16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੜਕ ਕਿਨਾਰੇ ਖੜੇ੍ਹ ਵਿਅਕਤੀ ਦਾ ਮੋਟਰਸਾਈਕਲ ਤੇ ਮੋਬਾਈਲ ਲੈ ਕੇ ਨੌਜਵਾਨ ਫਰਾਰ

Ad Position 21
No active advertisement
ਅਜੀਤ ਡੈਸਕ 26-02-2026
ਬਟਾਲਾ, 25 ਫਰਵਰੀ (ਰਾਕੇਸ਼ ਰੇਖੀ)-ਆਪਣੇ ਕੰਮ ਤੋਂ ਛੁੱਟੀ ਕਰ ਕੇ ਘਰ ਜਾ ਰਿਹਾ ਵਿਅਕਤੀ ਰਾਹ ਵਿਚ ਪੇਸ਼ਾਬ ਲਈ ਰੁਕਿਆ, ਇਸੇ ਦੌਰਾਨ ਤਿੰਨ ਨੌਜਵਾਨ ਉਸ ਦਾ ਮੋਟਰਸਾਈਕਲ ਤੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ | ਥਾਣਾ ਸਦਰ ਦੇ ਏ.ਐਸ.ਆਈ. ਦਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਕੈਲੇ ਕਲਾਂ ਥਾਣਾ ਘੁਮਣ ਕਲਾਂ ਦੇ ਰਹਿਣ ਵਾਲੇ ਰਮਨਦੀਪ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਉਹ ਦੇਰ ਰਾਤ ਆਪਣਾ ਕੰਮ ਖ਼ਤਮ ਕਰਕੇ ਆਪਣੇ ਟੀਵੀਐਸ ਵਿਕਟਰ ਮੋਟਰਸਾਈਕਲ ਪੀਬੀ.18-ਕੇ-3478 ਰਾਹੀਂ ਆਪਣੇ ਘਰ ਵਾਪਸ ਜਾ ਰਿਹਾ ਸੀ | ਰਾਤ ਕਰੀਬ 10:30 ਵਜੇ ਜਦੋਂ ਉਹ ਬਟਾਲਾ-ਗੁਰਦਾਸਪੁਰ ਰੋਡ 'ਤੇ ਗਿੱਲਾਂਵਾਲੀ ਅੱਡੇ ਨੇੜੇ ਪਹੁੰਚਿਆ ਤਾਂ ਪੇਸ਼ਾਬ ਕਰਨ ਲਈ ਰੁਕ ਗਿਆ | ਉਸ ਨੇ ਆਪਣਾ ਮੋਟਰਸਾੲਹਕਲ ਸਟੈਂਡ 'ਤੇ ਲਗਾਇਆ ਹੋਇਆ ਸੀ ਤੇ ਨਾਲ ਬੈਗ ਟੰਗਿਆ ਹੋਇਆ ਸੀ | ਜਦੋਂ ਉਹ ਪੇਸ਼ਾਬ ਕਰ ਰਿਹਾ ਸੀ ਤਾਂ ਇਸੇ ਦੌਰਾਨ ਬਟਾਲਾ ਵਲੋਂ ਇਕ ਮੋਟਰਸਾਈਕਲ 'ਤੇ ਤਿੰਨ ਨੌਜਵਾਨਾਂ ਨੇ ਉਸ ਦੇ ਦੇਖਦਿਆਂ ਹੀ ਉਸ ਦਾ ਮੋਟਰਸਾਈਕਲ ਸਟਾਰਟ ਕੀਤਾ ਤੇ ਫਰਾਰ ਹੋ ਗਏ | ਬੈਗ ਵਿਚ ਉਸ ਦਾ ਕੀਮਤੀ ਫੋਨ ਤੇ ਜ਼ਰੂਰੀ ਸਾਮਾਨ ਸੀ | ਉਸ ਨੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਵਾਪਸ ਬਟਾਲਾ ਵੱਲ ਫਰਾਰ ਹੋਣ ਵਿਚ ਸਫ਼ਲ ਹੋ ਗਏ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫ਼ਗਾਨਾ ਦਾ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਵਲੋਂ ਦੌਰਾ ਅਗਲੀ ਖ਼ਬਰ 'ਮੇਰੀ ਰਸੋਈ' ਸਕੀਮ ਤਹਿਤ ਕਣਕ ਸਮੇਤ ਫੂਡ ਕਿੱਟ ਦੇਵੇਗੀ 'ਆਪ ਸਰਕਾਰ'- ਰਵਿੰਦਰ ਭੱਟੀ
Ad Position 24