11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸੀ.ਆਰ.ਐਸ. ਵਲੋਂ ਚੱਕੀ ਦਰਿਆ ਦੇ ਬਣੇ ਨੈਰੋਗੇਜ ਪੁਲ ਦਾ ਨਿਰੀਖਣ <br/>

Ad Position 21
No active advertisement
ਚੱਕੀ ਦਰਿਆ 'ਤੇ ਬਣੇ ਪੁਲ ਦਾ ਨਿਰੀਖਣ ਕਰਦੇ ਹੋਏ ਸੀ.ਆਰ.ਐਸ. ਦਿਨੇਸ਼ ਚੰਦ ਦੇਸ਼ਵਾਲ | ਤਸਵੀਰ : ਵਿਨੋਦ <br/> 25-02-2026
ਪਠਾਨਕੋਟ, 24 ਫਰਵਰੀ (ਵਿਨੋਦ)-ਰੇਲਵੇ ਵਿਭਾਗ ਦੇ ਸੀ.ਆਰ.ਐਸ. ਦਿਨੇਸ਼ ਚੰਦ ਦੇਸ਼ਵਾਲ ਵਲੋਂ ਚੱਕੀ ਦਰਿਆ ਪਠਾਨਕੋਟ ਵਿਖੇ ਬਣੇ ਰੇਲਵੇ ਪੁਲ ਦਾ ਨਿਰੀਖਣ ਕੀਤਾ ਗਿਆ | ਗੱਲ ਦੱਸਣ ਯੋਗ ਹੈ ਕਿ 2022 ਵਿਚ ਚੱਕੀ ਦਰਿਆ 'ਚ ਆਏ ਹੜ੍ਹਾਂ ਦੇ ਚੱਲਦੇ ਪੁਲ ਟੁੱਟ ਗਿਆ ਸੀ, ਜਿੱਥੇ ਲੋਕਾਂ ਵਲੋਂ ਪੁਲ ਟੁੱਟਣ ਦਾ ਕਾਰਨ ਹੜ੍ਹ ਤੇ ਕਈਆਂ ਵਲੋਂ ਚੱਕੀ ਦਰਿਆ 'ਚ ਕੀਤੀ ਜਾ ਰਹੀ ਮਾਈਨਿੰਗ ਨੂੰ ਦੱਸਿਆ ਜਾ ਰਿਹਾ ਸੀ | ਪਿਛਲੇ ਚਾਰ ਸਾਲਾਂ ਤੋਂ ਪੁਲ ਟੁੱਟਣ ਦੇ ਚੱਲਦੇ ਹਿਮਾਚਲ ਤੇ ਪੰਜਾਬ ਦਾ ਰੇਲਵੇ ਸੰਪਰਕ ਖ਼ਤਮ ਹੋ ਗਿਆ ਸੀ | ਜਿਸ ਦੇ ਚੱਲਦੇ ਪਠਾਨਕੋਟ ਤੇ ਹਿਮਾਚਲ ਵਾਸੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਉਕਤ ਨੈਰੋਗੇਜ ਟਰੇਨ 'ਚ ਸਫ਼ਰ ਕਾਫ਼ੀ ਸਸਤਾ ਸੀ | ਜਿਸ ਦੇ ਚੱਲਦੇ ਪਠਾਨਕੋਟ ਤੇ ਹਿਮਾਚਲ ਦੇ ਕਈ ਵਪਾਰੀ ਇਸ ਟਰੇਨ ਦੇ ਸਫ਼ਰ ਦੇ ਚੱਲਦੇ ਆਪਣਾ ਵਪਾਰ ਵੀ ਕਰਦੇ ਸਨ | ਪਰ ਪਿਛਲੇ ਚਾਰ ਸਾਲ ਦੇ ਚੱਲਦੇ ਹਿਮਾਚਲ ਤੇ ਪਠਾਨਕੋਟ ਪੰਜਾਬ ਦੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਸੀ | ਰੇਲਵੇ ਵਿਭਾਗ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਚੱਕੀ ਦਰਿਆ ਉੱਪਰ ਰੇਲਵੇ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ, ਜੋ ਹੁਣ ਪੂਰਾ ਹੋ ਗਿਆ ਹੈ | ਟਰੇਨ ਸ਼ੁਰੂ ਕਰਨ ਤੋਂ ਪਹਿਲਾਂ ਇਹ ਰੇਲਵੇ ਵਿਭਾਗ ਦੇ ਸੀ.ਆਰ.ਐਸ. ਵਲੋਂ ਰੇਲਵੇ ਪੁਲ ਦਾ ਨਿਰੀਖਣ ਕੀਤਾ ਗਿਆ | ਹੁਣ ਉਮੀਦ ਹੈ ਕਿ ਰੇਲਵੇ ਵਲੋਂ ਨੈਰਗੋਜ ਟਰੇਨ ਪਠਾਨਕੋਟ ਤੋਂ ਜੋਗਿੰਦਰ ਨਗਰ ਜਲਦੀ ਹੀ ਸ਼ੁਰੂ ਹੋ ਜਾਵੇਗੀ | ਇਸ ਮੌਕੇ ਜੀ.ਐਮ. ਵਿਵੇਕ ਕੁਮਾਰ ਅਤੇ ਡੀ.ਆਰ.ਐਮ. ਸ਼ੁਭਮ ਸਿੰਘ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ 30 ਸਰਕਾਰੀ ਸਕੂਲਾਂ ਨੰੂ ਮੁਰੰਮਤ ਅਧੀਨ ਵੱਖ- ਵੱਖ ਕੰਮਾਂ ਲਈ 70 ਲੱਖ ਦੀ ਰਾਸ਼ੀ ਕੀਤੀ ਜਾਰੀ <br/> ਅਗਲੀ ਖ਼ਬਰ ਭਾਜਪਾ ਰਾਜ 'ਚ ਹੀ ਸੁਰੱਖਿਅਤ ਪੰਜਾਬ ਤੇ ਪੰਜਾਬੀਆਂ ਦਾ ਭਵਿੱਖ-ਸ਼ਿੰਦਾ
Ad Position 24