ਕਾਦੀਆਂ, 22 ਫਰਵਰੀ (ਕੁਲਵਿੰਦਰ ਸਿੰਘ)-ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਕਾਦੀਆਂ ਵਲੋਂ ਪ੍ਰੋਜੈਕਟ ਅੰਮਿ੍ਤ ਸਵੱਛ ਜਲ ਸਵੱਛ ਮਨ ਤਹਿਤ ਸਾਫ਼-ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ | ਇਹ ਅਭਿਆਨ ਬਾਬਾ ਹਰਦੇਵ ਸਿੰਘ ਮਹਾਰਾਜ ਦੇ ਜਨਮ ਦਿਨ ਮਨਾਉਂਦੇ ਹੋਏ ਪੂਰੇ ਵਿਸ਼ਵ ਵਿਚ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੇ ਹੁਕਮ ਤੇ ਸੰਤ ਨਿਰੰਕਾਰੀ ਮਿਸ਼ਨ ਸੇਵਾ ਦਲ ਵਲੋਂ ਆਰੰਭ ਕੀਤਾ ਗਿਆ ਹੈ | ਇਸੇ ਤਹਿਤ ਅੱਜ ਕਾਦੀਆਂ ਤੇ ਕਾਹਨੂੰਵਾਨ ਵਿਚ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ | ਕਾਹਨੂੰਵਾਨ ਵਿਖੇ ਬ੍ਰਾਂਚ ਮੁਖੀ ਸੇਵਾਦਾਰ ਨਰੇਸ਼ ਕੁਮਾਰ ਅਤੇ ਕਾਦੀਆਂ ਵਿਖੇ ਮੁੱਖ ਸੇਵਾਦਾਰ ਭਾਈ ਸੀਤਲ ਸਿੰਘ ਤੇ ਸੰਚਾਲਕ ਸੁਖਦੇਵ ਰਾਜ ਅਤੇ ਭੈਣ ਪ੍ਰੀਤੀ ਸੰਚਾਲਿਕਾ ਕਾਦੀਆਂ ਅਤੇ ਸਮੂਹ ਸਾਧ ਸੰਗਤ ਤੇ ਸੰਤ ਨਿਰੰਕਾਰੀ ਸੇਵਾ ਦਲ ਦੇ ਸਹਿਯੋਗ ਨਾਲ ਆਰੰਭ ਕੀਤਾ ਗਿਆ | ਸਾਫ਼- ਸਫ਼ਾਈ ਅਭਿਆਨ ਤਹਿਤ ਸੇਵਾ ਦਲ ਵਲੋਂ ਸਿਵਲ ਹਸਪਤਾਲ ਕਾਦੀਆਂ ਅਤੇ ਇਸ ਦੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਕੀਤੀ ਗਈ | ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਕਾਦੀਆਂ ਦੇ ਮੁੱਖ ਸੇਵਾਦਾਰ ਤੇ ਸੰਚਾਲਕਾਂ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਨੇ ਵਾਤਾਵਰਣ ਸ਼ੁੱਧ ਰੱਖਣ ਅਤੇ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦਾ ਸੰਕਲਪ ਲੈ ਪੂਰੇ ਵਿਸ਼ਵ ਵਿਚ ਪ੍ਰੋਜੈਕਟ ਅੰਮਿ੍ਤ ਸਵੱਛ ਜਲ ਸਵੱਛ ਮਨ ਮਿਸ਼ਨ ਸ਼ੁਰੂ ਕੀਤਾ ਹੈ, ਉਸ ਤਹਿਤ ਕਾਦੀਆਂ ਵਿਖੇ ਵੀ ਕਾਰਜ ਕੀਤਾ ਜਾ ਰਿਹਾ |