29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪੰਜਾਬ ਸਰਕਾਰ ਅੱਜ ਦੀ ਮੀਟਿੰਗ ਵਿਚ ਪੈਨਸ਼ਨਰਾਂ ਦੇ ਬਕਾਏ ਜਾਰੀ ਕਰੇ-ਸੁਰਿੰਦਰ ਪੱਪੂ

Ad Position 21
No active advertisement
ਅਜੀਤ ਡੈਸਕ 23-02-2026
ਗੁਰਦਾਸਪੁਰ, 22 ਫਰਵਰੀ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਕੋ ਦੇ ਪੈਨਸ਼ਨਰ ਐੱਸੋਸੀਏਸ਼ਨ (ਰਜਿ:) ਨੰਬਰ-56 ਦੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਅਤੇ ਟੀ.ਐੱਸ.ਯੂ. ਪੰਜਾਬ ਦੇ ਸਾਬਕਾ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦਾ ਲਗਪਗ 4 ਸਾਲ ਦਾ ਸਮਾਂ ਬਤੀਤ ਹੋ ਚੁੱਕਾ ਹੈ | ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ, ਜੋ ਵਫਾ ਨਹੀਂ ਹੋਏ | ਸ੍ਰੀ ਪੱਪੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਨਸ਼ਨਰਾਂ ਦੇ ਰਹਿੰਦੇ ਬਕਾਏ 16 ਫੀਸਦੀ ਡੀ.ਏ. ਉਸ ਦਾ ਪਿਛਲਾ ਬਕਾਇਆ, ਬੰਦ ਕੀਤੇ ਭੱਤੇ ਅਤੇ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੰੂ 2.59 ਗੁਣਾਂਕ ਨਾਲ ਪੈਨਸ਼ਨ ਲਾਗੂ ਕਰਕੇ ਉਸ ਦਾ ਪਿਛਲਾ ਬਕਾਇਆ ਦਿੱਤਾ ਜਾਵੇ, ਪੈਨਸ਼ਨਰਾਂ ਨੰੂ ਵੀ ਬਿਜਲੀ ਰਿਆਇਤ ਅੱਜ ਦੀ ਹੋਣ ਵਾਲੀ ਪੰਜਾਬ ਦੀ ਕੈਬਨਿਟ ਮੀਟਿੰਗ ਵਿਚ ਜਾਰੀ ਕੀਤੇ ਜਾਣ ਤਾਂ ਜੋ ਪੈਨਸ਼ਨਰਾਂ ਅੰਦਰ ਪੰਜਾਬ ਸਰਕਾਰ ਖਿਲਾਫ਼ ਪਾਇਆ ਜਾ ਰਿਹਾ ਰੋਸ ਦੂਰ ਹੋ ਸਕੇ | ਇਸ ਸਮੇਂ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਦੂਲਾ ਨੰਗਲ, ਸੰਤੋਖ ਸਿੰਘ, ਸੁਖਵਿੰਦਰ ਸਿੰਘ ਗਿੱਲ, ਤੀਰਥ ਸਿੰਘ ਵਿਰਦੀ, ਰਮੇਸ਼ ਸ਼ਰਮਾ, ਜੋਗਿੰਦਰ ਸਿੰਘ ਰੰਧਾਵਾ, ਸੂਬਾ ਆਗੂ ਬਾਬਾ ਦਰਸ਼ਨ ਸਿੰਘ, ਰਣਬੀਰ ਸਿੰਘ, ਸਾ: ਇੰਜੀ: ਮਨੀ ਸਿੰਘ, ਸਾ: ਇੰਜੀ: ਮਲਕੀਤ ਸਿੰਘ, ਸਾ: ਇੰਜੀ: ਸਰਵਣ ਸਿੰਘ, ਸਾ: ਇੰਜੀ: ਬਲਦੇਵ ਸਿੰਘ, ਸੁਖਵਿੰਦਰ ਸਿੰਘ, ਰਘਬੀਰ ਸਿੰਘ, ਬਲਜੀਤ ਸਿੰਘ ਰੰਧਾਵਾ, ਰਜਿੰਦਰ ਸ਼ਰਮਾ, ਬਲਕਾਰ ਸਿੰਘ, ਸੁਖਜੀਤ ਸਿੰਘ, ਦਰਸ਼ਨ ਲਾਲ, ਦਰਸ਼ਨ ਸਿੰਘ ਬਾਜਵਾ ਅਤੇ ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸਾਲਵੇਸ਼ਨ ਆਰਮੀ ਮੈਕਰੋਬਰਟ ਮਿਸ਼ਨ ਹਸਪਤਾਲ ਵਿਖੇ 100 ਸਾਲਾ ਧੂਮ-ਧਾਮ ਨਾਲ ਮਨਾਇਆ
Ad Position 24