11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਹਰਚੋਵਾਲ ਤੋਂ ਭਾਮੜੀ ਪੁਲ ਤੱਕ ਸੜਕ ਬਣਨ ਦਾ ਕੰਮ ਸ਼ੁਰੂ <br/>

Ad Position 21
No active advertisement
ਹਰਚੋਵਾਲ ਤੋਂ ਭਾਮੜੀ ਤੱਕ ਸੜਕ ਨੂੰ ਬਣਾਉਂਦੇ ਹੋਏ ਸਰਕਾਰੀ ਕਰਮਚਾਰੀ | ਤਸਵੀਰ : ਢਿੱਲੋਂ <br/> 25-02-2026
ਹਰਚੋਵਾਲ, 24 ਫਰਵਰੀ (ਢਿੱਲੋਂ, ਭਾਮ)-ਹਰਚੋਵਾਲ ਤੋਂ ਪੁਲ ਭਾਮੜੀ ਤੱਕ ਪਏ 8 ਮਹੀਨਿਆਂ ਤੋਂ ਮੋਟੇ ਪੱਥਰ ਕਾਰਨ ਰੋਜ਼ ਜਾਣ ਵਾਲੇ ਰਾਹਗੀਰ, ਸਕੂਲਾਂ ਦੇ ਵਿਦਿਆਰਥੀ ਅਤੇ ਬੱਸਾਂ ਵਾਲੇ ਡਾਢੇ ਪ੍ਰੇਸ਼ਾਨ ਸਨ | ਹਰ ਰੋਜ਼ ਵੱਖ-ਵੱਖ ਜਥੇਬੰਦੀਆਂ ਵਲੋਂ ਮਹਿਕਮੇ ਨੂੰ ਜਾਗਰੂਕ ਕਰਨ ਲਈ ਰੋਸ ਧਰਨੇ ਦਿੱਤੇ | ਇਸ ਸਬੰਧੀ ਜਥੇਦਾਰ ਬਾਬਾ ਬਲਵਿੰਦਰ ਸਿੰਘ, ਜਥੇਦਾਰ ਬਾਬਾ ਦਲਬੀਰ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਰਾਜੂ ਅÏਲਖ, ਭਾਈ ਜਗਤਾਰ ਸਿੰਘ ਖਾਲਸਾ, ਸਾ. ਸਰਪੰਚ ਗੁਰਨੇਕ ਸਿੰਘ ਹਰਚੋਵਾਲ, ਭਾਈ ਸੁਖਬੀਰ ਸਿੰਘ ਹਰਚੋਵਾਲ, ਮਾਸਟਰ ਦਿਲਬਾਗ ਸਿੰਘ ਬਸਰਾਵਾਂ ਆਦਿ ਨੇ ਦੱਸਿਆ ਕਿ 2 ਮਾਰਚ ਨੂੰ ਆ ਰਹੇ ਸੰਗ ਦੇ ਰੂਪ ਵਿਚ ਸੰਗਤਾਂ ਲਈ ਜਿੱਥੇ ਹੋਰ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ, ਉਥੇ ਇਸ ਸੜਕ ਦੀ ਵੀ ਬਹੁਤ ਲੋੜ ਸੀ, ਕਿਉਂਕਿ ਸੰਗਤਾਂ ਨੇ ਪੈਦਲ ਜਾਣਾ ਸੀ ਅਤੇ ਬਹੁਤ ਮੋਟੇ ਪੱਥਰ ਪਏ ਹੋਣ ਕਾਰਨ ਸੰਗਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਸੀ | ਉਨ੍ਹਾਂ ਨੇ ਇਸ ਸੜਕ ਨੂੰ ਬਣਾਉਣ 'ਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦਾ ਵੀ ਧੰਨਵਾਦ ਵੀ ਕੀਤਾ, ਜਿਨਾਂ ਨੇ ਸੜਕ ਮਹਿਕਮੇ ਦੇ ਅਧਿਕਾਰੀਆਂ ਨੂੰ ਜਲਦੀ ਭੇਜ ਕੇ ਸੜਕ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਰਾਜਵਿੰਦਰ ਸਿੰਘ ਰਾਜਾ ਪ੍ਰਧਾਨ, ਜਥੇਦਾਰ ਬਖਸ਼ੀਸ਼ ਸਿੰਘ ਅਤੇ ਰਣਜੀਤ ਸਿੰਘ ਫ਼ੌਜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਬਰਾਮਦ ਕਰ ਕੇ ਪੁਲਿਸ ਨੇ ਵਿਅਕਤੀ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਿਸ ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ <br/>
Ad Position 24