ਲੁਧਿਆਣਾ 22 ਫਰਵਰੀ (ਪਰਮਿੰਦਰ ਸਿੰਘ ਅਹੂਜਾ)- ਜਮਾਲਪੁਰ ਇਲਾਕੇ ਦੇ ਇਕ ਪਾਰਕ ਵਿਚ ਦਿਨ-ਦਿਹਾੜੇ ਗੋਲੀ ਮਾਰ ਕੇ ਮਾਰੇ ਗਏ 20 ਸਾਲਾ ਪਰਦੀਪ ਕੁਮਾਰ ਬਿੱਲਾ ਦੇ ਕਤਲ ਮਾਮਲੇ ਵਿੱਚ, ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਿੱਲਾ ਨੂੰ ਇਲਾਕੇ ਵਿੱਚ ਬਦਮਾਸ਼ੀ ਕਰਦਾ ਸੀ ਕਿਉਂਕਿ ਦੋਸ਼ੀ ਵੀ ਇਲਾਕੇ ਵਿੱਚ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਉਸ ਦਾ ਕਤਲ ਕਰ ਦਿੱਤਾ | ਜਮਾਲਪੁਰ ਦੇ ਰਾਮ ਨਗਰ ਦਾ ਰਹਿਣ ਵਾਲਾ ਪ੍ਰਦੀਪ ਕੁਮਾਰ ਬਿੱਲਾ ਅਕਤੂਬਰ ਦੇ ਇੱਕ ਕਤਲ ਕੇਸ ਵਿੱਚ ਪੁਲਿਸ ਨੂੰ ਲੋੜੀਂਦਾ ਸੀ ਕਿਉਂਕਿ ਉਸਨੇ ਜਮਾਲਪੁਰ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ | 21 ਜਨਵਰੀ ਨੂੰ, ਉਸਨੂੰ ਜਮਾਲਪੁਰ ਦੇ ਇੱਕ ਪਾਰਕ ਵਿੱਚ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ | ਜਮਾਲਪੁਰ ਥਾਣੇ ਦੇ ਐਸਐਚਓ ਸਬ ਇੰਸਪੈਕਟਰ ਦਲਵੀਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਨੇ ਪਰਦੀਪ ਬਿੱਲਾ ਦੇ ਕਤਲ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦੋਂ ਕਿ ਦੋ ਮੁਲਜ਼ਮ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਐਸਆਈ ਨੇ ਅੱਗੇ ਕਿਹਾ ਕਿ ਜਿਨ੍ਹਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਉਹਨਾਂ ਵਿੱਚ- ਸਾਹਿਲ ਰਾਜਪੂਤ, ਅਜੈ ਗੋਸਵਾਮੀ, ਫੈਜੀ ਅਤੇ ਹੇਮੰਤ ਮਿਸ਼ਰਾ | ਸ਼ਾਮਿਲ ਹਨ ਉਹਨਾਂ ਦੱਸਿਆ ਕਿ ਇਹ ਮਾਮਲਾ ਦੋਸ਼ੀ ਅਤੇ ਮਿ੍ਤਕਾਂ ਦੇ ਇਲਾਕੇ ਵਿੱਚ ਆਪਣੀ ਸਰਦਾਰੀ ਕਾਇਮ ਕਰਨ ਨੂੰ ਲੈ ਕੇ ਸੀ ਜਿਸ ਕਾਰਨ ਦੋਸ਼ੀ ਮਿ੍ਤਕ ਨਾਲ ਰੰਜਿਸ਼ ਰੱਖਦੇ ਸਨ | ਬਿੱਲ ਇੱਕ ਅਪਰਾਧੀ ਸੀ ਅਤੇ ਉਸ 'ਤੇ ਲਗਭਗ ਸੱਤ ਐਫਆਈਆਰ ਦਰਜ ਸਨ | ਦੋਸ਼ੀ ਵੀ ਉਸੇ ਇਲਾਕੇ ਦੇ ਹਨ ਅਤੇ ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ |