ਧਾਰੀਵਾਲ, 25 ਫਰਵਰੀ (ਸਵਰਨ ਸਿੰਘ)-ਪਾਵਰਕਾਮ ਉੱਪ ਮੰਡਲ ਦਫ਼ਤਰ ਧਾਰੀਵਾਲ ਵਿਖੇ ਐਸ.ਡੀ.ਓ. ਇੰਜ. ਸਤਨਾਮ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਉਪਰੰਤ ਰਾਗੀ ਸਿੰਘਾਂ ਵਲੋਂ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮੁਲਾਜ਼ਮਾਂ ਤੇ ਵਿਭਾਗ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਵੀ ਕੀਤੀ ਗਈ | ਇਸ ਮੌਕੇ ਐਸ.ਡੀ.ਓ. ਮਹਿੰਦਰਪਾਲ ਕਲਾਨੌਰ, ਐਸ.ਡੀ.ਓ. ਦਵਿੰਦਰ ਸਿੰਘ ਨੌਸ਼ਹਿਰਾ ਮੱਝਾ ਸਿੰਘ, ਐਸ.ਡੀ.ਓ. ਨਰਿਪਜੀਤ ਸਿੰਘ ਡੇਹਰੀਵਾਲ ਦਰੋਗਾ, ਏ.ਏ.ਓ. ਮਨੀਸ਼ ਮਹਾਜਨ, ਡਵੀਜ਼ਨ ਸੁਪਰਡੈਂਟ ਬਲਵਿੰਦਰ ਕੌਰ, ਮੰਡਲ ਲੇਖਾਕਾਰ ਸੁਪਰਡੈਂਟ ਸੰਦੀਪ ਕੌਰ, ਆਰ.ਏ. ਵੇਦ ਵਿਆਸ, ਜਸਵਿੰਦਰ ਸਿੰਘ ਗਿੱਲ, ਗੁਰਜੀਤ ਸਿੰਘ ਲੇਹਲ, ਮਨੋਜ ਸ਼ਰਮਾ ਪ੍ਰਧਾਨ, ਮਦਨ ਲਾਲ, ਜੇ.ਈ. ਦਿਲਬਾਗ ਸਿੰਘ, ਦਿਆਲ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ ਵੜੈਚ, ਹਰਵਿੰਦਰ ਸਿੰਘ ਕਲੇਰ, ਜਸਵਿੰਦਰ ਸਿੰਘ ਐਚ.ਡੀ.ਐਮ., ਮਨਜੀਤ ਸਿੰਘ ਕਲੇਰ ਆਦਿ ਹਾਜ਼ਰ ਸਨ |