29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੂਬੇ ਦੀ ਵਿਗੜਦੀ ਕਾਨੂੰਨੀ ਵਿਵਸਥਾ ਭਵਿੱਖ ਲਈ ਵੱਡੀ ਚਿੰਤਾ-ਚੇਅ. ਫੱਤੂਪੁਰ

Ad Position 21
No active advertisement
ਅਜੀਤ ਡੈਸਕ 23-02-2026
ਕਲਾਨੌਰ, 22 ਫਰਵਰੀ (ਪੁਰੇਵਾਲ)-ਸੂਬੇ ਦੀ ਵਿਗੜਦੀ ਕਾਨੂੰਨੀ ਵਿਵਸਥਾ 'ਤੇ ਚਿੰਤਾ ਪ੍ਰਗਟ ਕਰਦਿਆਂ ਵਿਜੀਲੈਂਸ ਤੇ ਮੋਨੀਟਰਿੰਗ ਸੈੱਲ ਦੇ ਸਾਬਕਾ ਚੇਅਰਮੈਨ, ਸਾਬਕਾ ਡਾਇਰੈਕਟਰ ਕਿਰਤ ਕਮਿਸ਼ਨ ਪੰਜਾਬ ਤੇ ਸਕੱਤਰ ਯੂਥ ਕਾਂਗਰਸ ਕਮੇਟੀ ਮਨਿਓਰਟੀ ਵਿਭਾਗ ਪੰਜਾਬ ਸ. ਨਵਜੋਤ ਸਿੰਘ ਫੱਤੂਪੁਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀਮਤੀ ਅਨੀਤਾ ਕੁਮਾਰੀ ਨੇ ਕਿਹਾ ਕਿ ਸੂਬੇ 'ਚ ਜਦੋਂ ਤੋਂ ਆਮ ਆਦਮੀਂ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ, ਉਸ ਸਮੇਂ ਤੋਂ ਇਥੇ ਨਾ ਤਾਂ ਕੋਈ ਆਮ ਇਨਸਾਨ ਅਤੇ ਨਾ ਹੀ ਲੋਕਾਂ ਦੇ ਪਸੰਦੀਦਾ ਚਿਹਰੇ ਸੁਰੱਖਿਅਤ ਹਨ | ਆਗੂਆਂ ਕਿਹਾ ਕਿ 'ਆਪ' ਸਰਕਾਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਾਬੂ ਕਰਨ 'ਚ ਬੁਰੀ ਤਰ੍ਹਾਂ ਫੇਲ੍ਹ ਸਿੱਧ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਆਏ ਦਿਨ ਕਤਲ, ਫਿਰੌਤੀਆਂ ਅਤੇ ਗੈਂਗਵਾਰ ਦੀਆਂ ਘਟਨਾਵਾਂ ਆਮ ਜਿਹੀ ਗੱਲ ਹੋ ਗਈਆਂ ਹਨ ਅਤੇ ਸੂਬੇ 'ਚ ਕੋਈ ਵੀ ਵਿਅਕਤੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ, ਉਸ 'ਚ ਚਾਹੇ ਕੋਈ ਵਪਾਰੀ, ਛੋਟਾ ਦੁਕਾਨਦਾਰ ਜਾਂ ਰੇਹੜੀਵਾਲਾ ਹੋਵੇ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ 'ਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ, ਨੰਗਲ ਅੰਬੀਆਂ, ਬਲਾਚੌਰੀਆ ਕਤਲ ਕਾਂਡ ਅਤੇ ਵਿਆਹਾਂ 'ਚ ਮੁਹਤਬਰਾਂ ਦੇ ਕਤਲ ਦੀ ਜ਼ਿੰਮੇਵਾਰ ਸਿੱਧੇ ਰੂਪ 'ਚ 'ਆਪ' ਸਰਕਾਰ ਹੈ ਅਤੇ 'ਆਪ' ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ 'ਤੇ ਕਾਬੂ ਪਾਉਣ 'ਚ ਹੱਥ ਖੜੇ ਕਰ ਕੇ ਸੱਤਾ ਤੋਂ ਲਾਂਭੇ ਹੋ ਜਾਵੇ ਨਹੀਂ ਤਾਂ ਆਗਾਮੀ ਚੋਣਾਂ 'ਚ 'ਆਪ' ਨੂੰ ਇਨ੍ਹਾਂ ਹਲਾਤਾਂ ਦਾ ਖਮਿਆਜਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ | ਇਸ ਮੌਕੇ ਕੁਲਵਿੰਦਰ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ ਪ੍ਰਧਾਨ, ਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੂੰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੱਖਾਂ ਦੀ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਕਾਂਗਰਸ ਨੇ ਹਰ ਵਰਗ ਦੇ ਲੋਕਾਂ ਨੂੰ ਮਿਆਰੀ ਸਹੂਲਤਾਂ ਨਾਲ ਨਿਵਾਜ਼ਿਆ-ਸਰਪੰਚ ਮਹਿਤਾ
Ad Position 24