ਬਟਾਲਾ, 22 ਫਰਵਰੀ (ਹਰਦੇਵ ਸਿੰਘ ਸੰਧੂ)-ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬਾ ਸਰਬਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਾਊਸਿੰਗ ਬੋਰਡ ਕਾਲੋਨੀ ਅਰਬਨ ਅਸਟੇਟ ਬਟਾਲਾ ਦੇ ਉਪਰਾਲੇ ਸਦਕਾ ਗੁਰਦੁਆਰਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਮੂਹਿਕ ਰੂਪ ਵਿਚ ਕੀਤੇ ਗਏ, ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅੰਤਰਰਾਸ਼ਟਰੀ ਸੰਸਥਾ ਬਟਾਲਾ, ਬੀਬੀ ਭਾਨੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਰਬਨ ਅਸਟੇਟ ਬਟਾਲਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿਸਟਰ, ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਟਰੱਸਟ ਬਟਾਲਾ ਦੇ ਸਮੂਹ ਮੈਂਬਰਾਂ ਅਤੇ ਇਲਾਕੇ ਦੀ ਸੰਗਤ ਵਲੋਂ ਸਮੂਹਿਕ ਰੂਪ ਵਿਚ ਪਾਠ ਕੀਤੇ ਗਏ | ਪਾਠ ਤੋਂ ਬਾਅਦ ਭਾਈ ਮਨਜੀਤ ਸਿੰਘ ਅੰਮਿ੍ਤਸਰ ਵਾਲਿਆਂ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ ਤੇ ਗੁਰਦੁਆਰਾ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਹੈੱਡ ਕਥਾਵਾਚਕ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਨੇ ਗੁਰਬਾਣੀ ਕਥਾ ਦੁਆਰਾ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਮਨਜੀਤ ਸਿੰਘ ਹੈਪੀ ਵਲੋਂ ਨਿਭਾਈ ਗਈ | ਭੋਗ ਉਪਰੰਤ ਬਾਬਾ ਸਰਬਜੀਤ ਸਿੰਘ ਨੇ ਆਏ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜਥੇਦਾਰ ਬਾਬਾ ਹਰੀ ਸਿੰਘ, ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ, ਬਾਬਾ ਕੁਲਵੰਤ ਸਿੰਘ ਲਖੋਰਾ, ਜਥੇਦਾਰ ਬਾਬਾ ਕਸ਼ਮੀਰ ਸਿੰਘ, ਜਥੇਦਾਰ ਮਨਪ੍ਰੀਤ ਸਿੰਘ ਖ਼ਾਲਸਾ, ਗਿਆਨੀ ਹਰਬੰਸ ਸਿੰਘ ਹੰਸਪਾਲ, ਪ੍ਰਧਾਨ ਰਜਿੰਦਰ ਸਿੰਘ ਪੱਦਮ, ਮਾ. ਜੋਗਿੰਦਰ ਸਿੰਘ ਅੱਚਲੀ ਗੇਟ, ਮਾ. ਪ੍ਰਵੀਨ ਸਿੰਘ, ਕੁਲਵੰਤ ਸਿੰਘ ਕੌਂਸਲਰ, ਸੁਖਦੇਵ ਸਿੰਘ ਬਾਜਵਾ ਕੌਂਸਲਰ, ਹਰਸਿਮਰਤ ਸਿੰਘ ਵਾਲੀਆ ਕੌਂਸਲਰ, ਸੁਖਦੇਵ ਸਿੰਘ ਬਾਜਵਾ ਕੌਂਸਲਰ, ਹਰਸਿਮਰਤ ਸਿੰਘ ਵਾਲੀਆ ਕੌਂਸਲਰ, ਬਾਵਾ ਸਿੰਘ ਸਕੱਤਰ, ਵਿਕਾਸ ਮਹਿਤਾ, ਠੇਕੇਦਾਰ ਗੁਰਬਚਨ ਸਿੰਘ ਸੱਗੂ, ਹਰਦਿਆਲ ਸਿੰਘ ਭਾਮ, ਟਹਿਲ ਸਿੰਘ ਸੰਧੂ, ਇੰਦਰ ਸਿੰਘ ਨਾਗਪਾਲ, ਮਨਜੀਤ ਸਿੰਘ ਹੈਪੀ, ਗੁਲਜਾਰ ਸਿੰਘ, ਬਚਨ ਸਿੰਘ, ਮਨਜੀਤ ਸਿੰਘ, ਬਲਕਾਰ ਸਿੰਘ, ਰਣਯੋਧ ਸਿੰਘ, ਡਾ. ਹਰਪਾਲ ਸਿੰਘ, ਡਾ. ਗੁਰਮੁੱਖ ਸਿੰਘ, ਡਾ. ਅਮਨਦੀਪ ਸਿੰਘ, ਡਾ. ਸੁਰਜੀਤ ਸਿੰਘ, ਡਾ. ਅਵਤਾਰ ਕੌਰ, ਬੀਬੀ ਕਸ਼ਮੀਰ ਕੌਰ, ਬੀਬੀ ਰੀਟਾ, ਅਮਰਜੀਤ ਕੌਰ, ਗੁਰਮੀਤ ਕੌਰ ਆਦਿ ਹਾਜ਼ਰ ਸਨ |