ਧਾਰੀਵਾਲ, 22 ਫਰਵਰੀ (ਜੇਮਸ ਨਾਹਰ)-ਸਾਲਵੇਸ਼ਨ ਆਰਮੀ ਮੈਕਰੋਬਰਟ ਮਿਸ਼ਨ ਹਸਪਤਾਲ ਧਾਰੀਵਾਲ ਵਿਖੇ ਪ੍ਰਬੰਧਕ ਮੇਜਰ ਥਾਮਸਨ ਸਾਦਿਕ ਦੀ ਅਗਵਾਈ ਹੇਠ ਸ਼ਾਲਵੇਸ਼ਨ ਆਰਮੀ ਮਿਸ਼ਨ ਦੇ 100 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਪ੍ਰੋਗਰਾਮ ਧੂਮ-ਧਾਮ ਨਾਲ ਕਰਵਾਇਆ ਗਿਆ, ਜਿਸ ਵਿਚ ਦਿੱਲੀ ਹੈਡਕੁਆਟਰ ਤੋਂ ਸ੍ਰੀ ਟੀ.ਸੀ., ਮੈਸੀ ਐਂਡ ਸੰਜ਼ ਫਾਊਾਡੇਸ਼ਨ ਦੇ ਯੂ.ਐੱਸ.ਏ. ਤੋਂ ਚੇਅਰਮੈਨ ਸੁਰਿੰਦਰ ਮੈਸੀ, ਬਾਲਾ ਮੈਸੀ, ਬੋਬੀ ਮੈਸੀ ਤੇ ਪਾਸਟਰ ਵਿਲਸਨ ਯੂ.ਐੱਸ.ਏ. ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਦੌਰਾਨ ਕਿ੍ਸਚਨ ਨੈਸ਼ਨਲ ਫਰੰਟ ਦੇ ਸੂਬਾ ਯੂਥ ਪ੍ਰਧਾਨ ਬੱਬਾ ਗਿੱਲ ਨੂੰ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰ ਸੁਭਾਸ਼ ਲਾਜਰਸ, ਮੇਜਰ ਲਵਲੀ, ਪਿ੍ੰਸੀਪਲ ਸਲੋਮੀ ਪੈਟਰਿਕ, ਮੀਨੂ ਪੋਲ, ਮੇਜਰ ਪ੍ਰੇਮ, ਡਾਕਟਰ ਪੂਰਬਾ, ਡਾ. ਦਮਨ, ਡੈਨੀਅਲ ਮਸੀਹ, ਮੇਜਰ ਸਰਿਲ, ਮੇਜਰ ਵਿਜੇ ਤੋਂ ਇਲਾਵਾ ਹਸਪਤਾਲ ਦਾ ਸਮੂਹ ਸਟਾਫ਼ ਅਤੇ ਮੈਡੀਕਲ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |