਤਾ ਜ਼ੋਰ-ਸੰਯੋਜਕ ਬਲਜੀਤ ਸਿੰਘ

Ad Position 21
No active advertisement
ਅਜੀਤ ਡੈਸਕ 23-02-2026
ਗੁਰਦਾਸਪੁਰ, 22 ਫਰਵਰੀ (ਅਸ਼ੋਕ ਸ਼ਰਮਾ)-ਸਥਾਨਕ ਨਿਰੰਕਾਰੀ ਮਿਸ਼ਨ ਵਲੋਂ ਬਾਬਾ ਹਰਦੇਵ ਸਿੰਘ ਮਹਾਰਾਜ ਦੀਆਂ ਹਦਾਇਤਾਂ ਤੇ ਸਿੱਖਿਆਵਾਂ ਤਹਿਤ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਪ੍ਰੋਜੈਕਟ ਅੰਮਿ੍ਤ ਦੇ ਨਾਲ ਪਾਣੀ ਸਰੋਤਾਂ ਦੀ ਸੰਭਾਲ ਅਤੇ ਸਫਾਈ ਰੱਖਣ ਲੋਕਾਂ ਨੰੂ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਨਿਰੰਕਾਰੀ ਮੰਡਲ ਬਰਾਂਚ ਗੁਰਦਾਸਪੁਰ ਦੇ ਸੰਯੋਜਕ ਭਾਈ ਸਾਹਿਬ ਬਲਜੀਤ ਸਿੰਘ ਨੇ ਇਸ ਪ੍ਰੋਜੈਕਟ ਤਹਿਤ ਪੁਲ ਤਿੱਬੜੀ ਨਹਿਰ ਅੱਪਰਬਾਰੀ ਦੁਆਬ ਤੇ ਕਸੂਰ ਬਰਾਂਚ ਨਹਿਰ 'ਤੇ ਪਈ ਗੰਦਗੀ ਦੀ ਸਾਫ ਸਫਾਈ ਕੀਤੀ ਹੈ | ਉਨ੍ਹਾਂ ਸ਼ਰਧਾਲੂਆਂ ਤੇ ਮੈਂਬਰਾਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਸਤਿਗੁਰੂ ਮਾਤਾ ਸੁਦਿਕਸ਼ਾ ਮਹਾਰਾਜ ਦੀ ਰਹਿਨੁਮਾਈ ਹੇਠ ਪ੍ਰੋਜੈਕਟ ਪੂਰੇ ਦੇਸ਼ ਵਿਚ ਲਗਪਗ 1500 ਜਲ ਸਰੋਤਾਂ 'ਤੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ ਹੈ | ਇਸੇ ਕੜੀ ਤਹਿਤ ਤਿੱਬੜੀ ਨਹਿਰ, ਗਾਜ਼ੀਕੋਟ ਪੁਲ ਏਰੀਏ ਅਤੇ ਫਿਸ਼ ਪਾਰਕ ਗੁਰਦਾਸਪੁਰ ਵੀ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਬਰਾਂਚ ਦੀ ਸੇਵਾ ਦਲ ਯੂਨਿਟ ਦੇ ਭੈਣ, ਭਰਾਵਾਂ ਅਤੇ ਨਿਰੰਕਾਰੀ ਸ਼ਰਧਾਲੂਆਂ ਨੇ ਸੇਵਾ ਦਲ ਸੰਚਾਲਕ ਬਲਵੀਰ ਸਿੰਘ ਦੀ ਦੇਖਰੇਖ ਹੇਠ ਵੱਡੀ ਗਿਣਤੀ ਵਿਚ ਹਿੱਸਾ ਲਿਆ | ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦਾ ਮੁੱਖ ਉਦੇਸ਼ ਪਾਣੀ ਦੀ ਸੰਭਾਲ ਤੇ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ, ਤਾਂ ਜੋ ਭਵਿੱਖ ਵਿਚ ਸਾਫ਼ ਪਾਣੀ ਤੇ ਸਿਹਤਮੰਦ ਵਾਤਾਵਰਨ ਮਿਲ ਸਕੇ | ਉਨ੍ਹਾਂ ਖੂਨਦਾਨ ਕੈਂਪ ਅਤੇ ਸਫਾਈ ਅਭਿਆਨ ਲਈ ਮਿਸ਼ਨ ਦੀ ਬਰਾਂਚ ਗੁਰਦਾਸਪੁਰ ਦੇ ਸੰਯੋਜਕ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਅੰਤ ਵਿਚ ਸ਼ਰਧਾਲੂਆਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਤਾਰਾ ਸਿੰਘ ਜੀਵਾਂ ਤੇ ਸ਼ਹੀਦ ਸਿੰਘਾਂ ਦੀ ਯਾਦ 'ਚ ਸ਼ਹੀਦੀ ਸ਼ਤਾਬਦੀ ਸਮਾਗਮ ਕਰਵਾਇਆ ਅਗਲੀ ਖ਼ਬਰ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਚਾਰ ਕਾਬੂ <br/>
Ad Position 24