28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਸ਼ਿਮਲਾਪੁਰੀ ਵਿਖੇ ਸ਼ਰਧਾ ਨਾਲ ਮਨਾਇਆ

ਲੁਧਿਆਣਾ, 28 ਸਤੰਬਰ (ਜਤਿੰਦਰ ਭੰਬੀ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 130ਵਾਂ ਜਨਮ ਦਿਹਾੜਾ ਲਖਵੀਰ ਸਿੰਘ ਸੰਧੂ ਦੀ ਅਗਵਾਈ ਹੇਠ ਮਠਾੜੂ ਚੌਕ ਸ਼ਿਮਲਾਪੁਰੀ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਕੇ ਮਨਾਇਆ। ਇਸ ਮੌਕੇ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ।

Ad Position 21
No active advertisement
ਅਜੀਤ ਡੈਸਕ 29-09-2026
ਲੁਧਿਆਣਾ, 28 ਸਤੰਬਰ (ਜਤਿੰਦਰ ਭੰਬੀ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 130ਵਾਂ ਜਨਮ ਦਿਹਾੜਾ ਲਖਵੀਰ ਸਿੰਘ ਸੰਧੂ ਦੀ ਅਗਵਾਈ ਹੇਠ ਮਠਾੜੂ ਚੌਕ ਸ਼ਿਮਲਾਪੁਰੀ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਕੇ ਮਨਾਇਆ। ਇਸ ਮੌਕੇ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਨਿਡਰਤਾ ਦੇਸ਼, ਪ੍ਰੇਮ, ਵਿਚਾਰਧਾਰਾ ਤੇ ਕੁਰਬਾਨੀ ਅੱਜ ਵੀ ਨੌਜਵਾਨ ਪੀੜੀ ਲਈ ਪ੍ਰੇਰਨਾ ਦਾ ਸਰੋਤ ਹਨ। ਸਮਾਗਮ ਦੌਰਾਨ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਵੀ ਯਾਦ ਕੀਤਾ। ਇਸ ਸਮੇਂ ਸ਼ਹੀਦ ਭਗਤ ਸਿੰਘ ਯੂਥ ਫੈਡਰੇਸ਼ਨ ਦੇ ਲੰਮਾ ਸਮਾਂ ਸਰਪ੍ਰਸਤ ਰਹੇ ਤੇ ਮੁਹੱਲੇ ਦੇ ਮੈਂਬਰ ਰਾਜਪਾਲ ਸਿੰਘ ਰਾਜਾ ਦੇ ਬੇਵਕਤੀ ਅਕਾਲ ਚਲਾਣੇ ’ਤੇ ਸੁਖਵਿੰਦਰ ਸੁੱਖੀ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਵਲੋਂ ਫੈਡਰੇਸ਼ਨ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਫੈਡਰੇਸ਼ਨ ਦੇ ਸਮੂਹ ਮੈਂਬਰਾਂ ਵਲੋਂ ਦੋ ਮਿੰਟ ਦਾ ਮੋਨ ਰੱਖ ਕਿ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਜਸਪ੍ਰੀਤ ਸਿੰਘ ਛਾਬੜਾ, ਬਲਵਿੰਦਰ ਸਿੰਘ ਬਿੱਟੂ, ਬਲਦੇਵ ਪ੍ਰਧਾਨ, ਦਵਿੰਦਰ ਅਰੋੜਾ, ਨਿਸ਼ਾਨ ਸਿੰਘ, ਗੁਰਮੇਲ ਸਿੰਘ ਨੀਟਾ, ਅਮਨਜੀਤ ਸਿੰਘ ਰਾਜਾ, ਜਸਵਿੰਦਰ ਸਿੰਘ, ਬਿੱਲਾ, ਮਨਮੋਹਣਜੀਤ ਬੈਨੀਪਾਲ, ਅਮਰਿੰਦਰ ਸਿੰਘ ਰੋਮੀ, ਪਵਨ ਪੰਮਾ, ਜ਼ੋਰਾਵਰ ਸਿੰਘ ਬਾਬਾ, ਪਰਵਿੰਦਰ ਸਿੰਘ ਸੁਦੇਸ਼ ਅਤਰੀ, ਲਖਵਿੰਦਰ ਸਿੰਘ ਘੁੰਮਣ, ਸ਼ਿੰਦਰਪਾਲ ਸਿੰਘ ਬਾਬਾ, ਲਖਵਿੰਦਰ ਸਿੰਘ ਲੱਕੀ, ਕੁਲਦੀਪ ਸਿੰਘ, ਰਜਿੰਦਰ ਲੱਕੀ, ਮਨਪ੍ਰੀਤ ਸਿੰਘ ਰਿੰਕੂ, ਗੁਲਜ਼ਾਰ ਸਿੰਘ, ਹਰਮਿੰਦਰ ਹੀਰਾ, ਮਨਿੰਦਰ ਸਿੰਘ ਰੋਬਿਨ, ਗੈਰੀ ਚੌਹਾਨ, ਰੋਹਿਤ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਵਿਖੇ ਗੁਰਮਤਿ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਜਮਾਲਪੁਰ ਕਾਲੋਨੀ ਵਿਖੇ ਹੋ ਰਹੇ ਵਿਸ਼ਾਲ ਸਮਾਗਮ ਦੀਆਂ ਤਿਆਰੀਆਂ ਮੁਕੰਮਲ
Ad Position 24