ਊਧਨਵਾਲ, 22 ਫਰਵਰੀ (ਪਰਗਟ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਪੂਰੇ ਪੰਜਾਬ ਦੇ ਹਰੇਕ ਹਲਕੇ ਵਿਚ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਵਲੋਂ 27 ਮਾਰਚ ਨੂੰ ਕਰਵਾਈ ਜਾ ਰਹੀ ਰੈਲੀ ਸਬੰਧੀ ਪਿੰਡ ਕੰਡੀਲਾ 'ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਮੀਟਿੰਗ ਦੌਰਾਨ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੂਰੇ ਪੰਜਾਬ ਵਿਚ ਮੌਜ਼ੂਦਾ ਸਰਕਾਰ ਦੀਆਂ ਨਕਾਮੀਆਂ ਨੂੰ ਲੋਕਾਂ ਸਾਹਮਣੇ ਲਿਆ ਕੇ ਦੱਸ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ | ਬੀਬੀਆਂ-ਭੈਣਾਂ ਇਕ ਹਜ਼ਾਰ ਰੁਪਏ ਨੂੰ ਉਡੀਕੀ ਜਾ ਰਹੀਆਂ ਹਨ | ਇਸ ਨਿਕੰਮੀ ਸਰਕਾਰ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ | ਪੰਜਾਬ ਨੂੰ ਬਚਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੋਕਾਂ ਨੂੰ 2027 ਵਿਚ ਇਸ ਸਰਕਾਰ ਨੂੰ ਚਲਦਾ ਕਰਨ ਲਈ ਪੰਥਕ ਸੋਚ ਵਾਲੀ ਸਰਕਾਰ ਬਣਾਉਣ ਲਈ ਹਰੇਕ ਹਲਕੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਇਸ ਮੌਕੇ ਹਲਕਾ ਇੰਚਾਰਜ ਰਾਜਨਬੀਰ ਸਿੰਘ, ਕੈਪਟਨ ਕੁਲਵਿੰਦਰ ਸਿੰਘ ਜਰਨਲ ਸਕੱਤਰ ਐੱਸ.ਸੀ. ਵਿੰਗ ਪੰਜਾਬ, ਭੁਪਿੰਦਰ ਸਿੰਘ ਭਗਤੂਪੁਰ, ਸਿਕੰਦਰ ਸਿੰਘ ਭਗਤੂਪੁਰ, ਤਰਸੇਮ ਸਿੰਘ ਕੰਡੀਲਾ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |