ਧਾਰੀਵਾਲ, 22 ਫਰਵਰੀ (ਸਵਰਨ ਸਿੰਘ)-ਸਥਾਨਿਕ ਸਾਹਿਬਜਾਦਾ ਜ਼ੋਰਾਵਰ ਸਿੰਘ, ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਵਿਖੇ (ਪਿ੍ੰਸੀਪਲ) ਡਾ: ਗਗਨਜੀਤ ਕੌਰ ਦੀ ਰਹਿਨੁਮਾਈ ਹੇਠ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਹੋਈ, ਜਿਸ 'ਚ ਵਿਦਿਆਰਥੀਆਂ ਵਲੋਂ ਕਵਿਤਾਵਾਂ ਲੋਕ ਗੀਤ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖਡਾਈਆਂ ਗਈਆਂ | ਜੱਜਾਂ ਦੀ ਭੂਮਿਕਾ ਮੈਡਮ ਰਜਿੰਦਰ ਕੌਰ, ਮੈਡਮ ਨੀਲਮ ਸਰਮਾ ਤੇ ਮੈਡਮ ਕੁਲਵਿੰਦਰ ਕੌਰ ਨੇ ਨਿਭਾਈ, ਜਿਸ 'ਚ ਉਨ੍ਹਾਂ ਵਲੋਂ ਸਟੂਡੈਂਟ ਆਫ ਦਾ ਯੀਅਰ ਗੁਰਲੀਨ ਕੌਰ ਤੇ ਸਿਧਾਂਸੂ ਮਿਸ, ਫੇਅਰਵੈਲ ਜਸਨਪ੍ਰੀਤ ਕੌਰ, ਮਿਸਟਰ ਫੇਅਰ ਵੈਲ ਰੋਹਿਤਪ੍ਰੀਤ ਸਿੰਘ, ਮਿਸ ਚਾਰਮਿੰਗ ਪਲਕ, ਬਿਊਟੀਫੁਲ ਅਟਾਇਰ ਸ਼ਹਿਜਪ੍ਰੀਤ ਕੌਰ, ਬੈਸਟ ਪਰਸਨੈਲਿਟੀ ਅੰਮਿ੍ਤਪਾਲ ਸਿੰਘ, ਬਿਊਟੀਫੁਲ ਹੇਅਰ ਮਨਜੀਤ ਕੌਰ, ਬੈਸਟ ਟਰਬਨ ਪ੍ਰਭਜੀਤ ਸਿੰਘ, ਮੋਸਟ ਪੰਕਚੁਅਲ ਚਰਨਜੀਤ ਕੌਰ ਤੇ ਪੰਕਜ ਭਗਤ, ਬੈਸਟ ਵਲੰਟੀਅਰ ਜੈਸਮੀਨ ਤੇ ਕੁੰਵਰਜੀਤ ਡਿਗਰਾ, ਹੈਡਬੁਆਏ ਸਾਹਿਬਦੀਪ ਸਿੰਘ, ਹੈੱਡ ਗਰਲ ਰੀਆ ਰਹੇ | ਇਸ ਮੌਕ ਪਿ੍ੰਸੀਪਲ ਡਾ. ਗਗਨਜੀਤ ਕੌਰ ਵਲੋਂ ਬੱਚਿਆਂ ਨੂੰ ਆਉਣ ਵਾਲੇ ਇਮਤਿਹਾਨਾਂ ਦੇ ਉਜਵਲ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ | ਇਸ ਸਮੇਂ ਸਮੂਹ ਸਟਾਫ ਵੀ ਹਾਜ਼ਰ ਸੀ |