16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਦਫ਼ਤਰੀ ਕਰਮਚਾਰੀਆਂ 'ਤੇ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ ਮਾਰਨ ਦੀ ਨਿੰਦਾ

Ad Position 21
No active advertisement
ਅਜੀਤ ਡੈਸਕ 26-02-2026
ਗੁਰਦਾਸਪੁਰ, 25 ਫਰਵਰੀ (ਪੰਕਜ ਸ਼ਰਮਾ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ ਤੇ ਸੂਬਾਈ ਆਗੂ ਹਰਪ੍ਰੀਤ ਪਰਮਾਰ ਨੇ ਸਿੱਖਿਆ ਵਿਭਾਗ 'ਚ ਕੰਮ ਕਰਦੇ ਦਫ਼ਤਰੀ ਕਰਮਚਾਰੀ ਰੈਗੂਲਰ ਕਰਨ ਸਮੇਂ ਵੱਡੀ ਪੱਧਰ 'ਤੇ ਕੀਤੀ ਤਨਖ਼ਾਹ ਕਟੌਤੀ, ਲਗਭਗ 20 ਸਾਲ ਦੀ ਪਿਛਲੀ ਸੇਵਾ ਖ਼ਤਮ ਕਰਨ ਤੇ ਦੁਬਾਰਾ 3 ਸਾਲਾ ਦੇ ਪ੍ਰੋਬੇਸ਼ਨ ਸਮੇਂ 'ਚ ਲਿਆਉਣ ਆਦਿ ਮੰਗਾਂ ਨੰੂ ਲੈ ਕੇ ਡੀ.ਪੀ.ਆਈ (ਸੈ.) ਦਫ਼ਤਰ ਮੁਹਾਲੀ ਵਿਖੇ ਸ਼ਾਂਤਮਈ ਸੰਘਰਸ਼ ਕਰ ਰਹੇ ਦਫ਼ਤਰੀ ਕਰਮਚਾਰੀਆਂ 'ਤੇ ਲਾਠੀਚਾਰਜ ਕਰਨ, ਪਾਣੀਆਂ ਦੀਆਂ ਬੁਛਾੜਾਂ ਮਾਰਨ ਤੇ ਪੱਗਾਂ ਲਹਾਉਣ ਦੀ ਯੂਨੀਅਨ ਵਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਿਥੇ ਰੈਗੂਲਰ ਕਰਨ 'ਤੇ ਤਨਖ਼ਾਹਾਂ ਘੱਟ ਕਰ ਰਹੀ ਹੈ, ਉੱਥੇ ਹੱਕੀ ਮੰਗਾਂ ਪ੍ਰਤੀ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੰੂ ਕੁੱਟ ਵੀ ਰਹੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਪਿਛਲੀਆਂ ਸਰਕਾਰਾਂ ਨੰੂ ਮਾਤ ਪਾਉਂਦੇ ਹੋਏ ਚਾਰ ਸਾਲਾ ਵਿਚ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੰੂ ਭਾਰੀ ਵਿੱਤੀ ਸੱਟ ਮਾਰੀ ਹੈ | ਉਨ੍ਹਾਂ ਦਫ਼ਤਰੀ ਕਰਮਚਾਰੀਆਂ ਨੰੂ ਰੈਗੂਲਰ ਕਰਨ ਦੇ ਨਾਂਅ 'ਤੇ ਤਨਖ਼ਾਹ ਕਟੌਤੀ ਕਰਨ, 20 ਸਾਲਾ ਪਿਛਲੀ ਨੌਕਰੀ ਖਤਮ ਕਰਨ, 3 ਸਾਲਾ ਪ੍ਰੋਬੇਸ਼ਨ ਸਮਾਂ ਥੋਪਣ ਦੀ ਨਿੰਦਾ ਵੀ ਕੀਤੀ | ਉਨ੍ਹਾਂ ਯੂਨੀਅਨ ਵਲੋਂ ਮੰਗ ਕੀਤੀ ਕਿ ਲੰਭੇ ਸਮੇਂ ਤੋਂ ਸਿੱਖਿਆ ਵਿਭਾਗ ਵਿਚ ਸੇਵਾ ਕਰ ਰਹੇ ਕਰਮਚਾਰੀਆਂ 'ਤੇ ਜਬਰੀ ਥੋਪੀਆਂ ਸ਼ਰਤਾਂ ਖਤਮ ਕਰਕੇ ਉਨ੍ਹਾਂ ਦੀਆਂ ਮੌਜੂਦਾ ਤਨਖ਼ਾਹਾਂ ਸੁਰੱਖਿਅਤ ਕਰਦੇ ਹੋਏ ਛੇਵੇਂ ਤਨਖ਼ਾਹ ਕਮਿਸ਼ਨ ਦੇ ਸਕੇਲ ਦੇ ਕੇ ਪੂਰੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ | ਇਸ ਮੌਕੇ ਰਛਪਾਲ ਉਦੋਕੇ, ਗੁਰਵਿੰਦਰ ਸੈਣੀ, ਪ੍ਰਭਜੋਤ ਸਿੰਘ ਦੂਲਾ ਨੰਗਲ, ਰਜਿੰਦਰ ਕੁਮਾਰ, ਨਿਸ਼ਾਨ ਖ਼ਾਨਪੁਰ, ਰਜਿੰਦਰ ਸੈਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ.ਐਸ.ਐਮ ਕਾਲਜ ਵਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ
Ad Position 24