11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੁਰਸਕਾਰ ਜਿੱਤੇ <br/>

Ad Position 21
No active advertisement
ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੰੂ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਤਸਵੀਰ: ਵਿਸ਼ਾਲ ਮੁੰਨਾ <br/> 25-02-2026
ਗੁਰਦਾਸਪੁਰ, 24 ਫਰਵਰੀ (ਪੰਕਜ ਸ਼ਰਮਾ)-ਇੰਟਰ-ਕਾਲਜ ਕਲਚਰ ਐਂਡ ਅਕਾਦਮਿਕ ਫੈਸਟਿੰਗ ਉਤਸਵ 2026 ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਦਾਸਪੁਰ ਵਿਖੇ ਆਯੋਜਿਤ ਕੀਤਾ ਗਿਆ ਸੀ | ਜਿਸ 'ਚ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਾਈਸ-ਚਾਂਸਲਰ ਡਾ: ਐਸ.ਕੇ ਮਿਸ਼ਰਾ ਦੀ ਦੂਰਦਰਸ਼ੀ ਅਗਵਾਈ ਹੇਠ ਕਈ ਪੁਰਸਕਾਰ ਜਿੱਤ ਕੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ | ਇਸ ਸਲਾਨਾ ਤਕਨੀਕੀ ਤੇ ਸੱਭਿਆਚਾਰਕ ਤਿਉਹਾਰ ਨੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਆਦਾਨ-ਪ੍ਰਦਾਨ, ਟੀਮ ਵਰਕ, ਪੇਸ਼ੇਵਰ ਹੁਨਰ ਤੇ ਤਕਨੀਕੀ ਤੇ ਸਮਾਜਿਕ ਹੁਨਰਾਂ ਦਾ ਅਭਿਆਸ ਕਰਨ ਲਈ ਸ਼ਾਨਦਾਰ ਪਲੇਟਫ਼ਾਰਮ ਪ੍ਰਦਾਨ ਕੀਤਾ | ਇਸ ਮੌਕੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਟੀਮ ਨੂੰ ਫ਼ੈਸ਼ਨ ਸ਼ੋਅ 'ਚ ਤੀਜਾ ਸਥਾਨ ਮਿਲਿਆ, ਅੰਕਿਤ ਨੇ ਰੰਗੋਲੀ ਵਿਚ ਦੂਜਾ ਸਥਾਨ ਤੇ ਹਰਮਨਦੀਪ ਕੌਰ ਨੇ ਪੋਸਟਰ ਮੇਕਿੰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਅੰਸ਼ ਮਹਾਜਨ ਨੇ ਕੋਲਾਜ ਮੇਕਿੰਗ ਵਿਚ ਪ੍ਰਸੰਸਾ ਪੁਰਸਕਾਰ ਤੇ ਸੋਲੋ ਸਿੰਗਿੰਗ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਵਾਈਸ ਚਾਂਸਲਰ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਤੇ ਸਮਰਪਣ ਦੀ ਸ਼ਲਾਘਾ ਕੀਤੀ | ਇਹ ਪ੍ਰਾਪਤੀਆਂ ਯੂਨੀਵਰਸਿਟੀ ਦੇ ਸਮੁੱਚੇ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ 2 ਜਵਾਨਾਂ ਦੀ ਗੋਲੀਆਂ ਲੱਗਣ ਨਾਲ ਹੋਈ ਭੇਦਭਰੀ ਹਾਲਤ 'ਚ ਮੌਤ ਮੰਦਭਾਗੀ ਘਟਨਾ-ਪਿ੍ੰ. ਸੁਲੱਖਣ ਸਿੰਘ <br/> ਅਗਲੀ ਖ਼ਬਰ ਹੈਰੋਇਨ ਬਰਾਮਦ ਕਰ ਕੇ ਪੁਲਿਸ ਨੇ ਵਿਅਕਤੀ ਨੂੰ ਕੀਤਾ ਗਿ੍ਫ਼ਤਾਰ
Ad Position 24