17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਭਵਾਨੀ ਜੰਗਲ ਪਿੰਡ 'ਚ ਧਰਮ ਜਾਗਰਣ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 03-03-2026
ਘਰੋਟਾ, 2 ਮਾਰਚ (ਸੰਜੀਵ ਗੁਪਤਾ)- ਸੰਘ ਦੇ ਸ਼ਤਾਬਦੀ ਸਾਲ ਦੇ ਜਸ਼ਨਾਂ ਦੇ ਹਿੱਸੇ ਵਜੋਂ ਭਵਾਨੀ ਜੰਗਲ ਪਿੰਡ ਵਿਚ ਇਕ ਵਿਸ਼ੇਸ਼ ਧਰਮ ਜਾਗਰਨ ਪ੍ਰੋਗਰਾਮ ਕਰਵਾਇਆ ਗਿਆ | ਬਨਖੰਡੀ ਧਾਮ ਮੰਦਿਰ ਝੜੌਲੀ ਦੇ ਪ੍ਰਧਾਨ ਮਹੰਤ ਯੋਗੀ ਸ੍ਰੀ ਨਰਾਇਣ ਨਾਥ ਮੁੱਖ ਬੁਲਾਰੇ ਵਜੋਂ ਮੌਜੂਦ ਸਨ ਤੇ ਸਨਾਤਨ ਧਰਮ ਦੀ ਸੰਭਾਲ ਤੇ ਪ੍ਰਚਾਰ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਸੰਘ ਵਲੋਂ ਆਗੂ ਰਾਕੇਸ਼ ਪਵਾਰ ਨੇ ਸ਼ਤਾਬਦੀ ਸਾਲ ਵਿਚ ਪੰਜ ਤਬਦੀਲੀਆਂ ਰਾਹੀਂ ਸਮਾਜ ਨੂੰ ਜਾਗਰੂਕ ਕੀਤਾ | ਉਨ੍ਹਾਂ ਸਾਰਿਆਂ ਨੂੰ ਜਾਗਰੂਕ ਹੋਣ ਅਤੇ ਇਸ ਸੰਦੇਸ਼ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਸਮਾਜਿਕ ਸਦਭਾਵਨਾ ਬਾਰੇ ਵੀ ਵਿਸਥਾਰ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ | ਯੁਵਕਰਨ ਸਿੰਘ, ਭੂਪੇਂਦਰ ਝੜੋਲੀ, ਅਰੁਣ, ਪੂਰਨ ਸਿੰਘ ਝੜੋਲੀ ਤੇ ਬਹੁਤ ਸਾਰੇ ਸਰੋਤਿਆਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ | ਪ੍ਰੋਗਰਾਮ ਦੇ ਅੰਤ ਵਿਚ ਸਾਰਿਆਂ ਲਈ ਇਕ ਬਹੁਤ ਹੀ ਸੁਆਦੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਕਾਰਪੋਰੇਸ਼ਨ ਨੇ ਵਾਰਡ ਨੰਬਰ-45 ਦੇ ਲੋਕਾਂ ਨੂੰ ਨਵੀਆਂ ਗਲੀਆਂ ਬਣਾ ਕੇ ਕੀਤੀਆਂ ਸਮਰਪਿਤ ਅਗਲੀ ਖ਼ਬਰ ਅੰਡਰ-ਪਾਸ ਦੀ ਘਾਟ ਕਾਰਨ ਭੜੋਲੀ ਖ਼ੁਰਦ ਦੇ ਵਸਨੀਕਾਂ ਨੂੰ ਮਿ੍ਤਕਾਂ ਦੇ ਸਸਕਾਰ ਕਰਨ 'ਚ ਵੀ ਕਰਨਾ ਪੈਂਦੈ ਸਮੱਸਿਆਵਾਂ ਦ...
Ad Position 24