29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਮਾਜ ਸੇਵਕ ਬੇਦੀ ਪਰਿਵਾਰ ਵਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਜਥੇ. ਛੋਟੇਪੁਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 23-02-2026
ਕਲਾਨੌਰ, 22 ਫਰਵਰੀ (ਪੁਰੇਵਾਲ)-ਸਥਾਨਕ ਕਸਬਾ ਵਾਸੀ ਮਰਹੂਮ ਡਾ. ਭਾਗ ਮੱਲ ਬੇਦੀ, ਮਰਹੂਮ ਡਾ. ਲਾਭ ਸਿੰਘ ਬੇਦੀ ਦੀ ਯਾਦ 'ਚ ਸਮਾਜ ਸੇਵਕ ਬੇਦੀ ਪਰਿਵਾਰ ਡਾ. ਵਰਿੰਦਰ ਸਿੰਘ ਬੇਦੀ, ਮਨਮੋਹਨ ਸਿੰਘ ਬੇਦੀ ਵਲੋਂ ਧਾਰਮਿਕ ਸਮਾਗਮ ਕੀਤਾ ਗਿਆ | ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਭਾਈ ਰਜਵੰਤ ਸਿੰਘ ਖਾਲਸਾ, ਭਾਈ ਗੁਰਸ਼ਰਨਜੀਤ ਸਿੰਘ, ਭਾਈ ਗੁਰਮੁੱਖ ਸਿੰਘ ਦੇ ਜਥੇ ਵਲੋਂ ਨਿਰੋਲ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਦੀ ਬਾਣੀ ਪੜ੍ਹਨ ਅਤੇ ਗੁਰੂ ਦੀ ਉਸਤਤ ਕਰਨ ਦੀ ਅਪੀਲ ਕੀਤੀ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਸੁੱਚਾ ਸਿੰਘ ਛੋਟੇਪੁਰ ਸਾ. ਮੰਤਰੀ ਪੰਜਾਬ ਤੋਂ ਇਲਾਵਾ ਗ੍ਰੰਥੀ ਭਾਈ ਗੁਰਦੇਵ ਸਿੰਘ, ਰਾਗੀ ਜਥੇ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਸਰਬੱਤ ਦੇ ਭਲੇ ਲਈ ਅਰਦਾਸ ਉਪਰੰਤ ਲੰਗਰ ਲਗਾਏ ਗਏ | ਇਸ ਮੌਕੇ 'ਤੇ ਡਾ. ਪਲਵਿੰਦਰ ਸਿੰਘ ਦਿਓਲ, ਸਰਪੰਚ ਬਲਜੀਤ ਕੌਰ, ਪ੍ਰਧਾਨ ਅਮਰਜੀਤ ਖੁੱਲਰ, ਵਿਜੇ ਕੁਮਾਰ ਸੇਠੀ, ਪਿ੍ੰ. ਰਾਮ ਸਿੰਘ ਠਾਕੁਰ, ਨਿਰਮਲ ਪ੍ਰਧਾਨ, ਕੇਵਲ ਕਿ੍ਸ਼ਨ ਸ਼ਰਮਾ, ਇੰਦਰ ਸਿੰਘ ਦਿਓਲ, ਸੁਖਵੰਤ ਸਿੰਘ, ਅਜੇ ਕੁਮਾਰ ਜੋਸ਼ੀ, ਨਰੇਸ਼ ਕੁਮਾਰ ਜੋਸ਼ੀ, ਮਨਦੀਪ ਕੁਮਾਰ ਕੋਹਲੀ, ਅਸ਼ੋਕ ਕੋਹਲੀ, ਗੁਰਬਖਸ਼ ਰਾਏ ਵੋਹਰਾ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਅਮਰਜੀਤ ਕੁਮਾਰ ਵਰਮਾ, ਨਰੇਸ਼ ਚੰਦਰ ਵਰਮਾ, ਸੋਨੂੰ ਵਰਮਾ, ਦਲਜੀਤ ਸਿੰਘ ਸੱਭਰਵਾਲ, ਸੋਨੂੰ ਸ਼ਰਮਾ, ਅਸ਼ਵਨੀ ਕੁਮਾਰ, ਪੰਕਜ ਜੋਸ਼ੀ, ਗੀਤਾਂਜਲੀ ਬੇਦੀ ਸੀ.ਐਸ., ਦਾਨਿਸ਼ ਬੇਦੀ ਸੀ.ਏ., ਜੀਵਨ ਸ਼ਰਮਾ, ਰਵਿੰਦਰ ਕਪੂਰ, ਸੰਜੀਵ ਕੋਹਲੀ, ਜਾਨੂੰ ਬੇਦੀ, ਕੁਲਦੀਪ ਸ਼ਰਮਾ, ਸ਼ੁਰੇਸ਼ ਸ਼ਰਮਾ, ਲਾਡੀ ਭਿੰਡਰ, ਗੁਰਦੀਪ ਸਿੰਘ ਪਨਸੋਤਰਾ, ਹਰਦਿਆਲ ਸਿੰਘ ਮਠਾਰੂ, ਬਲਵਿੰਦਰ ਸਿੰਘ ਮਠਾਰੂ, ਗੌਰਵ ਅਰੋੜਾ, ਸੰਜੇ ਅਰੋੜਾ, ਮਾਨਿਕ ਅਰੋੜਾ, ਰਾਘਵ ਅਰੋੜਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਰਹੀਆਂ |
Ad Position 22
No active advertisement
ਪਿਛਲੀ ਖ਼ਬਰ ਭਾਈ ਜੁਗਰਾਜ ਸਿੰਘ ਲਾਲਾਨੰਗਲ ਵਲੋਂ ਸ਼ੋਭਾ ਯਾਤਰਾ ਦਾ ਸਵਾਗਤ ਅਗਲੀ ਖ਼ਬਰ ਸ਼ਹੀਦ ਭਾਈ ਪ੍ਰਦੀਪ ਸਿੰਘ ਖ਼ਾਲਸਾ ਦੀ ਬਰਸੀ ਮਨਾਈ
Ad Position 24