ਘੁਮਾਣ, 24 ਫਰਵਰੀ (ਬੰਮਰਾਹ)-ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਸਤਿਗੁਰੂ ਮਾਤਾ ਸੁਦੀਕਸ਼ਾ ਦੇ ਦਿਸ਼ਾ-ਨਿਰਦੇਸ਼ ਹੇਠ ਚਲਾਏ ਜਾ ਰਹੇ ਪ੍ਰਾਜੈਕਟ ਅੰਮਿ੍ਤ ਦੇ ਚੌਥੇ ਪੜ੍ਹਾਅ ਦੀ ਸ਼ੁਰਆਤ ਸੰਤ ਨਿਰੰਕਾਰੀ ਮੰਡਲ ਘੁਮਾਣ ਦੇ ਮੁਖੀ ਮਨੀਸ਼ਾ ਬਾਵਾ ਦੀ ਅਗਵਾਈ ਹੇਠ ਕਸਬਾ ਘੁਮਾਣ ਤੋਂ ਸ਼ੁਰੂਆਤ ਕੀਤੀ ਗਈ | ਇਸ ਸਫ਼ਾਈ ਅਭਿਆਨ ਦੌਰਾਨ ਘੁਮਾਣ ਦੇ ਸਮਸ਼ਾਨਘਾਟ, ਨਜ਼ਦੀਕੀ ਨਹਿਰੀ ਸੂਏ ਤੇ ਨੇੜਲੀਆਂ ਜਨਤਕ ਸਥਾਨਾਂ ਦੀ ਸਫ਼ਾਈ ਕੀਤੀ ਗਈ | ਇਸ ਮੌਕੇ ਮੰਡਲ ਮੁਖੀ ਮਨੀਸ਼ਾ ਬਾਵਾ ਨੇ ਦੱਸਿਆ ਕਿ ਪ੍ਰਾਜੈਕਟ ਅੰਮਿ੍ਤ ਦੀ ਪਹਿਲੇ ਪੜਾਅ ਸ਼ੁਰੂਆਤ 2023 ਵਿਚ ਕੀਤੀ ਗਈ ਸੀ | ਇਸ ਮੌਕੇ ਦਰਸ਼ਨ ਕੁਮਾਰ, ਅਨਿਲ ਕੁਮਾਰ, ਐੱਸ.ਪੀ. ਸਿੰਘ, ਪਰਮਪ੍ਰੀਤ ਸਿੰਘ, ਜਗੀਰ ਸਿੰਘ, ਗੁਰਪ੍ਰੀਤ ਸਿੰਘ, ਹਰਸਿਮਰਨ ਸਿੰਘ ਆਦਿ ਹਾਜ਼ਰ ਸਨ |